ਫਿਰੋਜ਼ਪੁਰ(ਮਲਹੋਤਰਾ) - ਜ਼ਿਲ੍ਹੇ ਵਿਚ ਬਾਹਰੀ ਸੂਬਿਆਂ ਤੋਂ ਆਏ ਲੋਕਾਂ ਦੇ ਸੈਂਪਲ ਲੈ ਰਹੀ ਸਿਹਤ ਵਿਭਾਗ ਦੀ ਟੀਮ ਦੇ ਤਿੰਨ ਕਰਮਚਾਰੀ ਬੇਹੋਸ਼ ਹੋ ਗਏ। ਮਾਮਲਾ ਪਿੰਡ ਲੱਲੇ ਦੇ ਡੇਰਾ ਰਾਧਾ ਸੁਆਮੀ ਵਿਚ ਬਣੇ ਕਵਾਰਨਟਾਈਟ ਸੈਂਟਰ ਦਾ ਹੈ। ਐਸ.ਐਮ.ਓ. ਫਿਰੋਜ਼ਸ਼ਾਹ ਡਾ: ਵਨੀਤਾ ਭੁੱਲਰ ਨੇ ਦੱਸਿਆ ਕਿ ਜ਼ਿਆਦਾ ਗਰਮੀ ਅਤੇ ਪੀ.ਪੀ.ਈ. ਕਿਟਾਂ ਪਹਿਨੀਆਂ ਹੋਣ ਕਾਰਨ ਸੈਂਪਲ ਲੈ ਰਹੇ ਕਰਮਚਾਰੀ ਅਚਾਨਕ ਬੇਹੋਸ਼ ਹੋ ਗਏ ਸਨ। ਤਿੰਨਾਂ ਨੂੰ ਤੁਰੰਤ ਸਿਵਲ ਹਸਪਤਾਲ ਫਿਰੋਜ਼ਸ਼ਾਹ ਲਿਆਂਦਾ ਗਿਆ ਅਤੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਡਾ: ਭੁੱਲਰ ਨੇ ਦੱਸਿਆ ਕਿ ਡੇਰਾ ਰਾਧਾ ਸੁਆਮੀ ਦੇ ਕਵਾਰਨਟਾਈਟ ਸੈਂਟਰ ਵਿਚ ਸ਼ੁੱਕਰਵਾਰ ਰਾਤ ਤੱਕ 83 ਲੋਕਾਂ ਨੂੰ ਰੱਖਿਆ ਗਿਆ ਜਿਨਾਂ ਵਿਚੋਂ ਟੀਮ ਨੇ 60 ਲੋਕਾਂ ਦੇ ਸੈਂਪਲ ਜਾਂਚ ਲਈ ਲੈ ਲਏ ਹਨ। ਬਾਕੀ ਲੋਕਾਂ ਦੇ ਸੈਂਪਲ ਕੱਲ ਲਏ ਜਾਣਗੇ। ਉਨਾ ਕਿਹਾ ਕਿ ਸੈਂਪਲ ਲੈਣ ਦੌਰਾਨ ਸਾਵਧਾਨੀ ਦੇ ਤੌਰ ਤੇ ਪੀ.ਪੀ.ਈ. ਕਿਟਾਂ ਪਹਿਨੀਆਂ ਹੋਣ ਤੇ ਉਥੇ ਦਾ ਤਾਪਮਾਨ ਜ਼ਿਆਦਾ ਹੋਣ ਕਾਰਨ ਕਰਮਚਾਰੀ ਬੇਹੋਸ਼ ਹੋ ਗਏ।
ਭਾਈ ਲੌਂਗੋਵਾਲ ਦੀ ਧਰਮ ਪਤਨੀ ਦਾ ਅਚਾਨਕ ਦੇਹਾਂਤ
NEXT STORY