ਸ਼ੁਤਰਾਣਾ/ਪਾਤੜਾਂ, (ਜ. ਬ.)- ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਰਮੇਸ਼ ਕੁੱਕੂ ਨੂੰ ਰਿਫਰੈਂਡਮ-2020 ਦਾ ਪੁਤਲਾ ਫੂਕਣ 'ਤੇ ਖਾਲਿਸਤਾਨ-ਪੱਖੀ ਅੱਤਵਾਦੀਆਂ ਵੱਲੋਂ ਫੋਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਐੈੱਸ. ਐੈੱਸ. ਪੀ. ਪਟਿਆਲਾ ਨੂੰ ਮਿਲ ਕੇ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ ਹੈ। ਪਾਤੜਾਂ ਥਾਣੇ ਵਿਚ ਮਿਲੀ ਧਮਕੀ ਬਾਰੇ ਦਰਖਾਸਤ ਦਿੱਤੀ ਗਈ ਹੈ। ਐੈੱਸ. ਐੈੱਚ. ਓ. ਰਣਵੀਰ ਸਿੰਘ ਨੇ ਇਸ ਦੀ ਜਾਂਚ ਡੂੰਘਾਈ ਨਾਲ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਮੇਸ਼ ਕੁਮਾਰ ਕੁੱਕੂ ਨੇ ਉੱਤਰੀ ਭਾਰਤ ਤੇ ਪੰਜਾਬ ਅੰਦਰ ਆਪਣੀ ਪਾਰਟੀ ਨੂੰ ਮਜ਼ਬੂਤੀ ਨਾਲ ਖੜ੍ਹਾ ਕੀਤਾ ਹੈ। ਬੀਤੇ ਦਿਨ ਖਾਲਿਸਤਾਨ-ਪੱਖੀ ਅੱਤਵਾਦੀਆਂ ਖਿਲਾਫ ਆਪਣੀ ਜੰਗ ਜਾਰੀ ਰੱਖੀ, ਜਿਸ ਕਾਰਨ ਫੇਸਬੁੱਕ 'ਤੇ ਸ਼੍ਰੀ ਕੁੱਕੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਮ ਹੀ ਮਿਲਦੀਆਂ ਸਨ। ਉਸ ਬਾਰੇ ਪੁਲਸ ਨੂੰ ਦੱਸਣ 'ਤੇ ਮਾਮਲੇ ਨੂੰ ਸੀਰੀਅਸ ਨਹੀਂ ਲਿਆ ਗਿਆ, ਜਿਸ ਕਰ ਕੇ ਉਨ੍ਹਾਂ ਦੇ ਹੌਸਲੇ ਹੋਰ ਬਲੰਦ ਹੋ ਗਏ। ਅੱਜ ਸਵੇਰੇ ਸ਼੍ਰੀ ਰਮੇਸ਼ ਕੁੱਕੂ ਦੇ ਮੋਬਾਈਲ 'ਤੇ 9872974070 ਤੋਂ ਦੋ ਵਾਰ ਫੋਨ ਆਇਆ। ਬੋਲਣ ਵਾਲਾ ਵਿਅਕਤੀ ਕਹਿਣ ਲੱਗਾ ਕਿ ਤੈਨੂੰ ਜ਼ਿਆਦਾ ਦੇਸ਼-ਭਗਤੀ ਚੜ੍ਹੀ ਹੈ। ਜੇਕਰ ਤੂੰ ਖਾਲਿਸਤਾਨ ਖਿਲਾਫ ਬੋਲਣਾ ਬੰਦ ਨਾ ਕੀਤਾ ਤਾਂ ਤੈਨੂੰ ਸੋਧ ਦਿਆਂਗੇ। ਇਨ੍ਹਾਂ ਧਮਕੀਆਂ ਦੇ ਜਵਾਬ ਵਿਚ ਕੁੱਕੂ ਨੇ ਕਿਹਾ ਕਿ ਜੇਕਰ ਤੇਰੇ 'ਚ ਹਿੰਮਤ ਹੈ ਤਾਂ ਸਾਹਮਣੇ ਆ ਕੇ ਮੁਕਾਬਲਾ ਕਰੀਂ, ਪਿੱਠ ਪਿੱਛੇ ਗੋਲੀ ਨਾ ਮਾਰੀ। ਇੰਨੇ ਵਿਚ ਉਨ੍ਹਾਂ ਨੇ ਫੋਨ ਕੱਟ ਦਿੱਤਾ। ਵਰਣਨਯੋਗ ਹੈ ਕਿ ਜੇਕਰ ਇਸ ਹਿੰਦੂ ਸ਼ਿਵ ਸੈਨਾ ਦੇ ਮੁਖੀ ਰਮੇਸ਼ ਕੁੱਕੂ ਨੂੰ ਕੁੱਝ ਵੀ ਹੋ ਜਾਂਦਾ ਹੈ ਤਾਂ ਪੰਜਾਬ ਅੰਦਰ ਮਾਹੌਲ ਖਰਾਬ ਹੋ ਸਕਦਾ ਹੈ। ਫਿਰ ਸਰਕਾਰ ਨੂੰ ਪਛਤਾਉਣ ਤੋਂ ਬਿਨਾਂ ਕੁੱਝ ਹਾਸਲ ਨਹੀਂ ਹੋਵੇਗਾ।
ਉਨ੍ਹਾਂ ਤੁਰੰਤ ਐੈੱਸ. ਐੈੱਸ. ਪੀ. ਪਟਿਆਲਾ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਪਾਤੜਾਂ ਥਾਣੇ ਵਿਚ ਦਰਖਾਸਤ ਦੇਣ ਲਈ ਕਿਹਾ ਹੈ। ਉਨ੍ਹਾਂ ਦਰਖਾਸਤ ਦੇ ਦਿੱਤੀ ਹੈ। ਇਸ ਸਬੰਧੀ ਐੈੱਸ. ਐੱਚ. ਓ. ਰਣਵੀਰ ਸਿੰਘ ਨੇ ਦੱਸਿਆ ਕਿ ਸ਼੍ਰੀ ਕੁੱਕੂ ਦੀ ਦਰਖਾਸਤ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਨੰਬਰ ਦੀ ਪੜਤਾਲ ਕਰਵਾਈ ਜਾ ਰਹੀ ਹੈ। ਉਸ ਤੋਂ ਬਾਅਦ ਕਿਸੇ ਨਤੀਜੇ 'ਤੇ ਪਹੁੰਚਿਆ ਜਾਵੇਗਾ।
ਬਿਜਲੀ ਮੰਤਰੀ ਨੇ 622 ਸਹਾਇਕ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਵੰਡੇ
NEXT STORY