ਫਿਰੋਜ਼ਪੁਰ, (ਮਲਹੋਤਰਾ)— ਸੀਮਾ ਸੁਰੱਖਿਆ ਬਲ ਨੇ ਅੰਤਰ ਰਾਸ਼ਟਰੀ ਸਰਹੱਦ ਤੋਂ 20 ਕਰੋੜ ਰੁਪਏ ਦੀ 4 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਬੀ.ਐੱਸ.ਐੱਫ. ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਤੜਕੇ ਅੰਤਰ ਰਾਸ਼ਟਰੀ ਸਰਹੱਦ 'ਤੇ ਤਾਇਨਾਤ ਜਵਾਨਾਂ ਨੇ ਕੰਡਿਆਲੀ ਤਾਰ ਪਾਰ ਕੁਝ ਸ਼ੱਕੀ ਅਵਾਜ਼ਾਂ ਸੁਣੀਆਂ, ਜਵਾਨਾਂ ਵੱਲੋਂ ਅਵਾਜ਼ ਦੀ ਦਿਸ਼ਾ 'ਚ ਲਲਕਾਰਣ ਤੇ ਸਰਹੱਦ ਪਾਰੋਂ ਆਏ ਲੋਕਾਂ ਵੱਲੋਂ ਕੋਈ ਸਾਮਾਨ ਤਾਰ ਦੇ ਉਪਰੋਂ ਭਾਰਤੀ ਇਲਾਕੇ 'ਚ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ। ਜਵਾਨਾਂ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਤਾਂ ਸਰਹੱਦ ਪਾਰੋਂ ਆਏ ਤਸਕਰ ਹਨ੍ਹੇਰੇ ਤੇ ਧੁੰਦ ਦਾ ਫਾਇਦਾ ਚੁੱਕ ਕੇ ਵਾਪਸ ਭੱਜ ਗਏ। ਉਥੇ ਸਖਤ ਪਹਿਰਾ ਰੱਖਿਆ ਗਿਆ ਤੇ ਸਵੇਰ ਹੁੰਦਿਆਂ ਹੀ ਜਦ ਸਰਚ ਆਪ੍ਰੇਸ਼ਨ ਚਲਾਇਆ ਗਿਆ ਤਾਂ 8 ਪੈਕਟ ਹੈਰੋਇਨ ਬਰਾਮਦ ਹੋਈ, ਜਿਸਦਾ ਵਜ਼ਨ 4 ਕਿਲੋਗ੍ਰਾਮ ਹੈ। ਬੀ.ਐੱਸ.ਐੱਫ. ਅਧਿਕਾਰੀਆਂ ਅਨੁਸਾਰ ਇਸ ਸਾਲ ਹੈਰੋਇਨ ਤਸਕਰੀ ਦੀ ਪਹਿਲੀ ਕੋਸ਼ਿਸ਼ ਨੂੰ ਅਸਫਲ ਬਣਾਇਆ ਗਿਆ ਹੈ, ਜਦਕਿ ਪਿਛਲੇ ਸਾਲ ਪੰਜਾਬ ਫਰੰਟੀਅਰ ਤੇ 227.556 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ।
ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 545ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY