ਫਿਰੋਜ਼ਪੁਰ(ਮਲਹੋਤਰਾ)– ਸੀਮਾ ਸੁਰੱਖਿਆ ਬਲ ਤੇ ਨਾਰਕੋਟਿਕ ਕੰਟਰੋਲ ਬਿਊਰੋ ਦੀਆਂ ਟੀਮਾਂ ਨੇ ਸੰਯੁਕਤ ਤਲਾਸ਼ੀ ਅਭਿਆਨ ਦੌਰਾਨ ਅੰਤਰ ਰਾਸ਼ਟਰੀ ਸਰਹੱਦ ’ਤੇ ਖੇਤਾਂ ’ਚ ਲੁਕੋ ਕੇ ਰੱਖਿਆ ਹੈਰੋਇਨ ਦਾ ਇਕ ਪੈਕਟ ਬਰਾਮਦ ਕੀਤਾ ਹੈ। ਆਈ. ਜੀ. ਮੁਕੁਲ ਗੋਇਲ ਨੇ ਦੱਸਿਆ ਕਿ ਨਾਰਕੋਟਿਕ ਬਿਊਰੋ ਅੰਮ੍ਰਿਤਸਰ ਨੂੰ ਸੂਚਨਾ ਮਿਲੀ ਸੀ ਕਿ ਸਰਹੱਦ ਪਾਰੋਂ ਹੈਰੋਇਨ ਦੀ ਡਿਲੀਵਰੀ ਫਿਰੋਜ਼ਪੁਰ ਸੈਕਟਰ ਵਿਚ ਪੁੱਜੀ ਹੈ। ਇਸ ਸੂਚਨਾ ਦੇ ਅਧਾਰ ’ਤੇ ਬੀ. ਐੱਸ. ਐੱਫ. ਦੀ 87 ਬਟਾਲੀਅਨ ਤੇ ਬਿਊਰੋ ਦੀ ਟੀਮ ਨੇ ਧਰਮਾ ਚੈਕਪੋਸਟ ਦੇ ਕੋਲ ਤਲਾਸ਼ੀ ਮੁਹਿੰਮ ਚਲਾ ਕੇ ਇਕ ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਜਿਸਦਾ ਵਜ਼ਨ 450 ਗ੍ਰਾਮ ਹੈ ਤੇ ਅੰਤਰਰਾਸ਼ਟਰੀ ਬਾਜ਼ਰ ’ਚ ਇਸ ਦੀ ਕੀਮਤ ਕਰੀਬ ਸਵਾ ਦੋ ਕਰੋਡ਼ ਰੁਪਏ ਦੱਸੀ ਜਾ ਰਹੀ ਹੈ। ਇਹ ਹੈਰੋਇਨ ਅੰਤਰਰਾਸ਼ਟਰੀ ਸਰਹੱਦ ਤੇ ਕੰਡਿਆਲੀ ਤਾਰ ਦੇ ਵਿਚਾਲੇ ਖੇਤਾਂ ’ਚ ਲੁਕੋ ਕੇ ਰੱਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ਫਰੰਟੀਅਰ ਤੇ ਹੁਣ ਤੱਕ 162.965 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।
ਡਿਵੈਲਪਮੈਂਟ ਟੈਕਸ ਖਤਮ ਕਰਨ ਨੂੰ ਲੈ ਕੇ ਘੜਾ ਭੰਨ ਪ੍ਰਦਰਸ਼ਨ
NEXT STORY