ਫਿਰੋਜ਼ਪੁਰ (ਕੁਮਾਰ) – ਸਾਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਦੇਸ਼ ਭਰ ’ਚ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਜਿਥੇ ਕੇਂਦਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਜੁੱਟੀਆਂ ਹੋਈਆਂ ਹਨ, ਉਥੇ ਹੀ ਲੋਕਾਂ ’ਚ ਵੀ ਕੋਰੋਨਾ ਸਬੰਧੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ’ਚ ਕੈਪਟਨ ਸਰਕਾਰ ਵਲੋਂ ਵਧਦੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਸਕੂਲ, ਸਿਨੇਮਾ, ਜਿਮ ਆਦਿ ਜਨਤਕ ਥਾਵਾਂ ਕੁਝ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਪੰਜਾਬ ਭਰ ’ਚ ਮੋਟਰਸਾਈਕਲ ਅਤੇ ਸਕੂਟਰ ਚਾਲਕਾਂ ਵਲੋਂ ਸਿਰ ’ਤੇ ਹੈਲਮੇਟ ਨਾ ਪਹਿਨਣ ਕਾਰਣ ਸੜਕ ਹਾਦਸਿਆਂ ’ਚ ਸੈਂਕੜੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਲੋਕ ਜਿਸ ਤਰ੍ਹਾਂ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤ ਰਹੇ ਹਨ। ਜੇਕਰ ਉਸੇ ਤਰ੍ਹਾਂ ਦੋਪਹੀਆ ਵਾਹਨ ਚਲਾਉਂਦੇ ਸਮੇਂ ਸਿਰ ’ਤੇ ਹੈਲਮੇਟ ਪਹਿਨਣ ਲਈ ਲੋਕ ਜਾਗਰੂਕ ਹੋ ਜਾਣ ਤਾਂ ਸੜਕ ਹਾਦਸਿਆਂ ਨਾਲ ਮਰ ਰਹੇ ਨੌਜਵਾਨਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
ਮਾਪੇ ਬੱਚਿਆਂ ਨੂੰ ਬਿਨਾਂ ਹੈਲਮੇਟ ਪਹਿਨੇ ਮੋਟਰਸਾਈਕਲ ਨਾ ਚਲਾਉਣ ਦੇਣ : ਦੀਪਕ ਸ਼ਰਮਾ
ਮਯੰਕ ਫਾਊਂਡੇਸ਼ਨ ਦੇ ਚੇਅਰਮੈਨ ਦੀਪਕ ਸ਼ਰਮਾ ਨੇ ਨੌਜਵਾਨਾਂ ਨੂੰ ਮੋਟਰਸਾਈਕਲ ਅਤੇ ਸਕੂਟਰ ਚਲਾਉਂਦੇ ਸਮੇਂ ਸਿਰ ’ਤੇ ਹੈਲਮੇਟ ਪਹਿਨਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਹੈਲਮੇਟ ਪਹਿਨੇ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਅਤੇ ਸਕੂਟਰ ਨਾ ਚਲਾਉਣ ਦੇਣ। ਹਰ ਵਿਅਕਤੀ ਦੀ ਜਾਨ ਬਹੁਤ ਕੀਮਤੀ ਹੈ ਅਤੇ ਜੇਕਰ ਕਿਸੇ ਪਰਿਵਾਰ ਦੇ ਬੱਚੇ ਦੀ ਸੜਕ ਹਾਦਸੇ ’ਚ ਮੌਤ ਹੋ ਜਾਂਦੀ ਹੈ ਤਾਂ ਉਸ ਪਰਿਵਾਰ ’ਤੇ ਕੀ ਬੀਤਦੀ ਹੈ, ਇਹ ਗੱਲ ਤਾਂ ਪਰਿਵਾਰ ਹੀ ਜਾਣਦਾ ਹੈ। ਕੋਈ ਵੀ ਨੌਜਵਾਨ ਬਿਨਾਂ ਸਿਰ ’ਤੇ ਹੈਲਮੇਟ ਪਹਿਨੇ ਵਾਹਨ ਨਾ ਚਲਾਵੇ। ਮਯੰਕ ਫਾਊਂਡੇਸ਼ਨ ਵਲੋਂ ਸਮੇਂ-ਸਮੇਂ ’ਤੇ ਸੈਮੀਨਾਰ ਆਯੋਜਤ ਕਰ ਕੇ ਅਤੇ ਕੈਂਪ ਲਾ ਕੇ ਸਕੂਲਾਂ-ਕਾਲਜਾਂ ’ਚ ਬੱਚਿਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਬਾਕਾਇਦਾ ਹੈਲਮੇਟ ਵੰਡੇ ਜਾਂਦੇ ਹਨ। ਜੇਕਰ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਜਾਗਰੂਕ ਹੋ ਸਕਦੇ ਹਨ ਤਾਂ ਹੈਲਮੇਟ ਪਾਉਣ ਲਈ ਜਾਗਰੂਕ ਕਿਉਂ ਨਹੀਂ ਹੋ ਸਕਦੇ? ਉਨ੍ਹਾਂ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਮੰਗ ਕੀਤੀ।
ਪੁਲਸ ਨੌਜਵਾਨਾਂ ਨੂੰ ਹੈਲਮੇਟ ਪਹਿਨਣ ਲਈ ਜਾਗਰੂਕ ਕਰ ਰਹੀ ਹੈ : ਟ੍ਰੈਫਿਕ ਇੰਚਾਰਜ
ਟ੍ਰੈਫਿਕ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਦੋਪਹੀਆ ਵਾਹਨ ਚਲਾਉਂਦੇ ਸਮੇਂ ਸਿਰ ’ਤੇ ਹੈਲਮੇਟ ਪਹਿਨਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਹ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਵਲੋਂ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਮੋਟਰਸਾਈਕਲ ਅਤੇ ਸਕੂਟਰ ਚਾਲਕਾਂ ਨੂੰ ਵਾਹਨ ਚਲਾਉਂਦੇ ਸਮੇਂ ਸਿਰ ’ਤੇ ਹੈਲਮੇਟ ਪਹਿਨਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਬੁਲਟ ਦੇ ਪਟਾਕੇ ਨਾ ਪਾਉਣ, ਬਿਨਾਂ ਨਸ਼ਾ ਕੀਤੇ ਵਾਹਨ ਚਲਾਉਣ, ਟ੍ਰੈਫਿਕ ਨਿਯਮਾਂ ਦੀ ਪਾਲਣ ਕਰਦਿਆਂ ਵਾਹਨਾਂ ਦੇ ਕਾਗਜ਼ ਪੂਰੇ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਕੇ ਵਾਹਨ ਚਾਲਕ ਖੁਦ ਅਤੇ ਦੂਸਰਿਆਂ ਦੀ ਸੁਰੱਖਿਆ ਕਰ ਸਕਦੇ ਹਨ।
ਆਖਰੀ ਪੇਪਰ ਦੇਣ ਜਾ ਰਿਹਾ ਸੀ 3 ਭੈਣਾਂ ਦਾ ਇਕਲੌਤਾ ਭਰਾ, ਹਾਦਸੇ 'ਚ ਮੌਤ
NEXT STORY