ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ ’ਚ ਮੰਗਲਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਬਦਲੀ। ਸਵੇਰ ਤੋਂ ਹੀ ਸੰਘਣੇ ਬੱਦਲ ਛਾਏ ਰਹੇ। ਪੂਰਾ ਦਿਨ ਰੁਕ-ਰੁਕ ਕੇ ਬਾਰਸ਼ ਹੁੰਦੀ ਰਹੀ ਪਰ ਸ਼ਾਮ ਕਰੀਬ 5.30 ਵਜੇ ਤੇਜ਼ ਬਾਰਸ਼ ਸ਼ੁਰੂ ਹੋ ਗਈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੱਧੋ-ਵੱਧ ਤਾਪਮਾਨ 15.5 ਡਿਗਰੀ ਰਿਹਾ, ਜੋ ਆਮ ਨਾਲੋਂ 4 ਡਿਗਰੀ ਘੱਟ ਹੈ। 24 ਘੰਟਿਆਂ ਦੌਰਾਨ ਸ਼ਹਿਰ ’ਚ ਕਰੀਬ 40 ਐੱਮ.ਐੱਮ. ਬਾਰਸ਼ ਦਰਜ ਕੀਤੀ ਗਈ, ਜਿਸ ’ਚੋਂ ਸ਼ਾਮ 5.30 ਤੋਂ ਰਾਤ 8.30 ਵਜੇ ਤੱਕ 34.3 ਐੱਮ.ਐੱਮ. ਬਾਰਸ਼ ਦਰਜ ਕੀਤੀ ਗਈ।
ਇਕ ਜਨਵਰੀ ਤੋਂ ਹੁਣ ਤੱਕ ਕੁੱਲ ਮੀਂਹ 94 ਐੱਮ. ਐੱਮ. ਬਾਰਸ਼ ਹੋ ਚੁੱਕੀ ਹੈ, ਜੋ ਆਮ ਨਾਲੋਂ 64.6 ਫ਼ੀਸਦੀ ਵੱਧ ਹੈ। ਰਾਤ ਦਾ ਘੱਟੋ-ਘੱਟ ਤਾਪਮਾਨ 10.1 ਡਿਗਰੀ ਰਿਹਾ। ਇਸ ਤਰ੍ਹਾਂ ਦਿਨ-ਰਾਤ ਦੇ ਤਾਪਮਾਨ ’ਚ ਸਿਰਫ਼ 5 ਡਿਗਰੀ ਦਾ ਅੰਤਰ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ਲਈ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪਹਿਲੀ ਫਰਵਰੀ ਨੂੰ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਨਾਲ ਹੀ 30 ਤੋਂ 40 ਕਿ.ਮੀ. ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।
Punjab: ਪਤੀ-ਪਤਨੀ ਦਾ ਕਾਰਨਾਮਾ ਕਰੇਗਾ ਹੈਰਾਨ! ਔਰਤ ਨਾਲ ਕੀਤਾ ਵੱਡਾ ਕਾਂਡ
NEXT STORY