ਫਿਰੋਜ਼ਪੁਰ,ਜਲਾਲਾਬਾਦ (ਹਰਚਰਨ ਬਿੱਟੂ,ਬਜਾਜ)- ਇਲਾਕੇ ਵਿਚ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਵਧੀ ਗਰਮੀ ਦੇ ਕਹਿਰ ਦੇ ਬਾਅਦ ਸੋਮਵਾਰ ਦੇਰ ਸ਼ਾਮ ਨੂੰ ਤੂਫਾਨ ਅਤੇ ਮੀਂਹ ਦੇ ਆਉਣ ਨਾਲ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਤੂਫਾਨ ਨਾਲ ਕਈ ਥਾਵਾਂ ’ਤੇ ਦਰੱਖਤ ਡਿੱਗ ਪਏ, ਜਿਸਦੇ ਨਾਲ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਉਥੇ ਬਿਜਲੀ ਦੇ ਖੰਭੇ ਅਤੇ ਟ੍ਰਾਂਸਫਾਰਮਰ ਵੀ ਡਿੱਗਣ ਨਾਲ ਪੇਂਡੂ ਖੇਤਰ ਅਤੇ ਜਲਾਲਾਬਾਦ ਸ਼ਹਿਰ ਵਿੱਚ ਕਈ ਦੇਰ ਤੱਕ ਬਿਜਲੀ ਸਪਲਾਈ ਬੰਦ ਰਹੀ। ਬਿਜਲੀ ਸਪਲਾਈ ਬੰਦ ਰਹਿਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਮਣਾ ਕਰਨਾ ਪਿਆ। ਕਿਸਾਨਾਂ ਅਮਰੀਕ ਸਿੰਘ, ਹਰਭਜਨ ਸਿੰਘ , ਜੋਗਿੰਦਰ ਸਿੰਘ , ਨੋਤਾ ਸਿੰਘ ਦਾ ਕਹਿਣਾ ਹੈ ਕਿ ਤੇਜ਼ ਰਫਤਾਰ ਵਿਚ ਆਏ ਤੂਫਾਨ ਅਤੇ ਮੀਂਹ ਦੇ ਨਾਲ ਹਰੀਆਂ ਸਬਜੀਆਂ ਅਤੇ ਪਸ਼ੂਆਂ ਦਾ ਹਰਾ ਚਾਰਾ ਵੀ ਪ੍ਰਭਾਵਿਤ ਹੋਇਆ ਹੈ ।
ਐਸਡੀਓ ਰਮੇਸ਼ ਮੱਕੜ ਦਾ ਕੀ ਕਹਿਣਾ ਹੈ -
ਉੱਧਰ, ਇਸ ਬਾਰੇ ਐੱਸ. ਡੀ. ਓ. ਰਮੇਸ਼ ਮੱਕੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਤੇਜ਼ ਰਫਤਾਰ ਤੂਫਾਨ ਨਾਲ ਬਿਜਲੀ ਦੀ 66 ਕੇਵੀ ਮੈਨ ਲਾਇਨ ਜੋ ਕਿ ਘੁਬਾਇਆ ਤੋਂ ਜੀਵਾ ਅਰਾਈ ਨੂੰ ਜਾਂਦੀ ਹੈ ਅਤੇ ਇਸ ਲਾਇਨ ਤੋਂ ਬਸਤੀ ਚੱਕ ਸੁੱਕੜ ਦੇ ਨਜਦੀਕੇ ਇਕ ਟਾਵਰ ਡਿੱਗ ਪਿਆ, ਇਸਦੇ ਇਲਾਵਾ 50 ਦੇ ਕਰੀਬ ਟਰਾਂਸਫਾਰਮਰ ਅਤੇ 300 ਦੇ ਕਰੀਬ ਖੱਭੇ ਡਿੱਗ ਪਏ ਹਨ । ਜਿਸ ਨਾਲ ਪਾਵਰਕਾਮ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ । ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਬਿਜਲੀ ਵਿਭਾਗ ਦੇ ਕਰਮਚਾਰੀ ਕੰਮ ਕਰ ਰਹੇ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਬਿਜਲੀ ਸਪਲਾਈ ਚਾਲੂ ਹੋ ਜਾਵੇਗੀ।
ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਕਾਰਣ 94 ਲੋਕਾਂ ਦੀ ਮੌਤ, 2184 ਪਾਜ਼ੇਟਿਵ
NEXT STORY