ਪਟਿਆਲਾ, (ਪਰਮੀਤ)- ਪਟਿਆਲਾ ਵਿਚ ਹੁਣ ਤੱਕ ਦੇ ਪਿਛਲੇ ਰਿਕਾਰਡ ਤੋਡ਼ਦਿਆਂ 41 ਨਵੇਂ ਕੋੋਰੋਨਾ ਕੇਸ ਆਏ, ਜਿਨ੍ਹਾਂ ਵਿਚ 2 ਕੈਦੀ ਅਤੇ ਨਗਰ ਨਿਗਮ ਦਾ ਇਕ ਸੈਨੇਟਰੀ ਇੰਸਪੈਕਟਰ ਵੀ ਸ਼ਾਮਲ ਹੈ, ਜਿਸ ਮਗਰੋਂ ਜ਼ਿਲੇ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 481 ਹੋ ਗਈ ਜਦੋਂ ਕਿ ਇਸ ਦੌਰਾਨ ਜ਼ਿਲੇ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਮਾਤਾ ਕੌਸ਼ੱਲਿਆ ਹਸਪਤਾਲ ਵਿਚ ਦੇਰ ਰਾਤ ਇਕ ਔਰਤ ਦੀ ਆਪ੍ਰੇਸ਼ਨ ਰਾਹੀਂ ਡਲਿਵਰੀ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਆ ਗਿਆ। ਇਸ ਮਗਰੋਂ ਹਸਪਤਾਲ ਦਾ ਆਪ੍ਰੇਸ਼ਨ ਥਿਏਟਰ, ਲੇਬਰ ਰੂਮ ਅਤੇ ਵਾਰਡ ਨੰ. 2 ਸੀਲ ਕਰ ਦਿੱਤੇ ਗਏ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ 41 ਕੇਸ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ । ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਗਰਭਵਤੀ ਔਰਤ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਮਗਰੋਂ ਵਾਰਡ ਨੰ. 2, ਜਿੱਥੇ ਡਲਿਵਰੀ ਮਗਰੋਂ ਜੱਚਾ-ਬੱਚਾ ਰੱਖੇ ਜਾਂਦੇ ਹਨ, ਵਿਚ ਦਾਖਲ ਨਾਰਮਲ ਡਲਿਵਰੀ ਵਾਲੀਆਂ ਔਰਤਾਂ ਨੂੰ ਬੱਚਿਆਂ ਸਮੇਤ ਛੁੱਟੀ ਦੇ ਦਿੱਤੀ ਗਈ ਜਦੋਂ ਕਿ ਸਜੇਰੀਅਨ ਕੇਸਾਂ ਨੂੰ ਦੂਜੇ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 10 ਕੇਸਾਂ ਦੀ ਮੌਤ ਹੋ ਚੁੱਕੀ ਹੈ, 221 ਕੇਸ ਠੀਕ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 250 ਹੈ।
ਉਨ੍ਹਾਂ ਕਿਹਾ ਕਿ ਪਾਜ਼ੇਟਿਵ ਕੇਸਾਂ ਵਿਚੋਂ 17 ਸੰਪਰਕ ਵਿਚ ਆਉਣ, ਚਾਰ ਗਰਭਵਤੀ ਔਰਤਾਂ, 8 ਫਲੂ ਟਾਈਪ ਲੱਛਣਾਂ ਵਾਲੇ, 7 ਬਗੈਰ ਫਲੂ ਲੱਛਣਾਂ ਵਾਲੇ ਓ. ਪੀ. ਡੀ. ਵਿਚ ਆਏ ਮਰੀਜ਼, ਤਿੰਨ ਬਾਹਰੀ ਰਾਜਾਂ ਤੋਂ ਆਉਣ ਵਾਲੇ ਅਤੇ ਦੋ ਕੈਦੀ ਸ਼ਾਮਲ ਹਨ। ਪਟਿਆਲਾ ਦੇ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 67 ਸਾਲਾ ਔਰਤ, ਰੂਪ ਚੰਦ ਮੁਹੱਲੇ ਦਾ 79 ਸਾਲਾ ਵਿਅਕਤੀ, ਜੁਝਾਰ ਨਗਰ ਦਾ 23 ਸਾਲਾ ਨੌਜਵਾਨ, ਨਿਊ ਮੇਹਰ ਸਿੰਘ ਕਲੋਨੀ ਦਾ 33 ਸਾਲਾ ਵਿਅਕਤੀ, ਸਨੌਰ ਤੋਂ ਵਾਰਡ ਨੰਬਰ 12 ਦਾ 40 ਸਾਲਾ ਵਿਅਕਤੀ, ਗੁਰਬਖਸ਼ ਕਾਲੋਨੀ ਦਾ 25 ਸਾਲਾ ਵਿਅਕਤੀ, ਕਡ਼ਾਹ ਵਾਲਾ ਚੌਕ ਦਾ 