ਅੰਮ੍ਰਿਤਸਰ(ਸਰਬਜੀਤ)- ਦੇਸ਼ ਦੀ ਆਜ਼ਾਦੀ ਦੇ ਸਮੇਂ ਤੋਂ ਰਿਆਲਟੋ ਚੌਕ ਵਿਚ ਚੱਲ ਰਹੇ ਸ਼ਹਿਰ ਦੇ ਮੁੱਖ ਡਾਕਘਰ ਦੀ ਇਕ ਵਾਇਰਲ ਵੀਡੀਓ ਨੇ ਵਿਭਾਗ ਵਿਚ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਮਾਮਲਾ ਉਸ ਸਮੇਂ ਭਖ ਗਿਆ ਜਦੋਂ ਇਕ ਗਾਹਕ ਆਪਣੀ ਚਿੱਠੀ ਦੀ ਰਜਿਸਟਰੀ ਕਰਵਾਉਣ ਪਹੁੰਚਿਆ। ਉੱਥੇ ਤਾਇਨਾਤ ਪੋਸਟਲ ਅਸਿਸਟੈਂਟ ਵਿਸ਼ਾਲ ਸਿੰਘ ਨੇ ਗਾਹਕ ਨੂੰ ਚਿੱਠੀ ’ਤੇ ਪੰਜਾਬੀ ਵਿਚ ਲਿਖਿਆ ਪਤਾ ਪੜ੍ਹ ਕੇ ਸੁਣਾਉਣ ਲਈ ਕਿਹਾ, ਕਿਉਂਕਿ ਉਸ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਸੀ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਚ ਫੇਰਬਦਲ, ਥਾਣਾ ਮੁਖੀਆਂ ਸਣੇ 50 ਕਰਮਚਾਰੀਆਂ ਦੇ ਤਬਾਦਲੇ
ਇਸ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਗਾਹਕ ਨੇ ਕਿਹਾ ਕਿ ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਮੁੱਖ ਡਾਕਘਰ ਵਿਚ ਕੰਮ ਕਰਦਿਆਂ ਹੋਰਨਾਂ ਭਾਸ਼ਾਵਾਂ ਦੇ ਨਾਲ ਪੰਜਾਬੀ ਆਉਣੀ ਵੀ ਲਾਜ਼ਮੀ ਹੈ। ਜਦੋਂ ਅਧਿਕਾਰੀ ਨੇ ਉਸ ਨੂੰ ਦੂਜੇ ਕਾਊਂਟਰ ’ਤੇ ਜਾਣ ਲਈ ਕਹਿ ਦਿੱਤਾ, ਤਾਂ ਗੁੱਸੇ ਵਿਚ ਆਏ ਗਾਹਕ ਨੇ ਪੂਰੇ ਡਾਕਘਰ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਵਿਚ ਗਾਹਕ ਨੇ ਦੋਸ਼ ਲਾਇਆ ਕਿ ਡਾਕਘਰ ਵਿਚ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਪੰਜਾਬੀ ਭਾਸ਼ਾ ਵਿਚ ਕੋਈ ਬੋਰਡ ਜਾਂ ਜਾਣਕਾਰੀ ਨਹੀਂ ਲਿਖੀ ਗਈ, ਜੋ ਪੰਜਾਬੀਆਂ ਲਈ ਵੱਡੀ ਮੁਸ਼ਕਿਲ ਹੈ। ਉਸ ਨੇ ਮੰਗ ਕੀਤੀ ਕਿ ਡਾਕਖਾਨਿਆਂ ਵਿਚ ਪੰਜਾਬੀ ਭਾਸ਼ਾ ਲਾਜ਼ਮੀ ਹੋਣੀ ਚਾਹੀਦੀ ਹੈ, ਚਾਹੇ ਅਧਿਕਾਰੀ ਕਿਸੇ ਵੀ ਸੂਬੇ ਦਾ ਹੋਵੇ।
ਇਹ ਵੀ ਪੜ੍ਹੋ- ਬਟਾਲਾ ਪੁਲਸ ਵੱਲੋਂ ਵੱਡਾ ਤੋਹਫ਼ਾ, 2 ਕਰੋੜ 60 ਲੱਖ ਦੇ ਮੋਬਾਇਲ ਫੋਨ ਦਿੱਤੇ
