ਮਾਹਿਲਪੁਰ, (ਜ.ਬ.)- ਮੁੱਖ ਮਾਰਗ (ਮਾਹਿਲਪੁਰ-ਗਡ਼੍ਹਸ਼ੰਕਰ) ’ਤੇ ਪੈਂਦੇ ਅੱਡਾ ਟੂਟੋਮਜਾਰਾ ਦੇ ਨਜ਼ਦੀਕ ਅੱਜ ਬਾਅਦ ਦੁਪਹਿਰ ਤੇਜ਼ਧਾਰ ਬਾਰਿਸ਼ ਦੌਰਾਨ ਇਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਣ ਕਾਰਨ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਸ਼ ਚੰਦਰ ਪੁੱਤਰ ਲੀਡਰ ਪਾਲ ਵਾਸੀ ਨੰਗਲ ਖਿਡਾਰੀਆਂ ਆਪਣੀ ਪਤਨੀ ਰੀਤੂ ਨਾਲ ਸਵਿਫ਼ਟ ਕਾਰ (ਨੰ. ਪੀ ਬੀ 07 ਏ ਕਿਊ 5807) ’ਚ ਸਵਾਰ ਹੋ ਕੇ 12.15 ਵਜੇ ਦੇ ਕਰੀਬ ਗਡ਼੍ਹਸ਼ੰਕਰ ਵੱਲ ਨੂੰ ਜਾ ਰਹੇ ਸਨ, ਜਦ ਉਹ ਅੱਡਾ ਟੂਟੋਮਜਾਰਾ ਦੇ ਨਜ਼ਦੀਕ ਪਹੁੰਚੇ ਤਾਂ ਤੇਜ਼ ਬਾਰਿਸ਼ ਕਾਰਨ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾ ਗਈ। ਸਿੱਟੇ ਵਜੋਂ ਕਾਰ ਚਾਲਕ ਸੁਭਾਸ਼ ਚੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਰੀਤੂ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹੁਸ਼ਿਆਰਪੁਰ ਭੇਜ ਦਿੱਤਾ। ਮਾਹਿਲਪੁਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲਾ ਬੱਚੀ ਨਾਲ ਜਬਰ-ਜ਼ਨਾਹ ਦਾ : ਪੀੜਤ ਪਰਿਵਾਰ ਤੇ ਸਮਾਜ ਸੇਵੀਆਂ ਨੇ ਹਾਈਵੇ ਕੀਤਾ ਜਾਮ
NEXT STORY