ਜ਼ੀਰਾ(ਗੁਰਮੇਲ)- ਅੱਜ ਸ਼ਾਮ 6 ਵਜੇ ਦੇ ਕਰੀਬ ਆਈ ਤੇਜ਼ ਹਨ੍ਹੇਰੀ ਤੋਂ ਬਾਅਦ ਜ਼ੀਰਾ ਦੇ ਪਿੰਡ ਸੇਖਵਾਂ, ਰਟੌਲ ਰੋਹੀ ਆਦਿ ਪਿੰਡਾਂ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਹੋਈ, ਜਿਸ ਕਾਰਨ ਜਿੱਥੇ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਇਲਾਕੇ ਵਿੱਚ ਝੋਨੇ ਦੀਆਂ ਪਨੀਰੀਆਂ ਮੱਕੀ ਚਾਰਾ ਆਦਿ ਫਸਲਾਂ ਨੂੰ ਭਾਰੀ ਨੁਕਸਾਨ ਵੀ ਪਹੁੰਚਿਆ।
ਤੇਜ਼ ਹਨ੍ਹੇਰੀ ਕਾਰਨ ਦਰੱਖਤ ਟੁੱਟ ਕੇ ਡਿੱਗ ਗਏ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਤੇ ਇਲਾਕੇ ਵਿਚ ਹੋਰ ਵੀ ਕਾਫੀ ਨੁਕਸਾਨ ਹੋਇਆ, ਜਿਵੇਂ ਕਿ ਤਲਵੰਡੀ ਮੰਗੇ ਖਾਂ ਵਿਖੇ ਤੇਜ਼ ਹਨੇਰੀ ਕਾਰਨ ਇਕ ਪੈਟਰੋਲ ਪੰਪ ਦਾ ਸ਼ੈੱਡ ਨੁਕਸਾਨਿਆਂ ਗਿਆ। ਖਬਰ ਲਿਖੇ ਜਾਣ ਤੱਕ ਤੇਜ਼ ਹਨੇਰੀ ਅਤੇ ਮੀਂਹ ਜਾਰੀ ਹੈ।
ਥਾਣਾ ਦੋਰਾਹਾ ‘ਚ ਵਿਜੈ ਕੁਮਾਰ ਨੇ ਬਤੌਰ SHO ਸੰਭਾਲਿਆ ਚਾਰਜ
NEXT STORY