ਹੈਲਥ ਡੈਸਕ- ਜੇ ਤੁਸੀਂ ਵੀ ਚਾਹ ਦੇ ਸ਼ੌਕੀਨ ਹੋ ਅਤੇ ਹਰ ਰੋਜ਼ ਕਈ ਕੱਪ ‘ਕੜਕ’ ਚਾਹ ਪੀਣ ਦੇ ਆਦੀ ਹੋ, ਤਾਂ ਇਹ ਖ਼ਬਰ ਤੁਹਾਡੀ ਅੱਖਾਂ ਖੋਲ੍ਹ ਸਕਦੀ ਹੈ। ਚਾਹ ਨੂੰ ਵਧੇਰੇ ਉਬਾਲਣਾ ਨਾ ਸਿਰਫ਼ ਚਾਹ ਦੇ ਸੁਆਦ ਨੂੰ ਬਦਲ ਦਿੰਦਾ ਹੈ, ਬਲਕਿ ਸਿਹਤ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਜ਼ਿਆਦਾ ਉਬਲੀ ਚਾਹ ਨਾਲ ਜੁੜੇ ਖ਼ਤਰੇ:
ਐਸਿਡਿਟੀ ਅਤੇ ਗੈਸ
ਜਦੋਂ ਚਾਹ ਨੂੰ ਵਾਰ-ਵਾਰ ਜਾਂ ਜ਼ਿਆਦਾ ਉਬਾਲਿਆ ਜਾਂਦਾ ਹੈ, ਤਾਂ ਉਹ ਅੰਦਰੋਂ ਐਸਿਡਿਕ ਹੋ ਜਾਂਦੀ ਹੈ। ਇਹ ਪੇਟ ਵਿਚ ਜਲਣ, ਖੱਟੀ ਡਕਾਰਾਂ ਅਤੇ ਗੈਸ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣਦੀ ਹੈ।
ਨੀਂਦ ਦੀ ਗੜਬੜ
ਵੱਧ ਉਬਲੀ ਚਾਹ 'ਚ ਕੈਫੀਨ ਦੀ ਮਾਤਰਾ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ, ਜਿਸ ਨਾਲ ਨੀਂਦ ਦੀ ਸਮੱਸਿਆ, ਚਿੜਚਿੜਾਹਟ ਅਤੇ ਥਕਾਵਟ ਹੋ ਸਕਦੀ ਹੈ।
ਹਾਰਟਬਰਨ ਅਤੇ ਅਲਸਰ ਦਾ ਖ਼ਤਰਾ
ਕੜਕ ਚਾਹ ਲੰਮੇ ਸਮੇਂ ਤੱਕ ਪੀਣ ਨਾਲ ਹਾਰਟਬਰਨ ਜਾਂ ਪੇਟ ਦਾ ਅਲਸਰ ਵੀ ਹੋ ਸਕਦਾ ਹੈ।
ਹਾਰਟ ਲਈ ਖ਼ਤਰਾ
ਵਧੇਰੇ ਕੈਫੀਨ ਦੀ ਖੁਰਾਕ ਧੜਕਨ ਤੇ ਬੁਰਾ ਪ੍ਰਭਾਵ ਪਾ ਸਕਦੀ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬੀਮਾਰੀ ਨਾਲ ਪੀੜਤ ਹਨ।
ਚਾਹ ਉਬਾਲਣ ਦਾ ਸਹੀ ਤਰੀਕਾ ?
- ਚਾਹ ਨੂੰ 3-4 ਮਿੰਟ ਤੋਂ ਜ਼ਿਆਦਾ ਨਾ ਉਬਾਲੋ।
- ਕਦੇ ਵੀ ਵਾਰ-ਵਾਰ ਉਬਲਾਈ ਹੋਈ ਚਾਹ ਨਾ ਪੀਓ।
- ਚਾਹ ਦੀ ਮਾਤਰਾ ਸੀਮਿਤ ਰੱਖੋ- ਦਿਨ 'ਚ 2-3 ਕੱਪ ਹੀ ਕਾਫੀ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਸਿਰਫ਼ ਲਾਲ-ਹਰਾ ਨਹੀਂ, ਖਾਣੇ ਦੇ ਪੈਕੇਟ 'ਤੇ ਹੁੰਦੇ ਹਨ ਇਹ 5 ਨਿਸ਼ਾਨ
NEXT STORY