ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਦੇ ਫੂਡ ਵਿੰਗ ਵੱਲੋਂ ਭਿੰਡਰ ਫਾਰਮ ਨੇੜੇ ਗਿਲਵਾਲੀ ਵਿਖੇ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਦੇ ਸਹਾਇਕ ਫੂਡ ਕਮਿਸ਼ਨਰ ਰਜਿੰਦਰ ਪਾਲ ਦੀ ਅਗਵਾਈ ’ਚ ਛਾਪੇਮਾਰੀ ਕਰਨ ਗਈ ਟੀਮ ਨੇ 368 ਕਿਲੋ ਨਕਲੀ ਘਿਓ ਅਤੇ 330 ਕਿਲੋ ਘਿਓ ਬਨਸਪਤੀ ਅਤੇ ਰਿਫਾਈਂਡ ਬਰਾਮਦ ਕੀਤਾ ਹੈ। ਵੱਖ-ਵੱਖ ਤਰ੍ਹਾਂ ਦੇ 4 ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਲੈਬਾਰਟਰੀ ’ਚ ਭੇਜ ਦਿੱਤੇ ਗਏ ਹਨ। ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ
ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਮਿਸ਼ਨਰ ਫੂਡ ਸੇਫਟੀ ਪੰਜਾਬ ਦਿਲਰਾਜ ਸਿੰਘ ਆਈ. ਏ. ਐੱਸ. ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਆਦੇਸ਼ਾਂ ਅਨੁਸਾਰ ਫੂਡ ਸੇਫਟੀ ਵਿਭਾਗ ਅਤੇ ਪੁਲਸ ਵਿਭਾਗ ਨੇ ਸਾਂਝੇ ਤੌਰ ’ਤੇ ਭਿੰਡਰ ਫਾਰਮ ਦੇ ਨੇੜੇ ਵਿਲ ਗਿਲਵਾਲੀ ਵਿਖੇ ਸੂਚਨਾ ’ਤੇ ਛਾਪਾ ਮਾਰਿਆ, ਜਿੱਥੇ ਨਕਲੀ ਦੇਸੀ ਘਿਓ ਦਾ ਨਿਰਮਾਣ ਚੱਲ ਰਿਹਾ ਸੀ ਅਤੇ ਇਹ ਫਰਮ ਜੀ. ਕੇ. ਫੂਡ ਟ੍ਰੇਡਿੰਗ ਕੰਪਨੀ ਦੇ ਨਾਂ ’ਤੇ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ
ਰਜਿੰਦਰ ਪਾਲ ਸਿੰਘ ਨੇ ਦੱਸਿਆ ਫਰਮ ਦਾ ਮਾਲਕ ਬਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਪਰ ਪੰਕਜ ਕੁਮਾਰ, ਜੋ ਕਿ ਫਰਮ ਦਾ ਵਰਕਰ ਸੀ, ਨੂੰ ਪੁਲਸ ਨੇ ਫੜ ਲਿਆ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕੁਲ 368 ਕਿਲੋ ਨਕਲੀ ਘਿਓ ਬਰਾਮਦ ਕੀਤਾ ਗਿਆ ਅਤੇ 330 ਕਿਲੋ ਬਨਸਪਤੀ ਅਤੇ ਰਿਫਾਈਂਡ ਤੇਲ ਵੀ ਬਰਾਮਦ ਕੀਤਾ ਗਿਆ, ਜੋ ਘਿਓ ’ਚ ਮਿਲਾਵਟ ਵਜੋਂ ਵਰਤਿਆ ਜਾ ਰਿਹਾ ਸੀ। ਐੱਫ. ਐੱਸ. ਓ. ਵੱਲੋਂ ਕੁਲ 4 ਸੈਂਪਲ ਜਿਵੇਂ ਕਿ 2 ਘਿਉ ਦੇ, 1 ਰਿਫਾਈਂਡ, 1 ਤੇਲ ਅਤੇ 1 ਬਨਸਪਤੀ ਦਾ ਜ਼ਬਤ ਕੀਤਾ ਗਿਆ। ਰਜਿੰਦਰ ਪਾਲ ਨੇ ਕਿਹਾ ਕਿ ਮਿਲਾਵਟਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਭਾਗ ਦੀਆਂ ਟੀਮਾਂ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਮਝੌਤਾ ਕਰਵਾਉਣ ਗਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਵੱਲੋਂ ਪੰਜਾਬ ਨੂੰ ਮਿਲਣ ਵਾਲੀ ਸੌਗਾਤ ਲਈ ਕਰਨਾ ਪਵੇਗਾ ਇੰਤਜ਼ਾਰ! 27 ਜੁਲਾਈ ਨੂੰ ਨਹੀਂ ਹੋਵੇਗਾ ਉਦਘਾਟਨ
NEXT STORY