ਜਲੰਧਰ- ਜਲੰਧਰ 'ਚ ਇਕ ਬਹੁਤ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਔਰਤ 'ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਸ਼ਹਿਰ ਵਿਚ ਕੁੱਤਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ 65 ਸਾਲਾ ਬਜ਼ੁਰਗ ਔਰਤ ਕੁੰਦਰ ਕੌਰ ਗੁਰਦੁਆਰਾ ਸਾਹਿਬ ਤੋਂ ਇਕੱਲੀ ਵਾਪਸ ਆ ਰਹੀ ਸੀ। ਇਸ ਦੌਰਾਨ ਕੁੱਤਿਆਂ ਦੇ ਇਕ ਝੁੰਡ ਨੇ ਔਰਤ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। ਇਹ ਘਟਨਾ ਸਤਿਗੁਰੂ ਕਬੀਰ ਚੌਂਕ ਨੇੜੇ ਸਥਿਤ ਦੂਰਦਰਸ਼ਨ ਐਨਕਲੇਵ ਫੇਜ਼-2 ਨੇੜੇ ਵਾਪਰੀ।
ਸੀ. ਸੀ. ਟੀ. ਵੀ. 'ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਕਿਵੇਂ 8 ਕੁੱਤਿਆਂ ਨੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੀ ਬਜ਼ੁਰਗ ਔਰਤ ਨੂੰ ਘੇਰ ਲਿਆ। ਇਸ ਤੋਂ ਬਾਅਦ ਕੁੱਤਿਆਂ ਨੇ ਔਰਤ ਨੂੰ ਹੇਠਾਂ ਸੁੱਟ ਦਿੱਤਾ ਅਤੇ 10 ਫੁੱਟ ਤੱਕ ਘੜੀਸਦੇ ਹੋਏ ਲੈ ਗਏ। ਇਸ ਦੌਰਾਨ ਕੁੱਤਿਆਂ ਨੇ 25 ਥਾਵਾਂ 'ਤੇ ਬਜ਼ੁਰਗ ਔਰਤ ਨੂੰ ਬੁਰੀ ਤਰ੍ਹਾਂ ਵੱਢਿਆ। ਇਸ ਦੌਰਾਨ ਔਰਤ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ, ਜਿਸ ਕਾਰਨ ਕਰੀਬ 12 ਟਾਂਕੇ ਲੱਗੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਗੋਲਗੱਪੇ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ, ਵਜ੍ਹਾ ਕਰੇਗੀ ਹੈਰਾਨ
ਜਾਣਕਾਰੀ ਦਿੰਦੇ ਔਰਤ ਦੇ ਪਤੀ ਨੇ ਦੱਸਿਆ ਕਿ ਜਦੋਂ ਕੁੱਤੇ ਉਸ ਦੀ ਪਤਨੀ ਨੂੰ ਨੋਚ ਰਹੇ ਸਨ ਤਾਂ ਛੱਤ 'ਤੇ ਧੁੱਪ 'ਚ ਬੈਠੇ ਇਕ ਨੌਜਵਾਨ ਨੇ ਉਸ ਨੂੰ ਵੇਖਿਆ ਅਤੇ ਡੰਡਾ ਲੈ ਕੇ ਦੌੜਿਆ। ਇਸ ਦੌਰਾਨ ਕਈ ਹੋਰ ਵਿਅਕਤੀਆਂ ਨੇ ਡੰਡਿਆਂ ਦੀ ਮਦਦ ਨਾਲ ਕੁੱਤਿਆਂ ਨੂੰ ਪਿੱਛੇ ਹਟਾਇਆ ਅਤੇ ਖ਼ੂਨ ਨਾਲ ਲਥਪਥ ਬਜ਼ੁਰਗ ਔਰਤ ਨੂੰ ਘਰ ਪਹੁੰਚਾਇਆ। ਬਜ਼ੁਰਗ ਔਰਤ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਕੁੰਦਰ ਕੌਰ ਦਾ ਪਹਿਲਾਂ ਵੀ ਦੋ ਵਾਰ ਦਿਮਾਗ ਦਾ ਅਪਰੇਸ਼ਨ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਪਤੀ-ਪਤਨੀ ਕਾਰਨ ਉਜੜਿਆ ਘਰ, ਬਾਥਰੂਮ 'ਚ ਇਸ ਹਾਲ 'ਚ ਨੌਜਵਾਨ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੈਸ਼ਨਲ ਲੋਕ ਅਦਾਲਤ ’ਚ 8381 ਕੇਸਾਂ ਦਾ ਨਿਪਟਾਰਾ
NEXT STORY