25 ਸਾਲਾ ਵਿਅਕਤੀ, ਮਜੀਠਿਆ ਇਨਕਲੇਵ ਦਾ 38 ਸਾਲਾ ਵਿਅਕਤੀ, ਮਥੁਰਾ ਕਲੋਨੀ ਪਟਿਆਲਾ ਦਾ 24 ਸਾਲਾ ਨੌਜਵਾਨ, ਚੱਕ ਮੁਗਲਾ ਟੋਭਾ ਦੀ 39 ਸਾਲਾ ਔਰਤ, ਸ਼ਾਹੀ ਸਮਾਧਾਂ ਰੋਡ ਦਾ ਰਹਿਣ ਵਾਲਾ 29 ਸਾਲਾ ਵਿਅਕਤੀ, ਤੋਪਖਾਨਾ ਗੇਟ ਦਾ 36 ਸਾਲਾ ਵਿਅਕਤੀ, ਗੁਰੂ ਗੋਬਿੰਦ ਸਿੰਘ ਰੋਡ ਦਾ ਰਹਿਣ ਵਾਲਾ 32 ਸਾਲਾ ਵਿਅਕਤੀ, ਮੈਡੀਕਲ ਕਾਲਜ ਦੇ ਗਰਲਜ਼ ਹੋਸਟਲ ਵਿਚ ਰਹਿਣ ਵਾਲੀਆਂ ਦੋ ਵਿਦਿਆਰਥਣਾਂ ਅਤੇ ਸਮਾਣਾ ਦੇ ਮਾਛੀਹਾਤਾ ਦੀ ਚਾਰ ਸਾਲਾ ਲਡ਼ਕੀ ਅਤੇ 33 ਸਾਲਾ ਔਰਤ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਕਾਰਣ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਪਿੰਡ ਘਨੌਰ ਦਾ ਰਹਿਣ ਵਾਲਾ 33 ਸਾਲਾ ਵਿਅਕਤੀ, ਸਬਜ਼ੀ ਮੰਡੀ ਸਨੌਰ ਦਾ 42 ਸਾਲਾ ਅਤੇ 33 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪਟਿਆਲਾ ਦੀ ਬਾਬੂ ਸਿੰਘ ਕਾਲੋਨੀ ਦਾ 40 ਸਾਲਾ ਵਿਅਕਤੀ, ਜੱਟਾਂ ਵਾਲਾ ਚੌਂਤਰਾ ਦਾ 29 ਸਾਲਾ ਵਿਅਕਤੀ, ਗਰੀਨ ਇਨਕਲੇਵ ਦਾ 45 ਸਾਲਾ ਵਿਅਕਤੀ, ਅੰਬੇ ਅਪਾਰਟਮੈਂਟ ਦੀ 36 ਸਾਲਾ ਔਰਤ, ਤੋਪਖਾਨਾ ਮੋਡ਼ ਦੀ 47 ਸਾਲਾ ਔਰਤ, ਆਜ਼ਾਦ ਨਗਰ ਦਾ ਰਹਿਣ ਵਾਲਾ 54 ਸਾਲਾ ਵਿਅਕਤੀ, ਤੋਪਖਾਨਾ ਮੋਡ਼ ਦਾ 49 ਸਾਲਾ ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਫਲੂ ਟਾਈਪ ਲੱਛਣ ਹੋਣ ’ਤੇ ਹਸਪਤਾਲ ਵਿਚ ਆਏ ਮਰੀਜ਼ ਮਿਲਟਰੀ ਕੈਂਟ ਪਟਿਆਲਾ ਦਾ 27 ਸਾਲਾ ਅਤੇ 28 ਸਾਲਾ ਨੌਜਵਾਨ, ਜੱਟਾਂ ਪੱਤੀ ਸਮਾਣਾ ਦਾ 40 ਸਾਲਾ ਵਿਅਕਤੀ, ਫੋਕਲ ਪੁਆਇੰਟ ਰਾਜਪੁਰਾ ਦਾ 48 ਸਾਲ ਵਿਅਕਤੀ, ਤੋਪ ਖਾਨਾ ਮੋਡ਼ ਦਾ 18 ਸਾਲ ਨੌਜਵਾਨ, ਪੰਜਾਬੀ ਬਾਗ ਦੀ ਰਹਿਣ ਵਾਲੀ 52 ਸਾਲਾ ਔਰਤ ਅਤੇ 28 ਸਾਲਾ ਨੌਜਵਾਨ ਵੀ ਕੋਵਿਡ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ।
ਪਟਿਆਲਾ ਦੀ ਰਿਸ਼ੀ ਕਾਲੋਨੀ ਦੀ ਰਹਿਣ ਵਾਲੀ 22 ਸਾਲ ਔਰਤ, ਪਿੰਡ ਸਿੱਧੂਵਾਲ ਦੀ ਰਹਿਣ ਵਾਲੀ 20 ਸਾਲਾ ਔਰਤ, ਪਿੰਡ ਸ਼ਫੇਡ਼ਾ ਦੀ 24 ਸਾਲਾ ਔਰਤ, ਗਊਸ਼ਾਲਾ ਰੋਡ ਦੀ ਰਹਿਣ ਵਾਲੀ 20 ਸਾਲਾ ਗਰਭਵਤੀ ਔਰਤ ਵੀ ਪਾਜ਼ੇਟਿਵ ਪਾਈਆਂ ਗਈਆਂ ਹਨ। ਇਸ ਤੋਂ ਇਲਾਵਾ ਦੋ ਕੈਦੀ ਵੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ।
ਪੰਜਾਬ 'ਚ ਪੁਲਸ ਪ੍ਰਸ਼ਾਸਨ 'ਤੇ ਫੁੱਟਿਆ ਕੋਰੋਨਾ ਬੰਬ
NEXT STORY