ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ ਦੇ ਅੰਦਰ ਹਾਈ ਸਕਿਓਰਿਟੀ ਜ਼ੋਨ 'ਚ ਦੋ ਗੈਂਗਸਟਰ ਗਰੁੱਪਾਂ ਦੀ ਆਪਸੀ ਭੇੜ ਦੌਰਾਨ ਇਕ ਗੈਂਗਸਟਰ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਗੈਂਗਸਟਰ ਕਿਸਮ ਦੇ ਕੈਦੀਆਂ ਲਈ ਵੱਖਰੇ ਤੌਰ 'ਤੇ ਬਣਾਏ ਗਏ ਹਾਈ ਸਕਿਓਰਿਟੀ ਜ਼ੋਨ 'ਚ ਮੰਗਲਵਾਰ 3 ਵਜੇ ਦੇ ਲਗਭਗ ਕਿਸੇ ਗੱਲ ਕਾਰਨ ਇੰਨੀ ਜ਼ਬਰਦਸਤ ਝੜਪ ਹੋ ਗਈ ਕਿ ਹਾਲਾਤ 'ਤੇ ਕਾਬੂ ਪਾਉਣ ਲਈ ਜੇਲ ਦਾ ਅਲਾਰਮ ਵਜਾ ਕੇ ਸੁਰੱਖਿਆ ਕਰਮਚਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ।
ਦੱਸਿਆ ਜਾਂਦਾ ਹੈ ਕਿ ਹਾਈ ਸਕਿਓਰਿਟੀ ਜ਼ੋਨ 'ਚ ਬਣੇ ਬਾਥਰੂਮ ਦੀ ਸਫਾਈ ਕਰਨ ਸਬੰਧੀ ਦੋ ਗੈਂਗਸਟਰ ਗਰੁੱਪਾਂ 'ਚ ਆਪਸੀ ਤਕਰਾਰ ਹੋ ਗਈ, ਜਿਸ ਕਾਰਨ ਦੋਵੇਂ ਗਰੁੱਪਾਂ ਦੇ ਕੈਦੀ ਆਪਸ ਵਿਚ ਭਿੜ ਗਏ। ਇਸ ਘਟਨਾ ਵਿਚ ਗੈਂਗਸਟਰ ਕੈਦੀ ਸੁੱਖਾ ਬਾੜੇਵਾਲੀਆ ਜ਼ਖਮੀ ਹੋ ਗਿਆ। ਸੂਚਨਾ ਮਿਲਣ 'ਤੇ ਤੁਰੰਤ ਜੇਲ ਦੇ ਮੇਨ ਕੰਟਰੋਲ 'ਤੇ ਪੁੱਜੇ ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਹਾਲਾਤ ਦਾ ਜਾਇਜ਼ਾ ਲੈ ਕੇ ਜ਼ਖਮੀ ਕੈਦੀ ਨੂੰ ਜੇਲ ਦੇ ਹਸਪਤਾਲ ਵਿਚ ਪਹੁੰਚਾਇਆ ਬੋਪਾਰਾਏ ਦਾ ਕਹਿਣਾ ਹੈ ਕਿ ਗੈਂਗਸਟਰ ਸੁੱਖਾ ਬਾੜੇਵਾਲੀਆ ਅਤੇ ਬੱਗਾ ਖਾਨ ਗਰੁੱਪ ਦੀ ਜੇਲ ਹਾਈ ਸਕਿਓਰਿਟੀ ਜ਼ੋਨ ਵਿਚ 'ਚ ਹੋਣ ਕਾਰਨ ਆਪਸ ਵਿਚ ਪੂਰਾ ਤਾਲਮੇਲ ਹੈ ਪਰ ਕੁਝ ਕੈਦੀਆਂ ਨੇ ਬਾਥਰੂਮ ਦੀ ਸਫਾਈ ਕਾਰਨ ਸੁੱਖਾ ਬਾੜੇਵਾਲੀਆ ਨੂੰ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਦੀ ਬਾਂਹ 'ਤੇ ਸੱਟ ਲੱਗੀ ਹੈ। ਉਨ੍ਹਾਂ ਦੱਸਿਆ ਕਿ ਕੇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਜੇਲ ਮੈਨੂਅਲ ਮੁਤਾਬਕ ਕੀਤੀ ਜਾਵੇਗੀ। ਇਸ ਦੀ ਸੂਚਨਾ ਜੇਲ ਉੱਚ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਗਈ ਹੈ।
ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਹੁੱਕਾ ਬਾਰਾਂ ਖਿਲਾਫ ਪੁਲਸ ਐਕਸ਼ਨ ਲੈਣ ਨੂੰ ਤਿਆਰ
NEXT STORY