ਲੁਧਿਆਣਾ (ਖੁਰਾਣਾ) : ਪੰਜਾਬ ’ਚ ਮਾਨਸੂਨ ਦਾ ਮੌਸਮ ਕਰੀਬ ਖ਼ਤਮ ਹੋ ਚੁੱਕਾ ਹੈ। ਮੌਜੂਦਾ ਸਮੇਂ ਦੌਰਾਨ ਸਤੰਬਰ ਮਹੀਨਾ ਵੀ ਖ਼ਤਮ ਹੋਣ ’ਤੇ ਆ ਗਿਆ ਹੈ ਪਰ ਪੰਜਾਬ ਦੀ ਉਦਯੋਗਿਕ ਨਗਰੀ ’ਚ ਗਰਮੀ ਨੇ ਪੂਰੀ ਤਰ੍ਹਾਂ ਹਾਏ-ਤੌਬਾ ਮਚਾਈ ਹੋਈ ਹੈ। ਤਾਪਮਾਨ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਮੰਨੋ ਜਿਵੇਂ ਸਤੰਬਰ ਦੇ ਮਹੀਨੇ ’ਚ ਵੀ ਜੂਨ-ਜੁਲਾਈ ਵਾਲੀ ਪਸੀਨੇ ਨਾਲ ਭਰੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਸਵੇਰ ਹੁੰਦੇ ਹੀ ਸੂਰਜ ਦੀਆਂ ਕਿਰਨਾਂ ਸ਼ਹਿਰ ਵਾਸੀਆਂ ਨੂੰ ਗਰਮੀ ਨਾਲ ਝੁਲਸਾਉਣ ਲਗਦੀਆਂ ਹਨ ਅਤੇ ਦੇਰ ਸ਼ਾਮ ਤੱਕ ਵੀ ਗਰਮੀ ਨਾਲ ਬੇਹਾਲ ਹੋ ਰਹੇ ਲੋਕਾਂ ਦੇ ਸਰੀਰਾਂ ਤੋਂ ਗਰਮੀ ਦਾ ਪਸੀਨਾ ਸੁੱਕਣ ਦਾ ਨਾਂ ਨਹੀਂ ਲੈਂਦਾ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੀ ਸਿਹਤ ਬਾਰੇ ਰਾਹਤ ਭਰੀ ਖ਼ਬਰ! ਪੰਜਾਬੀ ਗਾਇਕ ਨੇ ਸਾਂਝੀ ਕੀਤੀ ਨਵੀਂ ਅਪਡੇਟ
ਆਮ ਤੌਰ ’ਤੇ ਦੁਸਹਿਰੇ ਅਤੇ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਦੇ ਆਉਣ ਨਾਲ ਹੀ ਬਜ਼ਾਰਾਂ ’ਚ ਖ਼ਰੀਦਦਾਰਾਂ ਦੀ ਰੌਣਕ ਵੱਧ ਜਾਂਦੀ ਹੈ, ਜਿਸ ਕਾਰਨ ਹੌਜ਼ਰੀ ਕਾਰੋਬਾਰ ਸਿਖ਼ਰ ’ਤੇ ਪਹੁੰਚ ਜਾਂਦਾ ਹੈ ਅਤੇ ਸ਼ਹਿਰ ਵਾਸੀ ਸਰਦੀਆਂ ਦੇ ਸੀਜ਼ਨ ਵਾਲੇ ਕੱਪੜਿਆਂ ਦੀ ਖ਼ਰੀਦਦਾਰੀ ਸ਼ੁਰੂ ਕਰ ਦਿੰਦੇ ਹਨ ਪਰ ਇਸ ਵਾਰ ਗਰਮੀ ਜਾਣ ਦਾ ਨਾਂ ਹੀ ਨਹੀਂ ਲੈ ਰਹੀ। ਹਾਲਾਂਕਿ ਐਤਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ’ਚ ਭਾਰੀ ਬਰਸਾਤ ਵੀ ਹੋਈ ਪਰ ਬਾਵਜੂਦ ਇਸ ਦੇ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਸਕੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਗੈਂਗਸਟਰਾਂ 'ਤੇ ਸ਼ਿਕੰਜਾ ਕਸਣ ਦੀ ਤਿਆਰੀ, DGP ਵੱਲੋਂ ਸਪੈਸ਼ਲ ਹੈਲਪਲਾਈਨ ਨੰਬਰ ਜਾਰੀ
ਉੱਥੇ ਕਰੀਬ 21 ਦਿਨਾਂ ਬਾਅਦ ਸ਼ਹਿਰ ’ਚ ਹੋਈ ਬਰਸਾਤ ਦਾ ਸ਼ਹਿਰ ਵਾਸੀ ਆਨੰਦ ਮਾਣਦੇ ਹੋਏ ਨਜ਼ਰ ਆਏ, ਜਿਸ ’ਚ ਜ਼ਿਆਦਾਤਰ ਲੋਕ ਬਰਸਾਤ ’ਚ ਨਹਾਉਂਦੇ ਹੋਏ ਮੌਸਮ ਦਾ ਆਨੰਦ ਮਾਣਦੇ ਦੇਖੇ ਗਏ, ਉਥੇ ਹੀ ਕੁੱਝ ਲੋਕ ਬਰਸਾਤੀ ਪਾਣੀ ਦੀ ਮਾਰ ਤੋਂ ਬਚਣ ਲਈ ਘਰਾਂ ਤੋਂ ਛੱਤਰੀਆਂ ਲੈ ਕੇ ਬਾਜ਼ਾਰ ’ਚ ਨਿਕਲੇ। ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਤਾਇਨਾਤ ਮੌਸਮ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਐਤਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.02 ਡਿਗਰੀ ਸੈਲਸੀਅਸ ਰਿਹਾ, ਜਦਕਿ ਘੱਟੋ-ਘੱਟ ਤਾਪਮਾਨ 25.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਗਵਾੜਾ 'ਚ ਲੁਟੇਰਿਆਂ ਕਹਿਰ ਜਾਰੀ, ਹੁਣ ਸ਼੍ਰੀ ਸ਼ਿਵ ਸ਼ਕਤੀ ਮਾਂ ਬਗਲਾਮੁਖੀ ਧਾਮ ਮੰਦਰ 'ਚ ਕੀਤੀ ਚੋਰੀ
NEXT STORY