ਇਸ ਸਬੰਧੀ ਪੋਸਟਲ ਅਸਿਸਟੈਂਟ ਵਿਸ਼ਾਲ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਆਉਂਦੀ ਹੈ। ਉਸ ਨੇ ਦੱਸਿਆ ਕਿ ਇਕ ਵਿਅਕਤੀ ਨੇ ਉਸ ’ਤੇ ਪੰਜਾਬੀ ਬੋਲਣ ਅਤੇ ਪੜ੍ਹਨ ਲਈ ਜ਼ੋਰ ਪਾਇਆ। ਵਿਸ਼ਾਲ ਸਿੰਘ ਮੁਤਾਬਕ, ‘ਇਹ ਮਹਿਕਮਾ ਕੇਂਦਰ ਸਰਕਾਰ ਅਧੀਨ ਆਉਂਦਾ ਹੈ ਅਤੇ ਸਾਡੀਆਂ ਬਦਲੀਆਂ ਪੂਰੇ ਦੇਸ਼ ਵਿਚ ਹੁੰਦੀਆਂ ਰਹਿੰਦੀਆਂ ਹਨ। ਜੇਕਰ ਕੱਲ੍ਹ ਨੂੰ ਮੇਰੀ ਡਿਊਟੀ ਬੰਗਾਲ ਜਾਂ ਤਾਮਿਲਨਾਡੂ ਵਿਚ ਲੱਗਦੀ ਹੈ, ਤਾਂ ਕੀ ਮੇਰੇ ਲਈ ਹਰ ਭਾਸ਼ਾ ਸਿੱਖਣੀ ਸੰਭਵ ਹੈ? ਸਾਨੂੰ ਹਿੰਦੀ ਅਤੇ ਅੰਗਰੇਜ਼ੀ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।’ ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਨੇ ਜਬਰੀ ਵੀਡੀਓ ਬਣਾਈ ਅਤੇ ਅਪਸ਼ਬਦ ਬੋਲੇ, ਜਿਸ ਨਾਲ ਡਾਕਘਰ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਖ਼ਤਰਾ ਪੈਦਾ ਹੋਇਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨਵੇਂ ਸਾਲ ਦੇ ਦਿਨ ਵੱਡੀ ਘਟਨਾ, ਗੋਲਡਨ ਟੈਂਪਲ ਕੰਪਲੈਕਸ 'ਚ ਫੜਿਆ...
ਸੁਪਰਵਾਈਜ਼ਰ ਨੇ ਕਾਰਵਾਈ ਦੀ ਕੀਤੀ ਮੰਗ
ਡਾਕਘਰ ਦੇ ਸੁਪਰਵਾਈਜ਼ਰ ਗੁਰਸ਼ਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਕਿਹਾ ਕਿ ਵੀਡੀਓ ਬਣਾ ਕੇ ਵਿਭਾਗ ਦੀ ਪ੍ਰਾਈਵੇਸੀ ਭੰਗ ਕੀਤੀ ਗਈ ਹੈ, ਇਸ ਲਈ ਉਸ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਮੁਲਾਜ਼ਮ ਨੂੰ ਡਰਾਇਆ-ਧਮਕਾਇਆ ਗਿਆ ਹੈ ਅਤੇ ਵਿਭਾਗ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ- ਬਟਾਲਾ ਪੁਲਸ ਵੱਲੋਂ ਵੱਡਾ ਤੋਹਫ਼ਾ, 2 ਕਰੋੜ 60 ਲੱਖ ਦੇ ਮੋਬਾਇਲ ਫੋਨ ਦਿੱਤੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 307ਵੇਂ ਦਿਨ 93 ਨਸ਼ਾ ਸਮੱਗਲਰ ਗ੍ਰਿਫ਼ਤਾਰ
NEXT STORY