ਚੰਡੀਗੜ੍ਹ— ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਤੋਂ ਖਾਸ ਕਰਕੇ ਭਾਰਤ 'ਚ ਡਰੱਗ ਤਸਕਰੀ ਨਹੀਂ ਹੁੰਦੀ। ਅਫਗਾਨਿਸਤਾਨ ਤਾਂ ਅਨਾਰ ਦੇ ਲਈ ਮਸ਼ਹੂਰ ਹੈ। ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ, ਬਾਦਲ ਸਾਹਿਬ ਸਾਡੀ ਹੈਰੋਇਨ ਤੁਹਾਡੇ ਹੀਰੋ ਨੂੰ ਖਰਾਬ ਨਹੀਂ ਕਰ ਰਹੀ ਹੈ।
ਅਸਲ 'ਚ ਬਾਦਲ ਜਦੋਂ ਮੁੱਖ ਮੰਤਰੀ ਸੀ ਤਾਂ ਇਕ ਪ੍ਰੋਗਰਾਮ 'ਚ ਕਰਜਈ ਪੰਜਾਬ ਆਏ ਸੀ। ਉਸ ਸਮੇਂ ਬਾਦਲ ਨੇ ਕਿਹਾ ਸੀ ਕਿ,ਕਰਜ਼ਈ ਸਾਹਿਬ, ਤੁਹਾਡੀ ਹੈਰੋਇਨ (ਡਰੱਗ) ਸਾਡੇ ਹੀਰੋ (ਜਵਾਨਾਂ ਨੂੰ) ਨੂੰ ਖਰਾਬ ਕਰ ਰਹੀ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਕਰਜ਼ਈ ਨੇ ਖੁਲਾਸਾ ਕੀਤਾ ਕਿ ਉਸ ਸਮੇਂ ਉਨ੍ਹਾਂ ਦੀ ਸਮਝ 'ਚ ਇਹ ਗੱਲ ਨਹੀਂ ਆਈ ਸੀ। ਉਹ ਸਮਝੇ ਸਨ ਕਿ ਅਫਗਾਨਿਸਤਾਨ ਦੀ ਹੀਰੋਇਨ ਦੀ ਗੱਲ ਹੋ ਰਹੀ ਹੈ।
ਹਾਮਿਦ ਕਰਜ਼ਈ ਪੰਜਾਬ ਕਿਸਾਨ ਆਯੋਗ ਦੇ ਚੇਅਰਮੈਨ ਅਜੈਵੀਰ ਜਾਖੜ ਦੇ ਵਿਸ਼ੇਸ਼ ਸੱਦੇ 'ਤੇ ਪੰਜਾਬ ਆਏ ਹਨ। ਉਹ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਵੀਰਵਾਰ ਤੋਂ ਸ਼ੁਰੂ ਹੋ ਰਹੇ ਕਿਸਾਨ ਮੇਲੇ 'ਚ ਸ਼ਾਮਲ ਹੋਣਗੇ। ਪਹਿਲੀ ਵਾਰ ਕਿਸੇ ਦੇਸ਼ ਦਾ ਸਾਬਕਾ ਰਾਸ਼ਟਰਪਤੀ ਕਿਸਾਨ ਮੇਲੇ 'ਚ ਸ਼ਾਮਲ ਹੋ ਰਿਹਾ ਹੈ।
ਪੰਜਾਬ 'ਚ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਆਉਣ ਵਾਲੀ ਡਰੱਗ ਦੇ ਬਾਰੇ 'ਚ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਫਗਾਨਿਸਤਾਨ ਡਰੱਗ ਨੂੰ ਬੜ੍ਹਾਵਾ ਦਿੰਦਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਅਸੀਂ ਅਮੀਰ ਮੁਲਕਾਂ 'ਚ ਸ਼ਾਮਲ ਹੋ ਜਾਵਾਂਗੇ। ਯੂ.ਐੱਨ. ਰਿਪੋਰਟ ਮੁਤਾਬਕ ਪੂਰੀ ਦੁਨੀਆ 'ਚ 60 ਬਿਲੀਅਨ ਡਾਲਰ ਦਾ ਡਰੱਗ ਦਾ ਧੰਦਾ ਹੈ, ਜਦਕਿ ਅਫਗਾਨਿਸਤਾਨ ਦੀ ਤਾਂ ਕੁੱਲ ਜੀ.ਡੀ.ਪੀ. ਹੀ ਕੇਵਲ ਤਿੰਨ ਬਿਲੀਅਨ ਡਾਲਰ ਦੀ ਹੈ।
