ਚੰਡੀਗੜ੍ਹ (ਸਾਜਨ) : ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਯੂ. ਟੀ. ਪ੍ਰਸ਼ਾਸਨ ਨੂੰ ਭੇਜੇ ਆਪਣੇ ਮੀਮੋ 'ਚ ਸੁਝਾਅ ਦਿੱਤਾ ਹੈ ਕਿ ਸੰਵਿਧਾਨ 'ਚ ਧਰਮ, ਜਾਤ ਜਾਂ ਟਕਸਾਲਾਂ ਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾ ਸਕਦਾ, ਨਾ ਹੀ ਕਿਸੇ ਨੂੰ ਇਸਦੇ ਆਧਾਰ 'ਤੇ ਟੋਕਿਆ ਜਾ ਸਕਦਾ ਹੈ। ਅਜਿਹੇ 'ਚ ਧਰਮ ਤੋਂ ਉਪਰ ਉੱਠ ਕੇ ਸੁਰੱਖਿਆ ਦੇ ਲਿਹਾਜ਼ ਨਾਲ ਹੈਲਮੇਟ ਸਾਰੀਆਂ ਔਰਤਾਂ ਲਈ ਲਾਜ਼ਮੀ ਹੋਣਾ ਚਾਹੀਦਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਆਰ. ਕੇ . ਗਰਗ ਨੇ ਅਸਿਸਟੈਂਟ ਸੈਕਟਰੀ ਟਰਾਂਸਪੋਰਟ ਅਮਿਤ ਤਲਵਾੜ ਨੂੰ ਭੇਜੇ ਗਏ ਸੁਝਾਅ 'ਚ ਇਹ ਗੱਲ ਕਹੀ ਹੈ। ਗਰਗ ਨੇ ਕਿਹਾ ਕਿ ਜਦੋਂ ਔਰਤਾਂ ਲਈ ਹੈਲਮੇਟ ਪਾਉਣ ਦੀ ਪਾਲਿਸੀ ਲਾਗੂ ਕੀਤੀ ਗਈ ਤਾਂ ਐਸੋਸੀਏਸ਼ਨ ਨੇ ਇਸਦਾ ਜ਼ੋਰਦਾਰ ਸਮਰਥਨ ਕੀਤਾ ਸੀ। ਧਰਮ ਨੂੰ ਪਾਸੇ ਰੱਖ ਕੇ ਸਾਰੀਆਂ ਔਰਤਾਂ ਲਈ ਹੈਲਮੇਟ ਜ਼ਰੂਰੀ ਹੋਣਾ ਚਾਹੀਦਾ ਹੈ। ਹਾਲਾਂਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ ਜੇਕਰ ਹੈਲਮੇਟ ਨੂੰ ਸਿੱਖ ਔਰਤਾਂ ਲਈ ਆਪਸ਼ਨਲ ਕੀਤਾ ਜਾਂਦਾ ਹੈ ਤਾਂ ਇਸਦਾ ਉਦੇਸ਼ ਹੀ ਖਤਮ ਹੋ ਜਾਵੇਗਾ। ਟ੍ਰੈਫਿਕ ਪੁਲਸ ਲਈ ਸਿੱਖ ਔਰਤਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਵੇਗਾ।
ਨਾਲ ਹੀ ਉਹ ਕਿਸੇ ਔਰਤ ਨੂੰ ਰੋਕ ਕੇ ਉਸਦਾ ਧਰਮ ਨਹੀਂ ਪੁੱਛ ਸਕਦੇ। ਭਾਰਤ 'ਚ ਧਰਮ ਦੇ ਆਧਾਰ 'ਤੇ ਦੋ ਤਰ੍ਹਾਂ ਦੇ ਨਿਯਮ ਨਹੀਂ ਹੋ ਸਕਦੇ, ਸੰਵਿਧਾਨ ਇਸ ਦੀ ਮਨਜ਼ੂਰੀ ਨਹੀਂ ਦਿੰਦਾ। ਇਹ ਸਿਰਫ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਹੈ, ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦਾ ਨਹੀਂ। ਗਰਗ ਨੇ ਕਿਹਾ ਕਿ ਸੁਰੱਖਿਆ ਨੂੰ ਵੇਖਦੇ ਹੋਏ ਹੈਲਮੇਟ ਸਾਰੀਆਂ ਔਰਤਾਂ ਲਈ ਲਾਜ਼ਮੀ ਹੋਣਾ ਚਾਹੀਦਾ ਹੈ।
ਅੰਮ੍ਰਿਤਸਰ ਰੇਲ ਹਾਦਸਾ: ਪੁਲਸ ਤੇ ਸਰਕਾਰ ਖਿਲਾਫ ਭਾਜਪਾ ਆਗੂਆਂ ਦਾ ਪ੍ਰਦਰਸ਼ਨ
NEXT STORY