ਅਬੋਹਰ (ਸੁਨੀਲ) : ਸਿਵਲ ਸਰਜਨ ਡਾ. ਰੋਹਿਤ ਗੋਇਲ ਦੇ ਨਿਰਦੇਸ਼ਾਂ ਅਤੇ ਐੱਸ. ਐੱਮ. ਓ. ਡਾ. ਸੁਰੇਸ਼ ਕੰਬੋਜ਼ ਦੀ ਦੇਖ-ਰੇਖ ’ਚ ਡੇਂਗੂ ਵਿਰੁੱਧ ‘ਹੱਲਾ ਬੋਲ’ ਮੁਹਿੰਮ ਤਹਿਤ ਅਬੋਹਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਖੇ ਬ੍ਰੀਡਿੰਗ ਚੈਕਿੰਗ, ਸਪਰੇਅ ਐਕਟੀਵਿਟੀਜ਼ ਅਤੇ ਜਾਗਰੂਕਤਾ ਰਾਹੀਂ ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਸੁਰੇਸ਼ ਕੰਬੋਜ਼ ਨੇ ਦੱਸਿਆ ਕਿ ਰਾਜੀਵ ਨਗਰ, ਉੱਤਮ ਵਿਹਾਰ ਕਾਲੋਨੀ, ਭਾਰਤ ਕਾਲੋਨੀ, ਲਾਈਨਾਂ ਪਾਰ ਏਰੀਆ ਆਦਿ ਖੇਤਰਾਂ ’ਚ ਡੇਂਗੂ ਦੀ ਰੋਕਥਾਮ ਲਈ ਸਿਹਤ ਕਰਮੀਆਂ ਅਤੇ ਬ੍ਰੀਡਿੰਗ ਚੈਕਰਾਂ ਦੀਆਂ 4 ਟੀਮਾਂ ਵੱਲੋਂ ਲਗਾਤਾਰ ਸਰਵੇ ਕਰ ਕੇ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਅਤੇ ਡੇਂਗੂ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ।
ਹੁਣ ਤੱਕ 48 ਡੇਂਗੂ ਪਾਜ਼ੇਟਿਵ ਕੇਸ ਪਾਏ ਗਏ, ਜਿਨ੍ਹਾਂ ਵਿਚੋਂ 8 ਕੇਸ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਘਰਾਂ ਅਤੇ ਦੁਕਾਨਾਂ ’ਚ ਪਾਣੀ ਦੇ ਸੋਮਿਆਂ ਨੂੰ ਹਫਤੇ ’ਚ ਇਕ ਦਿਨ ਸੁਕਾ ਕੇ ਵਰਤੋਂ ’ਚ ਲਿਆਉਣਾ ਚਾਹੀਦਾ ਹੈ, ਤਾਂ ਜੋ ਲਾਰਵਾ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਇਸ ਲਈ ਸਰਵੇ ਦੌਰਾਨ ਲੋਕ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ ਅਤੇ ਐੱਨ. ਵੀ. ਬੀ. ਡੀ. ਸੀ. ਪੀ. ਬ੍ਰਾਂਚ ਤੋਂ ਟਹਿਲ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਉਲਟੀਆਂ, ਅੱਖਾਂ ’ਚ ਦਰਦ, ਜੋੜਾਂ ਅਤੇ ਹੱਡੀਆਂ ’ਚ ਦਰਦ ਆਦਿ ਦੇ ਲੱਛਣ ਹੋਣ ਤਾਂ ਨੇੜੇ ਦੀ ਸਿਹਤ ਸੰਸਥਾ ’ਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸੌਣ ਸਮੇਂ ਮੱਛਰਾਂ ਤੋਂ ਬਚਾਅ ਵਾਲੀਆਂ ਕਰੀਮਾਂ ਅਤੇ ਮੱਛਰਦਾਨੀਆਂ ਦਾ ਪ੍ਰਯੋਗ ਵੀ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸਿਹਤ ਕਰਮੀ ਪਰਮਜੀਤ ਸਿੰਘ, ਜਗਦੀਸ਼ ਕੁਮਾਰ, ਰਾਜੀਵ ਕੁਮਾਰ ਅਤੇ ਬ੍ਰੀਡਿੰਗ ਚੈਕਰ ਮੌਜੂਦ ਸਨ।
ਪੰਜਾਬ ਸਰਕਾਰ ਵੱਲੋਂ ਭਰਤੀ ਨੂੰ ਪ੍ਰਵਾਨਗੀ, ਇਸ ਵਿਭਾਗ ਵਿਚ ਭਰੀਆਂ ਜਾਣਗੀਆਂ ਸੈਂਕੜੇ ਅਸਾਮੀਆਂ
NEXT STORY