ਬਠਿੰਡਾ : ਬਠਿੰਡਾ 'ਚ ਬੀਤੀ ਦੇਰ ਰਾਤ ਉਸ ਵੇਲੇ ਰੂਹ ਕੰਬਾਊ ਹਾਦਸਾ ਵਾਪਰਿਆ, ਜਦੋਂ ਡਰਾਈਵਿੰਗ ਸਿੱਖ ਰਹੇ 3 ਕਾਰ ਸਵਾਰ ਸਰਹੰਦ-ਕੈਨਾਲ ਨਹਿਰ 'ਚ ਡੁੱਬ ਗਏ। ਇਸ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸੀਤ ਲਹਿਰ ਦਾ ਯੈਲੋ ਅਲਰਟ, ਪੜ੍ਹੋ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਭਵਿੱਖਬਾਣੀ
ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ 12 ਵਜੇ ਦਾ ਦੱਸਿਆ ਜਾ ਰਿਹਾ ਹੈ। ਡਰਾਈਵਿੰਗ ਸਿੱਖ ਰਹੇ ਨੌਜਵਾਨ ਵਲੋਂ ਕਾਰ ਨੂੰ ਵੱਧ ਰੇਸ ਦੇ ਦਿੱਤੀ ਗਈ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸਿੱਧਾ ਨਹਿਰ 'ਚ ਜਾ ਡਿੱਗੀ।
ਇਹ ਵੀ ਪੜ੍ਹੋ : ਪ੍ਰਾਪਰਟੀ ਮਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਵੱਡੀ ਕਾਰਵਾਈ ਦੇ ਨਾਲ ਹੀ ਕੁਨੈਕਸ਼ਨ ਕੱਟਣ ਦੀ ਤਿਆਰੀ
ਮੌਕੇ 'ਤੇ ਪੀ. ਸੀ. ਆਰ. ਮੁਲਾਜ਼ਮ ਪੁੱਜੇ ਅਤੇ ਬੜੀ ਮੁਸ਼ੱਕਤ ਨਾਲ ਤਿੰਨਾਂ ਲੋਕਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਪਰ ਇਸ ਸਮੇਂ ਤੱਕ ਇਕ ਕਾਰ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ, ਜਦੋਂ ਕਿ 2 ਹੋਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਇਸ ਜ਼ਿਲ੍ਹੇ 'ਚ ਵਿਗੜੇ ਹਾਲਾਤ, ਬਾਹਲੇ ਔਖੇ ਹੋਏ ਲੋਕ
NEXT STORY