ਬਠਿੰਡਾ (ਵਰਮਾ, ਕੁਨਾਲ ਬਾਂਸਲ): ਸਿਵਲ ਹਸਪਤਾਲ ਦੇ ਬਲੱਡ ਬੈਂਕ ਵਲੋਂ ਪਿਛਲੇ ਇਕ ਮਹੀਨੇ 'ਚ ਤਿੰਨ ਬੱਚਿਆਂ ਅਤੇ ਇਕ ਜਨਾਨੀ ਨੂੰ ਐੱਚ.ਆਈ.ਵੀ. ਪਾਜ਼ੇਟਿਵ ਖੂਨ ਚੜ੍ਹਾਏ ਜਾਣ ਦੇ ਮਾਮਲੇ 'ਚ ਸਿਹਤ ਵਿਭਾਗ ਦੇ ਸਕੱਤਰ ਹੁਸਨ ਲਾਲ ਨੇ ਸਿਵਲ ਸਰਜਨ ਬਠਿੰਡਾ ਨੂੰ ਪੂਰੇ ਰਿਕਾਰਡ ਸਮੇਤ ਚੰਡੀਗੜ੍ਹ ਤਲਬ ਕੀਤਾ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਘਰ ਜਾ ਰਹੇ ਤਿੰਨ ਵਿਅਕਤੀਆਂ ਦੀ ਦਰਦਨਾਕ ਹਾਦਸੇ 'ਚ ਮੌਤ
ਇਸ ਦੌਰਾਨ ਸਿਹਤ ਸਕੱਤਰ ਨੇ ਵੀ ਬਠਿੰਡਾ ਦਾ ਦੌਰਾ ਰੱਦ ਕਰ ਦਿੱਤਾ ਹੈ। ਬਲੱਡ ਬੈਂਕ ਬੀ.ਟੀ.ਓ. ਡਾ. ਮਯੰਕ ਜੈਨ ਦਾ ਤਬਾਦਲਾ ਕਰ ਦਿੱਤਾ ਗਿਆ ਅਤੇ ਡਾ. ਰਾਜਿੰਦਰ ਕੁਮਾਰ ਨੂੰ ਉਨ੍ਹਾਂ ਦੀ ਥਾਂ 'ਤੇ ਤਾਇਨਾਤ ਕੀਤਾ ਗਿਆ ਹੈ। ਉਧਰ ਸਿਹਤ ਵਿਭਾਗ ਨੇ ਚੰਡੀਗੜ੍ਹ ਤੋਂ ਜਾਂਚ ਲਈ ਏਡਜ਼ ਕੰਟਰੋਲ ਸੋਸਾਇਟੀ ਦੀ ਟੀਮ ਵਲੋਂ ਇਸ ਮਾਮਲੇ 'ਚ ਲਾਪਰਵਾਹੀ ਕਰਾਰ ਦਿੱਤੇ ਗਏ ਚਾਰ ਟੈਕਨੀਸ਼ੀਅਨਾਂ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਸੀ ਅਤੇ ਇਹ ਚਾਰੇ ਮੁਲਾਜ਼ਮਾਂ ਨੇ ਪਹਿਲਾਂ ਵਾਂਗ ਸਿਵਲ ਹਸਪਤਾਲ 'ਚ ਆਪਣੀ ਡਿਊਟੀ ਨਿਭਾਈ।
ਇਹ ਵੀ ਪੜ੍ਹੋ: ਮਾਮਲਾ ਕਾਰ 'ਚ ਸੜੇ 5 ਮਿੱਤਰਾਂ ਦਾ,'ਥੋੜ੍ਹੀ ਦੇਰ ਹੋਰ ਠਹਿਰ ਜਾ' ਗਾਣਾ ਸੁਣਦਿਆਂ ਦੀ ਵੀਡੀਓ ਵਾਇਰਲ
ਦੂਜੇ ਪਾਸੇ ਸਿਵਲ ਹਸਪਤਾਲ 'ਚ ਗੈਰ ਸਿੱਖਿਅਤ ਅਤੇ ਸਿਫਾਰਿਸ਼ ਨਾਲ ਭਰਤੀ ਕੀਤੇ ਤਕਨੀਕੀ ਕਰਮਚਾਰੀਆਂ ਦੀ ਭਰਤੀ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।ਇਸ 'ਚ ਜਿਸ ਕੰਪਨੀ ਵਲੋਂ ਇਨ੍ਹਾਂ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ, ਉਨ੍ਹਾਂ 'ਚ ਤਜਰਬੇ ਦੀ ਭਾਰੀ ਕਮੀ ਹੈ। ਇਹੀ ਕਾਰਨ ਹੈ ਕਿ ਸਿਵਲ ਹਸਪਤਾਲ 'ਚ ਅਣਗਹਿਲੀ ਕੀਤੀ ਜਾ ਰਹੀ ਹੈ ਅਤੇ ਬਿਨਾਂ ਜਾਂਚ ਕੀਤਿਆਂ ਐੱਚ.ਆਈ.ਵੀ. ਪਾਜ਼ੇਟਿਵ ਖੂਨ ਚੜ੍ਹਾਇਆ ਜਾ ਰਿਹਾ ਹੈ।
ਫਿਲੌਰ ਦੀ ਘਟਨਾ, ਪਤਨੀ ਨੇ ਥਾਣੇ 'ਚ ਕੀਤੀ ਪਤੀ ਦੀ ਸ਼ਿਕਾਇਤ, ਜਦੋਂ ਘਰ ਪੁੱਜੀ ਪੁਲਸ ਤਾਂ ਉੱਡੇ ਹੋਸ਼
NEXT STORY