ਚੰਡੀਗੜ੍ਹ (ਹਾਂਡਾ) - ਪੰਜਾਬ 'ਚ ਅੱਤਵਾਦ ਦੌਰਾਨ ਸਾਲ 1994 'ਚ ਸੁਖਪਾਲ ਸਿੰਘ ਨੂੰ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਦੱਸਦਿਆਂ ਉਸ ਸਮੇਂ ਰੋਪੜ ਦੇ ਡੀ. ਐੱਸ. ਪੀ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਫੇਕ ਇਨਕਾਊਂਟਰ 'ਚ ਮਾਰ ਦਿੱਤੇ ਜਾਣ ਦੇ ਦੋਸ਼ 'ਚ ਦਰਜ ਐੱਫ. ਆਈ. ਆਰ. ਤੋਂ ਬਾਅਦ ਉਨ੍ਹਾਂ ਨੂੰ ਪੁਲਸ ਹੈੱਡਕੁਆਰਟਰ 'ਚ ਮੀਟਿੰਗ ਦੇ ਬਹਾਨੇ ਸੱਦ ਕੇ ਵਰਦੀ 'ਚ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹੀ ਨਹੀਂ ਗ੍ਰਿਫਤਾਰ ਵੀ ਉਨ੍ਹਾਂ ਨੂੰ ਜੂਨੀਅਰ ਅਧਿਕਾਰੀ ਨੇ ਕੀਤਾ ਸੀ, ਜੋ ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਸੀ। ਇਸ ਗੱਲ ਦਾ ਪ੍ਰਗਟਾਵਾ ਬੁੱਧਵਾਰ ਨੂੰ ਹਾਈਕੋਰਟ 'ਚ ਹੋਈ ਮਾਮਲੇ ਦੀ ਸੁਣਵਾਈ ਦੇ ਸਮੇਂ ਉਮਰਾਨੰਗਲ ਦੇ ਵਕੀਲ ਵਲੋਂ ਕੋਰਟ 'ਚ ਕੀਤਾ ਗਿਆ।
ਉਨ੍ਹਾਂ ਹਾਈਕੋਰਟ ਵਲੋਂ ਇਨਕਾਊਂਟਰ ਦੀ ਜਾਂਚ ਲਈ ਬਣਾਈ ਜਾ ਰਹੀ ਐੱਸ. ਆਈ. ਟੀ. 'ਚ ਸ਼ਾਮਲ ਕੀਤੇ ਜਾਣ ਵਾਲੇ ਮੈਂਬਰਾਂ ਦੇ ਨਾਂ ਐਲਾਨ ਕੀਤੇ ਜਾਣੇ ਸਨ ਪਰ ਉਮਰਾਨੰਗਲ ਵਲੋਂ ਕੋਰਟ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਪੰਜਾਬ ਪੁਲਸ 'ਤੇ ਭਰੋਸਾ ਨਹੀਂ, ਖਾਸ ਕਰ ਕੇ ਪੁਲਸ ਮੁਖੀ ਅਧੀਨ ਹੋਣ ਵਾਲੀ ਕਿਸੇ ਵੀ ਜਾਂਚ 'ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ। ਜੇਕਰ ਕੋਰਟ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਸੀ.ਬੀ.ਆਈ. ਜਾਂਚ ਤੋਂ ਵੀ ਇਤਰਾਜ਼ ਨਹੀਂ ਹੈ। ਉਮਰਾਨੰਗਲ ਵਲੋਂ ਕੌਂਸਲ ਪੁਨੀਤ ਬਾਲੀ ਨੇ ਕੋਰਟ ਨੂੰ ਕਿਹਾ ਕਿ ਇਸ ਸਬੰਧੀ ਉਹ ਵੀਰਵਾਰ ਨੂੰ ਐਫੀਡੇਵਿਟ ਵੀ ਦੇ ਦੇਣਗੇ, ਜਿਸ ਤੋਂ ਬਾਅਦ ਸੁਣਵਾਈ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਜੇਲ ਦੇ ਬਾਥਰੂਮ 'ਚ ਪਜ਼ਾਮੇ ਦੇ ਨਾਲੇ ਨਾਲ ਹਵਾਲਾਤੀ ਨੇ ਲਿਆ ਫਾਹ
NEXT STORY