ਜਲੰਧਰ (ਪੁਨੀਤ)– ਉੱਤਰ ਭਾਰਤ ਸਮੇਤ ਵੱਖ-ਵੱਖ ਸੂਬਿਆਂ ’ਚ ਗਰਮੀ ਦਾ ਜ਼ੋਰ ਵਧਣ ਲੱਗਾ ਹੈ। ਪਿਛਲੇ 2-3 ਦਿਨਾਂ ’ਚ ਗਰਮ ਹਵਾਵਾਂ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਜਨ-ਜੀਵਨ ਅਸਤ-ਵਿਅਸਤ ਹੋਣ ਲੱਗਾ ਹੈ। ਪੰਜਾਬ ’ਚ ਪਾਰਾ 40 ਤੋਂ ਪਾਰ ਪਹੁੰਚ ਚੁੱਕਾ ਹੈ, ਜੋ ਕਿ ਸਾਧਾਰਨ ਗਰਮੀ ਦੀ ਹੱਦ ਤੋਂ ਉੱਪਰ ਜਾਣ ਨੂੰ ਤਿਆਰ ਹੈ। ਉਥੇ ਹੀ ਸ਼ੁੱਕਰਵਾਰ ਦੇ ਔਸਤ ਵੱਧ ਤੋਂ ਵੱਧ ਤਾਪਮਾਨ ’ਚ 3.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਹੋਇਆ ਹੈ। ਇਸੇ ਲੜੀ ’ਚ ਘੱਟ ਤੋਂ ਘੱਟ ਤਾਪਮਾਨ 16-17 ਡਿਗਰੀ ਦਰਜ ਕੀਤਾ ਗਿਆ ਹੈ।
ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਤੇ ਹਰਿਆਣਾ ’ਚ ਅਗਲੇ 3 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਕਾਰਨ ਹਨੇਰੀ ਚੱਲਣ, ਬਿਜਲੀ ਚਮਕਣ ਤੇ ਤੂਫ਼ਾਨ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ’ਚ ਮੋਹਲੇਧਾਰ ਬਾਰਿਸ਼ ਹੋ ਸਕਦੀ ਹੈ। ਇਹ ਅਲਰਟ 13, 14 ਤੇ 15 ਅਪ੍ਰੈਲ ਲਈ ਜਾਰੀ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਦਸੂਹਾ ਦੇ ਨੌਜਵਾਨਾਂ ਦੀ ਮੌਤ, ਪਰਿਵਾਰਾਂ ਦੇ ਸਨ ਇਕਲੌਤੇ
ਸ਼ੁੱਕਰਵਾਰ ਨੂੰ ਪੰਜਾਬ ਦੇ ਪਟਿਆਲਾ ’ਚ 38.4 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ ਹੈ, ਜੋ ਕਿ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇਸੇ ਤਰ੍ਹਾਂ ਨਾਲ ਲੁਧਿਆਣਾ ’ਚ 36.4, ਜਲੰਧਰ ’ਚ 36.3, ਬਠਿੰਡਾ ’ਚ 36, ਅੰਮ੍ਰਿਤਸਰ 35.5 ਤੇ ਪਹਾੜੀ ਇਲਾਕਿਆਂ ਨਾਲ ਲੱਗਦੇ ਪਠਾਨਕੋਟ ’ਚ 37.6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
ਦੁਪਹਿਰ ਦੀ ਗਰਮੀ ’ਚ ਬਚਾਅ ਕਰਨ ਦੀ ਸਲਾਹ
ਤਾਪਮਾਨ 40 ਡਿਗਰੀ ਨੂੰ ਛੂਹਣ ਲੱਗਾ ਹੈ ਤੇ ਆਉਣ ਵਾਲੇ ਦਿਨਾਂ ’ਚ ਗਰਮੀ ਵਧੇਗੀ, ਇਸ ਕਾਰਨ ਸਿਹਤ ਮਾਹਿਰਾਂ ਵਲੋਂ ਦੁਪਹਿਰ ਦੇ ਸਮੇਂ ਖ਼ਾਸ ਬਚਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਦੋ-ਪਹੀਆ ਵਾਹਨ ’ਤੇ ਜਾਣ ਵਾਲੇ ਵਿਸ਼ੇਸ਼ ਧਿਆਨ ਰੱਖਣ। ਉਥੇ ਹੀ ਬੱਚਿਆਂ ਨਾਲ ਜਾਣ ਸਮੇਂ ਛੱਤਰੀ ਦੀ ਵਰਤੋਂ ਜ਼ਰੂਰ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੈਂਟਰਲ ਜੇਲ ’ਚ ਬਜ਼ੁਰਗ ਦਾ ਕਤਲ ਕਰ ਲਗਾ ’ਤੀ ਅੱਗ, ਲੱਖਾਂ ਦੀ ਨਕਦੀ ਤੇ ਗਹਿਣੇ ਵੀ ਚੋਰੀ
NEXT STORY