ਕਰਜ਼ਈ ਨੇ ਕਿਹਾ ਕਿ, ਸਾਡੀ ਪ੍ਰਤੀ ਵਿਅਕਤੀ ਆਮਦਨੀ ਨਹੀਂ ਵਧ ਰਹੀ ਹੈ। ਅਸਲ 'ਚ ਮੈਨੂੰ ਉਸ ਸਮੇਂ ਬਾਦਲ ਸਾਹਿਬ ਦੀ ਗੱਲ ਸਮਝ ਨਹੀਂ ਆਈ ਸੀ, ਨਹੀਂ ਤਾਂ ਮੈਂ ਉਨ੍ਹਾਂ ਨੂੰ ਉਸ ਸਮੇਂ ਜਵਾਬ ਦੇ ਦਿੰਦਾ। ਅਫਗਾਨਿਸਤਾਨ ਤਾਂ ਆਪਣੇ ਕੰਧਾਰੀ ਅਨਾਰਾਂ, ਬਦਾਮਾਂ ਦੇ ਲਈ ਜਾਣਿਆ ਜਾਂਦਾ ਹੈ, ਪਰ ਯੁੱਧ ਦੇ ਬਾਅਦ ਤੋਂ ਸਾਡੀ ਖੇਤੀ ਬਰਬਾਦ ਹੋ ਗਈ ਹੈ। ਕਰਜ਼ਈ ਨੇ ਭਾਰਤ-ਈਰਾਨ-ਅਫਗਾਨ ਦੇ ਰੂਟ 'ਚ ਪਾਕਿਸਤਾਨ ਨੂੰ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਖਰ ਪਾਕਿਸਤਾਨ ਕਦੋਂ ਤੱਕ ਯੁੱਧਾਂ ਵਰਗੇ ਹਾਲਾਤ ਬਣਾ ਕੇ ਸ਼ਾਂਤੀ ਅਤੇ ਖੁਸ਼ਹਾਲੀ ਦੇ ਦੌਰ ਤੋਂ ਦੂਰ ਰਹੇਗਾ। ਚਾਬਹਾਰ ਪੋਰਟ ਬੇਹੱਦ ਮਹੱਤਵਪੂਰਨ ਪ੍ਰਾਜੈਕਟ ਹੈ ਅਤੇ ਭਾਰਤ ਨੂੰ ਇਸ ਵੱਲ ਵਧਣਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਰਸਤੇ ਨੂੰ ਟਰੈਂਡ ਦੇ ਲਈ ਵਧਾ ਸਕੀਏ। ਮੇਰੀ ਸਰਕਾਰ ਨੇ ਇਸ ਤਰ੍ਹਾਂ ਕਾਫੀ ਕੰਮ ਕੀਤਾ ਸੀ।
ਅਮਰੀਕਾ ਵਲੋਂ ਈਰਾਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਦਾ ਹਾਮਿਦ ਕਰਜਈ ਨੇ ਖੁੱਲ੍ਹ ਕੇ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਸ ਮਾਮਲੇ 'ਚ ਧੱਕੇਸ਼ਾਹੀ ਕਰ ਰਿਹਾ ਹੈ। ਪਾਕਿਸਤਾਨ 'ਚ ਇਮਰਾਨ ਖਾਨ ਤੋਂ ਅਫਗਾਨਿਸਤਾਨ ਦੇ ਲੋਕਾਂ ਨੂੰ ਉਮੀਦਾਂ ਦੇ ਸਵਾਲ 'ਤੇ ਕਰਜ਼ਈ ਨੇ ਕਿਹਾ ਕਿ, ਮੈਂ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਦਾ ਹਾਂ। ਇਮਰਾਨ ਤੋਂ ਕਾਫੀ ਉਮੀਦਾਂ ਹਨ। ਉਮੀਦ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਹਨ ਉਹ ਪੂਰੇ ਕਰਨ। ਉਨ੍ਹਾਂ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਲਈ ਨਵੇਂ ਪ੍ਰਿਜ਼ਮ 'ਚ ਪਾਕਿਸਤਾਨ ਦਾ ਭਵਿੱਖ ਦੇਖਣ ਦੀ ਲੋੜ ਹੈ। ਇਸ ਨਾਲ ਭਾਰਤ ਅਤੇ ਅਫਗਾਨਿਸਤਾਨ ਵਰਗੇ ਗੁਆਂਢੀ ਦੇਸ਼ਾਂ ਦੇ ਨਾਲ ਸਬੰਧ ਵੀ ਵਧੀਆ ਹੋਣਗੇ।
ਹਾਮਿਦ ਕਰਜ਼ਈ ਨੇ ਕਿਹਾ ਕਿ ਭਾਰਤ ਅਤੇ ਅਫਗਾਨਿਸਤਾਨ ਦਾ ਮਿਲਟਰੀ ਅਭਿਆਸ ਦਾ ਲੰਬਾ ਇਤਿਹਾਸ ਹੈ। ਭਾਰਤ ਦੇ ਕੋਲ ਮਿਲਟਰੀ ਸਿਖਲਾਈ ਦੇ ਆਲੀਸ਼ਾਨ ਇੰਸਟੀਚਿਊਟ ਹਨ। ਭਾਰਤ ਕਈ ਤਰ੍ਹਾਂ ਦੇ ਹਥਿਆਰ ਬਣਾਉਣ 'ਚ ਵੀ ਸਮਰੱਥ ਹੈ। ਅਫਗਾਨਿਸਤਾਨ ਨੂੰ ਇਨ੍ਹਾਂ ਹਥਿਆਰਾਂ ਦੀ ਲੋੜ ਹੈ। ਕਰਜ਼ਈ ਨੇ ਕਿਹਾ ਕਿ ਉਹ ਟੁਆਏ ਟਰੇਨ ਤੋਂ ਵੀਰਵਾਰ ਨੂੰ ਕਾਲਕਾ ਤੋਂ ਸ਼ਿਮਲਾ ਜਾਣਾ ਚਾਹੁੰਦੇ ਹਨ। ਉਹ ਸਾਲਾਂ ਬਾਅਦ ਚੰਡੀਗੜ੍ਹ ਆਏ ਹਨ। ਉੱਥੇ ਦੀ ਸਵੱਛਤਾ, ਹਰਿਆਲੀ ਉਨ੍ਹਾਂ ਨੂੰ ਵਧੀਆ ਲੱਗੀ ਹੈ।
ਭੈਣ ਨੂੰ ਸਹੁਰੇ ਘਰ ਛੱਡ ਕੇ ਪਰਤ ਰਹੇ ਭਰਾ ਦੀ ਸੜਕ ਹਾਦਸੇ 'ਚ ਮੌਤ
NEXT STORY