ਮੁਕਤਸਰ (ਤਰਸ਼ੇਮ) — ਸਿਹਤ ਵਿਭਾਗ ਵੱਲੋਂ ਖਸਰਾ ਅਤੇ ਰੁਬੇਲਾ ਬੀਮਾਰੀਆਂ ਦੀ ਰੋਕਥਾਮ ਲਈ ਅਪ੍ਰੈਲ ਮਹੀਨੇ ਦੋਰਾਨ ਚਲਾਈ ਜਾਣ ਵਾਲੀ ਟੀਕਾਕਰਨ ਮੁੰਹਿਮ ਦੇ ਸਬੰਧ 'ਚ ਵੱਖ-ਵੱਖ ਸਕੂਲਾਂ 'ਚ ਜਾ ਕੇ ਕੈਂਪ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਸੁਖਪਾਲ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫ਼ਸਰ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹਰੀ ਕੇ ਕਲਾਂ ਵਿਖੇ ਮੀਜ਼ਲ ਅਤੇ ਰੂਬੇਲਾ ਡਜੀਜ ਸਬੰਧੀ ਸਕੂਲ ਅਧਿਆਪਕਾਂ ਅਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਕਿ ਮਹੀਨਾ ਅਪ੍ਰੈਲ ਦੌਰਾਨ 9 ਮਹੀਨੇ ਤੋਂ 15 ਸਾਲ ਤੱਕ ਦੇ ਸਾਰੇ ਬੱਚਿਆਂ ਦੇ ਖਸਰਾ ਅਤੇ ਰੁਬੇਲਾ ਟੀਕਾਕਰਣ ਲਈ ਚਲਾਈ ਜਾਵੇਗੀ। ਵਿਸ਼ੇਸ ਮੁਹਿੰਮ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਤਿੰਦਰ ਕੌਰ ਐਮ. ਪੀ. ਐਚ. ਡਬਲਿਯੂ. (ਫੀਮੇਲ) ਨੇ ਦੱਸਿਆ ਕਿ ਖਸਰਾ ਇਕ ਵਾਇਰਲ ਬਿਮਾਰੀ ਹੈ ਜਿਸ ਨਾਲ ਹਰ ਸਾਲ ਕਈ ਬੱਚਿਆਂ ਦੀਆਂ ਮੌਤਾਂ ਹੋ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਰੁਬੇਲਾ ਵੀ ਵਾਇਰਲ ਵਾਂਗ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾ ਪੋਲੀਓ ਨੂੰ ਭਾਰਤ ਦੇਸ਼ 'ਚੋਂ ਖਤਮ ਕੀਤਾ ਗਿਆ ਹੈ, ਉਸੇ ਤਰ੍ਹਾਂ ਰੂਬੇਲਾ ਅਤੇ ਖਸਰਾ ਦੀ ਬੀਮਾਰੀ ਦੇ ਖਾਤਮੇ ਲਈ ਸਰਕਾਰ ਵੱਲੋਂ ਤਿਆਰ ਕੀਤੀ ਗਈ ਨੀਤੀ ਮੁਤਾਬਕ ਮਹੀਨਾ ਅਪ੍ਰੈਲ ਦੌਰਾਨ 9 ਮਹੀਨੇ ਤੋਂ 15 ਸਾਲ ਤੱਕ ਦੇ ਸਾਰੇ ਬੱਚਿਆਂ ਦਾ ਵਿਸ਼ੇਸ ਮੁਹਿੰਮ ਚਲਾ ਕੇ ਖਸਰਾ ਅਤੇ ਰੁਬੇਲਾ ਟੀਕਾਕਰਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਸੈਂਟਰਾਂ, ਮਾਨਤਾ ਪ੍ਰਾਪਤ ਸਕੂਲ, ਕਰੈਚਾਂ ਅਤੇ ਘਰਾਂ 'ਚ ਰਹਿ ਰਹੇ 9 ਮਹੀਨੇ ਤੋਂ 10ਵੀਂ ਕਲਾਸ ਤੱਕ ਦੇ ਸਾਰੇ ਬੱਚਿਆਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਉਹਨਾਂ ਦੱਸਿਆ ਕਿ ਖਸਰੇ ਦੀ ਬਿਮਾਰੀ ਨੂੰ 2020 ਤੱਕ ਖਤਮ ਕਰਨ ਦਾ ਟੀਚਾ ਹੈ ਅਤੇ ਰੁਬੇਲਾ ਬਿਮਾਰੀ ਨੂੰ ਕੰਟਰੋਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਅਤੇ ਦੂਸਰੇ ਹਫ਼ਤੇ ਦੌਰਾਨ ਸਾਰੇ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਕਰੈਚਾਂ, ਤੀਜੇ ਹਫ਼ਤੇ ਜਿਹੜੇ ਬੱਚੇ ਸਕੂਲ ਨਹੀਂ ਜਾ ਰਹੇ ਅਤੇ ਚੌਥੇ ਹਫ਼ਤੇ ਦੌਰਾਨ ਟੀਕਾਕਰਣ ਤੋਂ ਵਾਂਝੇ ਰਹਿ ਗਏ ਬੱਚਿਆਂ ਦੇ ਟੀਕੇ ਲਗਾਏ ਜਾਣਗੇ।
ਪੰਜਾਬ ਜਲ ਸਰੋਤ ਮੁਲਾਜ਼ਮਾਂ ਕੀਤੀ ਤਨਖਾਹ ਨਾ ਮਿਲਣ 'ਤੇ ਰੋਸ ਰੈਲੀ
NEXT STORY