ਡੇਹਲੋਂ (ਪਰਦੀਪ) : ਡੇਹਲੋਂ ਦੇ ਨਜ਼ਦੀਕ ਲੁਧਿਆਣਾ-ਮਾਲੇਰਕੋਟਲਾ ਰੋਡ ’ਤੇ ਪਿੰਡ ਰੰਗੀਆਂ ਵਿਖੇ ਸਥਿਤ ਇਕ ਅਲਮੀਨੀਅਮ ਦੀ ਫੈਕਟਰੀ ਵਿਚ ਬੰਬ ਨੁਮਾ ਚੀਜ਼ ਦੇ ਫਟਣ ਨਾਲ ਜ਼ੋਰਦਾਰ ਧਮਾਕਾ ਹੋਣ ਨਾਲ 7 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀਆਂ ਵਿਚ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਸ਼ਨੀਵਾਰ ਸਵੇਰੇ ਲਗਭਗ 6.30 ’ਤੇ ਉਸ ਵੇਲੇ ਹੋਇਆ ਜਦੋਂ ਸਕਰੈਪ ਨੂੰ ਕੰਪਰੈੱਸ ਕੀਤਾ ਜਾ ਰਿਹਾ ਸੀ। ਫੈਕਟਰੀ ਦੇ ਮੈਨੇਜਰ ਦੀਪਕ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਜਦੋਂ ਸਕਰੈਪ ਨੂੰ ਕੰਪਰੈੱਸ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਜ਼ੋਰਦਾਰ ਧਮਾਕਾ ਹੋ ਗਿਆ, ਇਹ ਧਮਾਕਾ ਕੈਮੀਕਲ ਬੋਤਲ ਫਟਣ ਨਾਲ ਜਾਂ ਬੰਬ ਨੁਮਾ ਕਿਸੇ ਚੀਜ਼ ਨਾਲ ਹੋਇਆ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ
ਇਸ ਧਮਾਕੇ ਵਿਚ 7 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ ਦਲੀਪ ਕੁਮਾਰ, ਦਲੀਪ ਗੁਪਤਾ, ਸ਼ਿਵਮ, ਰਾਮ ਬਾਬੂ, ਰਵੀ ਕੁਮਾਰ ਦੁਰਬੇ, ਰਵੀ ਕੁਮਾਰ ਸ਼ਾਮਲ ਹਨ, ਜਿਨ੍ਹਾਂ ਨੂੰ ਲੁਧਿਆਣਾ ਅਤੇ ਮੰਡੀ ਅਹਿਮਦਗੜ੍ਹ ਦੇ ਨਿੱਜੀ ਹਸਪਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਾਦਸਾ ਭਾਵੇਂ ਸਵੇਰੇ 6.30 ਵਜੇ ਸਵੇਰੇ ਵਾਪਰਿਆ ਹੈ ਪਰ 8.30 ਵਜੇ ਲਗਭਗ ਦੋ ਘੰਟਿਆਂ ਤੱਕ ਫੈਕਟਰੀ ਪ੍ਰਬੰਧਕਾਂ ਨੇ ਨਾ ਤਾਂ ਪੁਲਸ ਨੂੰ ਸੂਚਿਤ ਅਤੇ ਨਾ ਹੀ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਦਿੱਤੀ। ਘਟਨਾ ਬਾਰੇ ਪਤਾ ਲੱਗਣ ’ਤੇ ਡੇਹਲੋਂ ਪੁਲਸ ਥਾਣੇ ਦੇ ਐਡੀਸ਼ਨਲ ਐੱਸ. ਐੱਚ. ਓ. ਜਸਵਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਬਟਾਲਾ ’ਚ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਫਾਇਰਿੰਗ, ਪੂਰੇ ਪਿੰਡ ਨੂੰ ਪਾਇਆ ਘੇਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਨਡਾਲਾ ਵਿਖੇ ਵਾਪਰਿਆ ਦਰਦਨਾਕ ਹਾਦਸਾ, PRTC ਦੀ ਬੱਸ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ
NEXT STORY