ਸਿੰਘਾਵਾਲਾ/ਮੋਗਾ (ਸੰਦੀਪ ਸ਼ਰਮਾ) : ਕਿਸਾਨਾਂ ਨੇ ਮੋਗਾ-ਕੋਟਕਪੂਰਾ ਹਾਈਵੇਅ ਜਾਮ ਕਰ ਦਿੱਤਾ ਹੈ। ਦਰਅਸਲ ਸ਼ਨੀਵਾਰ ਨੂੰ ਮੋਗਾ-ਬਘਾਪੁਰਾਣਾ ਮੁੱਖ ਮਾਰਗ 'ਤੇ ਪਿੰਡ ਸਿੰਘਾਵਾਲਾ ਨੇੜੇ ਬਣੇ 220 ਕੇ. ਵੀ. ਗਰਿੱਡ ਨੂੰ ਅਚਾਨਕ ਅੱਗ ਲੱਗ ਗਈ ਸੀ। ਜਿਸ ਕਾਰਣ ਮੋਗਾ ਦੇ ਕਈ ਇਲਾਕਿਆਂ ਵਿਚ ਸ਼ਨੀਵਾਰ ਸ਼ਾਮ ਤੋਂ ਬਿਜਲੀ ਬੰਦ ਹੈ, ਅੱਤ ਦੀ ਗਰਮੀ ਵਿਚਾਲੇ ਅੱਗ ਨਾਲ ਨੁਕਸਾਨੇ ਗਏ ਗਰਿੱਡ ਦੀ ਮੁਰੰਮਤ ਦੇ ਕੰਮ ਵਿਚ ਬਹੁਤ ਢਿੱਲੀ ਰਫਤਾਰ 'ਤੇ ਗੁੱਸਾ ਜ਼ਾਹਰ ਕਰਦਿਆਂ ਕਿਸਾਨਾਂ ਨੇ ਹਾਈਵੇਅ ਜਾਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਚੰਨ ਚਾੜ੍ਹ ਗਈ ਸੱਜ-ਵਿਆਹੀ ਲਾੜੀ, CCTV ਦੇਖ ਸਹੁਰਿਆਂ ਦੇ ਉੱਡੇ ਹੋਸ਼
ਕਿਸਾਨਾਂ ਦਾ ਕਹਿਣਾ ਹੈ ਕਿ ਅੱਤ ਦੀ ਗਰਮੀ ਵਿਚਾਲੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਮੁਰੰਮਤ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ। ਦੂਜੇ ਪਾਸੇ ਪਾਣੀ ਤੋਂ ਬਿਨਾਂ ਖੇਤਾਂ ਵਿਚ ਝੋਨੇ ਦੀ ਫ਼ਸਲ ਵੀ ਸੁੱਕ ਰਹੀ ਹੈ, ਜਿਸ ਕਾਰਣ ਕਿਸਾਨਾਂ ਨੂੰ ਵੱਡੇ ਨੁਕਸਾਨ ਦਾ ਖ਼ਦਸ਼ਾ ਹੈ, ਇਸ ਦੋ ਰੋਹ ਵੱਜੋਂ ਉਨ੍ਹਾਂ ਨੇ ਹਾਈਵੇਅ ਜਾਮ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ, ਪਤੀ ਨੇ ਕੁਹਾੜੀ ਨਾਲ ਵੱਢ ਕੇ ਕਤਲ ਕੀਤੀ ਪਤਨੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਦਸੇ ਨੇ ਉਜਾੜ ਦਿੱਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 24 ਸਾਲਾ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
NEXT STORY