ਗੁਰਦਾਸਪੁਰ (ਸਰਬਜੀਤ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇਂ ਮਹੀਨੇ ਆਈ.ਈ.ਡੀ ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੌਸ਼ਿਸ਼ ’ਚ ਸ਼ਾਮਲ ਆਈ.ਐੱਸ.ਆਈ ਦੀ ਸ਼ਹਿ ਪ੍ਰਾਪਤ ਅੱਤਵਾਦੀ ਗਿਰੋਹ ਦੇ 4 ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬੇ ’ਚ ਹਾਈਅਲਰਟ ਜਾਰੀ ਕਰ ਦਿੱਤਾ ਹੈ। ਹਾਈਅਲਰਟ ਦੇ ਚੱਲਦੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਜ਼ਿਲ੍ਹਾ ਪੁਲਸ ਨੂੰ ਅਲਰਟ ਕਰਦੇ ਹੋਏ ਸ਼ਹਿਰ ਦੇ ਹਰ ਪੁਆਇੰਟ ’ਤੇ ਪੁਲਸ ਤਾਇਨਾਤ ਕਰ ਦਿੱਤੀ ਗਈ। ਬਾਹਰੋਂ ਸੂਬਿਆਂ ’ਚ ਆਉਣ ਵਾਲੇ ਚਾਰ ਪਹੀਆਂ ਵਾਹਨ ਸਮੇਤ ਹੋਰ ਵਾਹਨ ’ਤੇ ਬਾਰੀਕੀ ਨਾਲ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਹਾਈਅਲਰਟ ਦੇ ਚੱਲਦੇ ਅੱਜ ਉਨ੍ਹਾਂ ਨੇ ਸ਼ਹਿਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ 40 ਦੇ ਕਰੀਬ ਪੁਲਸ ਨਾਕੇ ਲਗਾ ਦਿੱਤੇ। ਸ਼ਹਿਰ ਦੇ ਹਰ ਚੌਂਕ ’ਚ ਪੁਲਸ ਪਾਰਟੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਹਰ ਵਾਹਨ ਦੀ ਬਾਰੀਕੀ ਨਾਲ ਜਾਂਚ ਕਰੇਗੀ। ਇਸ ਦੇ ਇਲਾਵਾ ਰਾਤ ਸਮੇਂ ਅਤੇ ਦਿਨ ਦੇ ਸਮੇਂ ਗਸ਼ਤ ਕਰਨ ਲਈ 30 ਪੈਟਰੋਲੀਅਮ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ, ਜਦਕਿ ਸਰਹੱਦੀ ਖੇਤਰਾਂ ’ਚ ਵਿਲੇਜ਼ ਡਿਫੈਂਸ 30 ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ, ਜੋ ਆਪਣੇ ਖੇਤਰ ’ਚ ਨਜ਼ਰ ਰੱਖਣਗੀਆਂ ਅਤੇ ਕੋਈ ਵੀ ਸਰਹੱਦੀ ਖੇਤਰ ’ਚ ਹਲਚਲ ਹੋਣ ’ਤੇ ਪੁਲਸ ਨੂੰ ਸੂਚਿਤ ਕਰੇਗੀ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ
ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਅਧੀਨ ਤਿੰਨ ਸਰਹੱਦੀ ਥਾਣੇ ਦੋਰਾਂਗਲਾ, ਬਹਿਰਾਮਪੁਰ, ਕਲਾਨੌਰ ਆਉਂਦੇ ਹਨ, ਜਿੱਥੇ ਉਨ੍ਹਾਂ ਵੱਲੋਂ ਵਿਜ਼ਿਟ ਕੀਤੀ ਜਾ ਰਹੀ ਹੈ ਅਤੇ ਪੁਲਸ ਅਧਿਕਾਰੀਆਂ ਨੂੰ ਚੌਂਕਸ ਰਹਿਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਦਿਖਾਈ ਦੇਣ’ਤੇ ਤੁਰੰਤ 112 ਨੰਬਰ ’ਤੇ ਫੋਨ ਕਰਨ ਜਾਂ ਨੇੜੇ ਪੁਲਸ ਸਟੇਸ਼ਨ ’ਤੇ ਸੂਚਨਾ ਦੇਣ। ਪੁਲਸ ਲੋਕਾਂ ਦੀ ਸੁਰੱਖਿਆਂ ਲਈ ਦਿਨ ਰਾਤ ਤਿਆਰ ਹੈ।
ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ
ਪੰਜਾਬ 'ਚ ਕੋਰੋਨਾ ਦੇ ਨਵੇਂ ਰੂਪਾਂ ਦੀ ਪਛਾਣ ਲਈ 'ਜੀਨੋਮ ਸੀਕੁਐਂਸਿੰਗ ਫੈਸਿਲਟੀ' ਸ਼ੁਰੂ, 6 ਦਿਨਾਂ 'ਚ ਮਿਲੇਗੀ ਰਿਪੋਰਟ
NEXT STORY