ਫਗਵਾੜਾ (ਹਰਜੋਤ)— ਫਗਵਾੜਾ ਦੇ ਮੁਹੱਲਾ ਸਤਿਕਰਤਾਰੀਆਂ ਵਿਖੇ ਇਕ ਪਰਿਵਾਰ 'ਤੇ ਆਸਮਾਨੀ ਬਿਜਲੀ ਉਸ ਸਮੇਂ ਰਹਿਰ ਬਣ ਕੇ ਵਰ੍ਹੀ ਜਦੋਂ ਬਿਜਲੀ ਡਿੱਗਣ ਕਰਕੇ ਮਾਂ-ਧੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਮੌਸਮ ਨੇ ਜਿਵੇਂ ਹੀ ਆਪਣਾ ਮਿਜਾਜ਼ ਬਦਲਿਆ ਤਾਂ ਤੇਜ਼ ਬਾਰਿਸ਼ ਪੈਣ ਦੇ ਨਾਲ-ਨਾਲ ਬਿਜਲੀ ਵੀ ਚਮਕੀ।
ਇਸ ਦੌਰਾਨ ਫਗਵਾੜਾ ਦੇ ਮੁਹੱਲਾ ਸਤਿਕਰਤਾਰੀਆਂ ਵਿਖੇ ਇਕ ਮਕਾਨ 'ਤੇ ਆਸਮਾਨ ਤੋਂ ਬਿਜਲੀ ਡਿੱਗ ਪਈ। ਮਕਾਨ ਦੇ ਉੱਪਰਲੀ ਮੰਜ਼ਿਲ 'ਤੇ ਬਿਜਲੀ ਨੇ ਪੂਰੀ ਆਪਣਾ ਕਹਿਰ ਵਰਾਉਂਦੇ ਹੋਏ ਮਕਾਨ ਦੀ ਛੱਤ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ।
ਮਕਾਨ ਅੰਦਰ ਇਕੋ ਪਰਿਵਾਰ ਦੇ 4 ਜੀਅ ਸੁੱਤੇ ਪਏ ਸਨ, ਜਿਨ੍ਹਾਂ 'ਚ ਪਰਿਵਾਰ ਦਾ ਮੁਖੀਆ ਜੈ ਪ੍ਰਕਾਸ਼ (32) ਉਸ ਦੀ ਪਤਨੀ ਸਵਿਤਾ (28) ਦੋ ਬੇਟੀਆਂ ਮਾਹੀ ( 8) ਪ੍ਰੀਆ (5) ਸ਼ਾਮਲ ਸਨ। ਰਾਤ ਦੇ ਕਰੀਬ 12 ਵਜੇ ਹੋਏ ਕੁਦਰਤ ਨੇ ਆਪਣਾ ਕਹਿਰ ਢਾਹ ਦਿੱਤਾ। ਮਕਾਨ ਦੇ ਉੱਪਰਲੀ ਮੰਜ਼ਿਲ 'ਤੇ ਬਿਜਲੀ ਡਿੱਗਣ ਤੋਂ ਬਾਅਦ ਜਦੋਂ ਛੱਤ ਡਿੱਗ ਪਈ ਦਾ ਉੱਪਰ ਸੁੱਤੇ ਪਏ ਪਰਿਵਾਰ ਦੇ ਚਾਰੋਂ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ।
ਮੌਕੇ 'ਤੇ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਚਾਰਾਂ 'ਚੋਂ ਮਾਂ ਸਵਿਤਾ ਅਤੇ ਵੱਡੀ ਬੇਟੀ ਮਾਹੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦਰਦ ਭਰੀ ਘਟਨਾ ਦੀ ਸੂਚਨਾ ਜਿਵੇਂ ਹੀ ਪੂਰੇ ਸ਼ਹਿਰ 'ਚ ਫੈਲੀ ਦਾ ਸ਼ਹਿਰ ਦਾ ਮਾਹੌਲ ਗਮਗੀਨ ਹੋ ਗਿਆ। ਮਾਮਲੇ ਸਬੰਧੀ ਪ੍ਰਸ਼ਾਸਨ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਵਿਆਹ ਤੋਂ ਇਕ ਸਾਲ ਬਾਅਦ ਹੀ ਪੇਕੇ ਚਲੀ ਗਈ ਪਤਨੀ, ਸਦਮੇ 'ਚ ਡੁੱਬੇ ਪਤੀ ਨੇ ਕਰ ਲਈ ਖ਼ੁਦਕੁਸ਼ੀ
NEXT STORY