ਚੰਡੀਗਡ਼੍ਹ/ਲੁਧਿਆਣਾ, (ਭੁੱਲਰ, ਸਹਿਗਲ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ’ਤੇ ਜਿਥੇ ਹੋਰ ਸਮੂਹ ਵਿਭਾਗਾਂ, ਬੋਰਡਾਂ, ਨਿਗਮਾਂ ਤੇ ਸਕੂਲਾਂ, ਕਾਲਜਾਂ ’ਚ ਪੰਜਾਬ ਸਰਕਾਰ ਵਲੋਂ 12 ਦਸੰਬਰ ਨੂੰ ਛੁੱਟੀ ਕੀਤੀ ਗਈ ਹੈ, ਉਥੇ ਇਸ ਦੇ ਉਲਟ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਵਿਚ ਇਹ ਛੁੱਟੀ ਨਹੀਂ ਹੋਵੇਗੀ।
ਵਿਭਾਗ ਦੇ ਡਾਇਰੈਕਟਰ ਵਲੋਂ ਜਾਰੀ ਲਿਖਤੀ ਹੁਕਮਾਂ ’ਚ ਵਿਭਾਗ ਦੇ ਮੁੱਖ ਦਫ਼ਤਰ ਤੇ ਇਸ ਅਧੀਨ ਆਉਣ ਵਾਲੇ ਹੋਰ ਦਫ਼ਤਰਾਂ ਦੇ ਸਟਾਫ਼ ਨੂੰ ਇਸ ਦਿਨ ਦਫ਼ਤਰਾਂ ਵਿਚ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ। 13 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨਸਭਾ ਸੈਸ਼ਨ ਦੇ ਮੱਦੇਨਜ਼ਰ ਇਸ ਦਿਨ ਇਸ ਵਿਭਾਗ ਦੇ ਸਮੂਹ ਦਫ਼ਤਰ ਖੁੱਲ੍ਹੇ ਰੱਖਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਵਿਧਾਨ ਸਭਾ ਸੈਸ਼ਨ ਦੀ ਤਿਆਰੀ ਸਬੰਧੀ ਕੰਮ ਪੂਰਾ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਸੰਸਦੀ ਮਾਮਲਿਆਂ ਬਾਰੇ ਵਿਭਾਗ ਮੰਤਰੀ ਬ੍ਰਹਮ ਮਹਿੰਦਰਾ ਕੋਲ ਹੈ, ਜਿਸ ਦੀ ਵਿਧਾਨ ਸਭਾ ਸੈਸ਼ਨ ਦੇ ਕੰਮਾਂ ਲਈ ਸਰਕਾਰ ’ਚ ਮੁੱਖ ਜ਼ਿੰਮੇਵਾਰੀ ਹੁੰਦੀ ਹੈ। ਇਸੇ ਦੇ ਮੱਦੇਨਜ਼ਰ ਉਨ੍ਹਾਂ ਨਾਲ ਜੁਡ਼ੇ ਸਟਾਫ਼ ਲਈ ਇਹ ਵਿਸ਼ੇਸ਼ ਹੁਕਮ ਜਾਰੀ ਕੀਤਾ ਗਿਆ ਹੈ। ਇਸ ਦੇ ਬਦਲੇ ’ਚ ਇਸ ਵਿਭਾਗ ਦੇ ਮੁਲਾਜ਼ਮਾਂ ਨੂੰ ਕਿਸੇ ਹੋਰ ਦਿਨ ਛੁੱਟੀ ਦਿੱਤੀ ਜਾ ਸਕਦੀ ਹੈ।
ਮੀਡੀਆ ਅਤੇ ਸੁਪਰੀਮ ਕੋਰਟ ’ਤੇ ਦਬਾਅ ਬਣਾ ਰਹੀ ਹੈ ਮੋਦੀ ਸਰਕਾਰ : ਰਾਹੁਲ
NEXT STORY