ਨਵੀਂ ਦਿੱਲੀ/ਸ਼ਿਮਲਾ (ਏਜੰਸੀਆਂ, ਰਾਜੇਸ਼): ਅਗਲੇ ਪੰਜ ਦਿਨਾਂ ਵਿਚ ਦੇਸ਼ ਦੇ ਉੱਤਰੀ ਇਲਾਕਿਆਂ, ਉਤਰਾਖੰਡ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਸਿੱਕਿਮ, ਕਰਨਾਟਕ, ਉੱਤਰ-ਪੂਰਬੀ ਸੂਬਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਬਿਹਾਰ, ਪੱਛਮੀ ਬੰਗਾਲ, ਸਿੱਕਿਮ ਤੇ ਮੇਘਾਲਿਆ, ਅਰੁਣਾਚਲ ਪ੍ਰਦੇਸ਼ ਵਿਚ 11 ਜੁਲਾਈ ਦੌਰਾਨ ਭਾਰੀ ਮੀਂਹ ਦੀ ਉਮੀਦ ਹੈ ਤੇ ਇਸ ਲਈ ਉਥੇ ਅਲਰਟ ਜਾਰੀ ਹੋਇਆ ਹੈ।
ਓਧਰ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿਚ ਵੀਰਵਾਰ ਨੂੰ ਮੀਂਹ ਦਰਜ ਕੀਤਾ ਗਿਆ ਹੈ। ਪ੍ਰਦੇਸ਼ ਦੇ ਮੱਧ ਤੇ ਮੈਦਾਨੀ ਇਲਾਕਿਆਂ ਵਿਚ 12 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਉਮੀਦ ਹੈ। ਪ੍ਰਦੇਸ਼ ਦੇ 6 ਜ਼ਿਲਿਆਂ ਵਿਚ 11 ਤੇ 12 ਜੁਲਾਈ ਨੂੰ ਭਾਰੀ ਮੀਂਹ ਦੀ ਚਿਤਾਵਨੀ ਮੌਸਮ ਵਿਭਾਗ ਨੇ ਦਿੱਤੀ ਹੈ। ਇਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪਟਿਆਲਾ 'ਚ ਕੋਰੋਨਾ ਧਮਾਕਾ, ਇਕੋ ਦਿਨ ਸਾਹਮਣੇ ਆਏ 41 ਪਾਜ਼ੇਟਿਵ ਮਾਮਲੇ
NEXT STORY