ਜੈਤੋ (ਜਿੰਦਲ) : 500 ਅਤੇ 1000 ਦੇ ਨੋਟ ਬੰਦ ਕੀਤੇ ਜਾਣ ਕਾਰਨ ਲੋਕਾਂ ਨੂੰ ਹਰ ਰੋਜ਼ ਭਾਰੀ ਮੁਸ਼ਕਲਾਂ 'ਚੋਂ ਲੰਘਣਾ ਪੈ ਰਿਹਾ ਹੈ। ਛੋਟੇ ਨੋਟ ਨਾ ਹੋਣ ਕਾਰਨ ਲੋਕ ਲੋੜ ਮੁਤਾਬਕ ਬਾਜ਼ਾਰ 'ਚੋਂ ਸਮਾਨ ਵੀ ਨਹੀਂ ਖਰੀਦ ਪਾ ਰਹੇ। ਸਰਕਾਰ ਦੇ ਹੁਕਮਾਂ ਮੁਤਾਬਕ ਲੋਕ ਆਪਣੇ ਖਾਤਿਆਂ 'ਚੋਂ ਇਕ ਵਾਰ 24000 ਰੁਪਏ ਕਢਵਾ ਸਕਦੇ ਹਨ ਪਰ ਬੈਂਕਾਂ 'ਚ ਕਰੰਸੀ ਦੀ ਭਾਰੀ ਕਮੀ ਹੋਣ ਕਾਰਨ ਲੋਕਾਂ ਨੂੰ ਸਿਰਫ 3-4 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ, ਉਹ ਵੀ 2-3 ਘੰਟੇ ਲੰਬੀ ਲਾਈਨ 'ਚ ਖੜ੍ਹੇ ਰਹਿਣ ਤੋਂ ਬਾਅਦ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੈਸੇ ਵੀ ਨਹੀਂ ਮਿਲ ਰਹੇ। ਬੇਸ਼ੱਕ ਕੁਝ ਸਮੇਂ ਬਾਅਦ ਇਹ ਹਾਲਾਤ ਸੁਧਰ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬੈਂਕਾਂ 'ਚ ਲੋਕਾਂ ਨੂੰ ਸਿੱਕਿਆਂ ਦੀ ਥੈਲੀਆਂ ਫੜ੍ਹਾ ਦਿੱਤੀਆਂ ਜਾਂਦੀਆਂ ਹਨ। ਇਹ ਕਹਿ ਕੇ ਕਿ ਕਰੰਸੀ ਖਤਮ ਹੈ, ਇਹੀ ਮਿਲਣਗੇ। ਸਿੱਕਿਆਂ ਦਾ ਭਾਰ ਕਾਫੀ ਹੋਣ ਕਾਰਨ ਲੋਕਾਂ ਨੂੰ ਇਨ੍ਹਾਂ ਨੂੰ ਚੁੱਕ ਕੇ ਘਰ ਲਿਜਾਣ 'ਚ ਭਾਰੀ ਪਰੇਸ਼ਾਨੀ ਹੁੰਦੀ ਹੈ। ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਸਵੇਰ ਤੋਂ ਹੀ ਬੈਂਕ ਦੇ ਬਾਹਰ ਲਾਈਨ 'ਚ ਲੱਗ ਗਏ ਸਨ, ਉਨ੍ਹਾਂ ਨੂੰ 2-2 ਹਜ਼ਾਰ ਰੁਪਏ ਦੇ ਸਿੱਕੇ ਦੇ ਕੇ ਕਹਿ ਦਿੱਤਾ ਕਿ ਰੁਪਏ ਤਾਂ ਖਤਮ ਹਨ, ਲੋਕ ਮਜ਼ਬੂਰੀ 'ਚ ਸਿੱਕੇ ਹੀ ਲੈ ਕੇ ਵਾਪਸ ਚਲੇ ਜਾ ਰਹੇ ਹਨ। 500 ਰੁਪਏ ਦੇ ਨੋਟ ਅਜੇ ਤੱਕ ਕਿਸੇ ਵੀ ਬੈਂਕ 'ਚ ਨਹੀਂ ਆਏ ਹਨ।
ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ 'ਤੇ ਚੋਰਾਂ ਦਾ ਡਾਕਾ, 7 ਲੱਖ ਲੁੱਟੇ (ਤਸਵੀਰਾਂ)
NEXT STORY