ਅੰਮ੍ਰਿਤਸਰ (ਕੱਕੜ) : ਡਰੱਗ ਅਤੇ ਹੋਰ ਨਸ਼ੇ ਵੱਡੀ ਮਾਤਰਾ 'ਚ ਪਾਕਿਸਤਾਨ ਤੋਂ ਆਉਂਦੇ ਹਨ ਪਰ ਪਾਕਿ ਦੇ ਕਿਸ ਸ਼ਹਿਰ ਤੋਂ ਅਤੇ ਕੌਣ, ਕਿਵੇਂ ਤੇ ਕਿਉਂ ਭੇਜਦਾ ਹੈ, ਇਹ ਅਜੇ ਤੱਕ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਸਕਿਆ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਅਫੀਮ ਅਤੇ ਹੈਰੋਇਨ ਦਾ ਮੁੱਖ ਸਰੋਤ ਹੈ ਅਫਗਾਨਿਸਤਾਨ, ਜਿਥੋਂ ਹਰ ਤਰ੍ਹਾਂ ਦਾ ਨਸ਼ੇ ਵਾਲਾ ਪਦਾਰਥ ਪਾਕਿ ਦੇ ਸੂਬਾ ਪੇਸ਼ਾਵਰ ਦੇ ਸਮੱਗਲਰ ਬਾਜ਼ਾਰ 'ਚ ਪਹੁੰਚਾਉਂਦੇ ਹਨ।
ਜਾਣਕਾਰੀ ਅਨੁਸਾਰ ਸਮੱਗਲਰ ਬਾਜ਼ਾਰ ਦੇ ਵਪਾਰੀਆਂ ਵੱਲੋਂ ਪੈਕਿੰਗ ਕਰਨ ਤੋਂ ਬਾਅਦ ਇਨ੍ਹਾਂ ਨੂੰ ਬੇਰੋਕ-ਟੋਕ ਵੇਚਿਆ ਜਾਂਦਾ ਹੈ, ਪਾਕਿਸਤਾਨ ਸਮੱਗਲਰ ਇਸ ਬਾਜ਼ਾਰ ਤੋਂ ਜਾਂ ਸਿੱਧੇ ਅਫਗਾਨਿਸਤਾਨ ਤੋਂ ਗ਼ੈਰ-ਕਾਨੂੰਨੀ ਆਧੁਨਿਕ ਹਥਿਆਰ, ਜਾਅਲੀ ਕਰੰਸੀ, ਨਸ਼ੇ ਵਾਲਾ ਪਦਾਰਥ ਸਸਤੇ ਰੇਟਾਂ 'ਤੇ ਖਰੀਦ ਕੇ ਵੱਖ-ਵੱਖ ਤਰੀਕਿਆਂ ਨਾਲ ਆਪਣੇ ਨੈੱਟਵਰਕ ਦਾ ਹਿੱਸਾ ਬਣੇ ਭਾਰਤੀ ਸਮੱਗਲਰਾਂ ਤੱਕ ਭੇਜ ਦਿੰਦੇ ਹਨ। ਭਾਰਤ 'ਚ ਬੈਠੇ ਸਮੱਗਲਰਾਂ ਲਈ ਹਰ ਵਾਰ ਅੰਮ੍ਰਿਤਸਰ, ਰਮਦਾਸ, ਖੇਮਕਰਨ ਅਤੇ ਫਿਰੋਜ਼ਪੁਰ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਖੇਤ 'ਗੇਟਵੇ' ਸਾਬਿਤ ਹੁੰਦੇ ਹਨ, ਹੁਣ ਤੱਕ ਫੜੇ ਗਏ ਬਹੁਤ ਸਾਰੇ ਸਮੱਗਲਰਾਂ ਤੋਂ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਪੰਜਾਬ 'ਚ ਹੈਰੋਇਨ ਸਮੱਗਲਰਾਂ ਦਾ ਨੈੱਟਵਰਕ ਚਲਾਉਣ ਵਾਲਿਆਂ 'ਚ ਪਾਕਿਸਤਾਨ 'ਚ ਲੁਕ ਕੇ ਬੈਠੇ ਭਾਰਤੀ ਪੰਜਾਬੀ ਅੱਤਵਾਦੀ ਵੀ ਸ਼ਾਮਲ ਹਨ। ਇਹ ਗੱਲ ਤਾਂ ਪੂਰੀ ਤਰ੍ਹਾਂ ਸਾਫ਼ ਹੈ ਕਿ ਪਾਕਿ ਤੋਂ ਭੇਜੇ ਜਾਣ ਵਾਲੀ ਜਾਅਲੀ ਭਾਰਤੀ ਕਰੰਸੀ ਅਤੇ ਹੈਰੋਇਨ ਪਾਕਿਸਤਾਨੀ ਸੈਨਿਕਾਂ ਅਤੇ ਆਈ. ਐੱਸ. ਆਈ. ਦੀ ਹੀ ਸਾਜ਼ਿਸ਼ ਦਾ ਹਿੱਸਾ ਹੈ।
ਹਰ ਸਮੇਂ ਨਸ਼ੇ 'ਚ ਰਹਿੰਦੈ ਭਗਵੰਤ ਮਾਨ, ਅੰਦਰੋਂ ਬੋਲਦੀ ਸ਼ਰਾਬ: ਪ੍ਰੇਮ ਸਿੰਘ ਚੰਦੂਮਾਜਰਾ
NEXT STORY