ਲੁਧਿਆਣਾ (ਅਨਿਲ): ਥਾਣਾ ਸਾਹਨੇਵਾਲ ਦੀ ਪੁਲਸ ਵੱਲੋਂ ਇਕ ਵਿਅਕਤੀ ਨੂੰ 70 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। SI ਦਲਬੀਰ ਸਿੰਘ, ਮੁੱਖ ਅਫਸਰ ਥਾਣਾ ਸਾਹਨੇਵਾਲ ਦੀ ਨਿਗਰਾਨੀ ਹੇਠ ਸ:ਥ: ਨਵਦੀਪ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਨਵਾਂ ਪਿੰਡ ਰੋਡ, ਸਾਹਨੇਵਾਲ ਵਿਖੇ ਕਾਰਵਾਈ ਕਰਦਿਆਂ ਮੁਲਜ਼ਮ ਹਰਜਿੰਦਰ ਸਿੰਘ ਪੁੱਤਰ ਰੂਪਾ ਸਿੰਘ ਨੂੰ ਕਾਬੂ ਕੀਤਾ। ਪੁਲਸ ਪਾਰਟੀ ਵੱਲੋਂ ਉਸ ਦੇ ਕਬਜ਼ੇ ਵਿੱਚੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਸ ਸਬੰਧੀ ਹਰਜਿੰਦਰ ਸਿੰਘ ਖਿਲਾਫ਼ ਮੁਕੱਦਮਾ ਨੰਬਰ 288 ਮਿਤੀ 02.09.2026, ਅ/ਧ 21-61-85 NDPS Act, ਥਾਣਾ ਸਾਹਨੇਵਾਲ, ਲੁਧਿਆਣਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।ਦੋਸ਼ੀ ਖਿਲਾਫ ਪਹਿਲਾਂ ਵੀ ਥਾਣਾ ਸਾਹਨੇਵਾਲ ਵਿੱਚ ਵੱਖ ਵੱਖ ਜੁਰਮਾਂ ਤਹਿਤ 5 ਮੁਕੱਦਮੇ ਦਰਜ ਹਨ। ਪੁਲਸ ਵੱਲੋਂ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਸ੍ਰੀ ਹਰਿਮੰਦਰ ਸਾਹਿਬ 'ਚ ਬੇਅਦਬੀ ਦੀ ਘਟਨਾ ਦੀ ਡੂੰਘਾਈ ਨਾਲ ਹੋਵੇ ਜਾਂਚ: ਆਰ. ਪੀ. ਸਿੰਘ
NEXT STORY