ਬੰਗਾ (ਰਾਕੇਸ਼ ਅਰੋੜਾ)- ਜਲੰਧਰ ਤੋਂ ਨਵਾਂਸ਼ਹਿਰ ਆਉਣ ਵਾਲੀ ਰੇਲ ਗੱਡੀ ਹੇਠਾਂ ਅਚਾਨਕ ਇਕ ਵਿਅਕਤੀ ਦੇ ਆਉਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਹਿੰਦਰ ਰਾਮ ਪੁੱਤਰ ਸੋਹਣ ਲਾਲ ਨਿਵਾਸੀ ਸੋਤਰਾ, ਜੋ ਪਿੰਡ ਨਜ਼ਦੀਕ ਤੋਂ ਲੰਘਦੀ ਰੇਲ ਲਾਈਨ ਨੂੰ ਕਰਾਸ ਕਰ ਰਿਹਾ ਸੀ ਤਾਂ ਅਚਾਨਕ ਜਲੰਧਰ ਤੋਂ ਨਵਾਂਸ਼ਹਿਰ ਜਾ ਰਹੀ ਰੇਲ ਹੇਠਾਂ ਆ ਗਿਆ ਅਤੇ ਮੌਕੇ ’ਤੇ ਹੀ ਦਮ ਤੋੜ ਗਿਆ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 17 ਦਸੰਬਰ ਨੂੰ ਹੋਵੇਗਾ...
ਹਾਦਸਾ ਇੰਨਾ ਜ਼ਬਰਦਸਤ ਹੋਇਆ ਕਿ ਮ੍ਰਿਤਕ ਦਾ ਸਿਰ ਉਸ ਦੇ ਧੜ ਨਾਲੋਂ ਵੱਖ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਸ ਦੇ ਅਧਿਕਾਰੀ ਚੌਕੀ ਇੰਚਾਰਜ ਨਵਾਂਸ਼ਹਿਰ ਏ. ਐੱਸ.ਆਈ. ਮੱਖਣ ਸਿੰਘ ਏ. ਐੱਸ. ਆਈ. ਭੁਪਿੰਦਰ ਸਿੰਘ ਅਤੇ ਸੁਮਿਤ ਕੁਮਾਰ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਨੇ ਮ੍ਰਿਤਕ ਦੀ ਸ਼ਨਾਖਤ ਤੋਂ ਬਾਅਦ ਉਸ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੰਗਾ ਰਖਵਾ ਦਿੱਤਾ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਵੱਡੀ ਵਾਰਦਾਤ! ਨਿਹੰਗ ਬਾਣੇ 'ਚ ਆਏ ਨੌਜਵਾਨਾਂ ਨੇ ਕਰ 'ਤਾ ਵੱਡਾ ਕਾਂਡ
ਟ੍ਰੈਵਲ ਏਜੰਸੀਆਂ ਤੋਂ ਬੁਕਿੰਗ ਕਰਾਉਣ ਵਾਲੇ ਯਾਤਰੀਆਂ ਤੋਂ ਇੰਡੀਗੋ ਨੇ ਰਿਫੰਡ ਲਈ ਮੰਗੀਆਂ ਅਰਜ਼ੀਆਂ
NEXT STORY