ਜਲੰਧਰ (ਵੈੱਬ ਡੈਸਕ) : ਹਲਕਾ ਨੰਬਰ-29 ਜਲੰਧਰ ਕੈਂਟ ਦੀ ਸੀਟ ’ਤੇ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਤਿੰਨ ਵਾਰ ਜਿੱਤ ਦਰਜ ਕੀਤੀ ਹੈ ਜਦਕਿ ਦੋ ਵਾਰ ਅਕਾਲੀ ਦਲ ਦੀ ਝੋਲੀ ਵਿਚ ਇਹ ਸੀਟ ਪਈ। 1997, 2002 ਅਤੇ 2017 ’ਚ ਕਾਂਗਰਸ ਦਾ ਪ੍ਰਭਾਵ ਰਿਹਾ ਅਤੇ 2012 ਅਤੇ 2007 ’ਚ ਅਕਾਲੀ ਦਲ ਨੇ ਇਹ ਸੀਟ ਆਪਣੇ ਨਾਂ ਕਰਵਾਈ।ਚੋਣ ਕਮਿਸ਼ਨ ਦੀ ਸੂਚੀ ਵਿੱਚ 1997 ਤੋਂ 2007 ਤੱਕ ਇਹ ਹਲਕਾ ਜਲੰਧਰ ਕੰਟੋਨਮੈਂਟ ਹਲਕਾ ਨੰਬਰ 29 ਵਜੋਂ ਦਰਜ ਸੀ ਜੋ ਬਾਅਦ ਵਿੱਤ ਜਲੰਧਰ ਕੈਂਟ ਹਲਕਾ ਨੰਬਰ 37 ਵਜੋਂ ਜਾਣਿਆ ਜਾਣ ਲੱਗਾ।
1997
ਸਾਲ 1997 ’ਚ ਕਾਂਗਰਸ ਦੇ ਉਮੀਦਵਾਰ ਤੇਜ ਪ੍ਰਕਾਸ਼ ਸਿੰਘ ਨੂੰ 32426 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਮਿਨਹਾਸ ਨੂੰ 28766 ਵੋਟਾਂ ਮਿਲੀਆਂ। ਤੇਜ ਪ੍ਰਕਾਸ਼ ਨੇ 3660 ਵੋਟਾਂ ਦੇ ਫ਼ਰਕ ਨਾਲ ਸੁਰਜੀਤ ਨੂੰ ਹਰਾਇਆ ਸੀ। ਸਾਲ 2002 ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਉਮੀਦਵਾਰ ਗੁਰਕੰਵਲ ਕੌਰ ਨੂੰ 29160 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ 18307 ਵੋਟਾਂ ਮਿਲੀਆਂ।ਇਹ ਚੋਣ ਕਾਂਗਰਸ ਨੇ ਜਿੱਤੀ।
2007
ਸਾਲ 2007 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਨੂੰ 50436 ਵੋਟਾਂ ਮਿਲੀਆਂ ਜਦਕਿ ਕਾਂਗਰਸੀ ਉਮੀਦਵਾਰ ਗੁਰਕੰਵਲ ਕੌਰ ਨੂੰ 33452 ਵੋਟਾਂ ਮਿਲੀਆਂ।ਅਕਾਲੀ ਦਲ ਨੇ ਵੱਡੇ ਫਰਕ ਨਾਲ ਇਹ ਸੀਟ ਜਿੱਤੀ।
2012
2012 ’ਚ ਉਸ ਸਮੇਂ ਦੇ ਅਕਾਲੀ ਉਮੀਦਵਾਰ ਪਰਗਟ ਸਿੰਘ(ਜੋ ਬਾਅਦ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ)ਨੂੰ 48290 ਵੋਟਾਂ ਮਿਲੀਆਂ ਜਦਕਿ ਕਾਂਗਰਸੀ ਉਮੀਦਵਾਰ ਜਗਬੀਰ ਸਿੰਘ ਬਰਾੜ ਨੂੰ 41492 ਵੋਟਾਂ ਮਿਲੀਆਂ।
ਸਾਲ 2017 ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਪਵਾਰ ਨੂੰ 59349 ਵੋਟਾਂ ਮਿਲੀਆਂ ਜਦਕਿ ਅਕਾਲੀ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ 30225 ਵੋਟਾਂ ਮਿਲੀਆਂ।ਪਰਗਟ ਸਿੰਘ ਨੇ ਇਸ ਸੀਟ ਤੋਂ ਲਗਾਤਾਰ ਦੂਜੀ ਵਾਰ ਜਿੱਤ ਪ੍ਰਾਪਤ ਕੀਤੀ।
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਮੁੜ ਪਰਗਟ ਸਿੰਘ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ, ਜਿੱਥੇ ਇਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਜਗਬੀਰ ਸਿੰਘ ਬਰਾੜ(ਜੋ 2007 ਵਿੱਚ ਅਕਾਲੀ ਦਲ ਦੇ ਵਿਧਾਇਕ ਸਨ ਅਤੇ 2012 ਵਿੱਚ ਕਾਂਗਰਸੀ ਉਮੀਦਵਾਰ ਵਜੋਂ ਚੋਣ ਹਾਰ ਕੇ ਫਿਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ), ‘ਆਪ’ ਦੇ ਸੁਰਿੰਦਰ ਸਿੰਘ , ਸੰਯੁਕਤ ਸਮਾਜ ਮੋਰਚਾ ਵੱਲੋਂ ਜਸਵਿੰਦਰ ਸਿੰਘ ਸੰਘਾ ਅਤੇ ਭਾਜਪਾ ਦੇ ਸਰਬਜੀਤ ਸਿੰਘ ਮੱਕੜ ਨਾਲ ਹੋਵੇਗਾ। ਦੱਸ ਦਈਏ ਕੇ ਸਰਬਜੀਤ ਸਿੰਘ ਮੱਕੜ ਨੇ 2017 ਦੀ ਚੋਣ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਸੀ ਤੇ ਹਾਰ ਗਏ ਸਨ ।ਇਸ ਵਾਰ ਅਕਾਲੀ ਦਲ ਵੱਲੋਂ ਜਗਬੀਰ ਬਰਾੜ ਨੂੰ ਟਿਕਟ ਦਿੱਤੇ ਜਾਣ ਕਾਰਨ ਨਾਰਾਜ਼ ਮੱਕੜ ਭਾਜਪਾ ਚ ਸ਼ਾਮਲ ਹੋ ਗਏ ਸਨ ।
2022 ਚੋਣਾਂ ਵਿੱਚ ਜਲੰਧਰ ਕੈਂਟ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 1,90,583 ਹੈ। ਇਨ੍ਹਾਂ ’ਚ 99, 296 ਪੁਰਸ਼ ਵੋਟਰ ਅਤੇ 91, 282 ਔਰਤਾਂ ਵੋਟਰ ਹਨ। ਇਸ ਦੇ ਇਲਾਵਾ 5 ਥਰਡ ਜੈਂਡਰ ਵੋਟਰ ਹਨ।
ਕਾਸ਼ਤਕਾਰ ਔਰਤਾਂ ਨੂੰ ਬਤੌਰ ਕਿਸਾਨ ਮਾਨਤਾ ਦੇਣ ਲਈ ਕੇਂਦਰ ਨੋਟੀਫਿਕੇਸ਼ਨ ਕਰੇ ਜਾਰੀ : ਮਹਿਲਾ ਕਿਸਾਨ ਯੂਨੀਅਨ
NEXT STORY