ਫਗਵਾੜਾ, (ਹਰਜੋਤ)- ਸਿਟੀ ਪੁਲਸ ਨੇ ਦੋ ਵਿਅਕਤੀਆਂ ਨੂੰ ਹੁਸ਼ਿਆਰਪੁਰ ਰੋਡ ਦੇ ਸ਼ਮਸ਼ਾਨਘਾਟ ਨੇੜਿਓ ਹੈਰੋਇਨ ਪੀਦਿਆਂ ਮੌਕੇ 'ਤੋਂ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਧਾਰਾ 27-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਸੁਖਵਿੰਦਰ ਸਿੰਘ ਤੇ ਬਲਵਿੰਦਰ ਰਾਏ ਦੀ ਅਗਵਾਈ 'ਚ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸੰਜੀਵ ਉਰਫ਼ ਸੰਜੂ ਪੁੱਤਰ ਕੁਲਵਰਧਨ ਲਾਲ ਵਾਸੀ ਪਲਾਹੀ ਗੇਟ ਫਗਵਾੜਾ, ਹੁਸਨ ਲਾਲ ਉਰਫ਼ ਜੋਨੀ ਪੁੱਤਰ ਪ੍ਰੀਤਮ ਲਾਲ ਵਾਸੀ ਤਰਖਾਣਾ ਗਲੀ ਪਲਾਹੀ ਗੇਟ, ਫਗਵਾੜਾ ਵਜੋਂ ਹੋਈ ਹੈ।
ਸੜਕ ਹਾਦਸੇ 'ਚ ਮਾਂ-ਪੁੱਤ ਜ਼ਖਮੀ
NEXT STORY