ਫਿਲੌਰ (ਭਾਖੜੀ) : ਪਤਨੀ ਦੀ ਸ਼ਿਕਾਇਤ 'ਤੇ ਪੁਲਸ ਪਤੀ ਨੂੰ ਥਾਣੇ ਲਿਜਾਣ ਉਸ ਦੇ ਘਰ ਪੁੱਜੀ ਤਾਂ ਪਤੀ ਨੇ ਪੁਲਸ ਦੇ ਘਰ ਪੁੱਜਣ ਤੋਂ ਪਹਿਲਾਂ ਹੀ ਫਾਹ ਲੈ ਕੇ ਜਾਨ ਦੇ ਦਿੱਤੀ। ਸੂਚਨਾ ਮੁਤਾਬਕ ਸਥਾਨਕ ਸ਼ਹਿਰ ਦੇ ਮੁਹੱਲਾ ਮਿੱਠੇ ਖੂਹ ਦਾ ਰਹਿਣ ਵਾਲਾ ਸੋਮਨਾਥ ਬਿੱਟੂ (35) ਪੁੱਤਰ ਸਵ. ਬਲਬੀਰ ਜੋ ਪਲੰਬਰ ਦਾ ਕੰਮ ਕਰਦਾ ਸੀ ਦਾ ਵਿਆਹ ਹੋਏ ਨੂੰ 11 ਸਾਲ ਹੋ ਚੁੱਕੇ ਸਨ, ਜਿਸ ਦੇ ਘਰ ਚਾਰ ਲੜਕੀਆਂ 10, 7 ਸਾਲ, 4 ਸਾਲ ਅਤੇ ਸਭ ਤੋਂ ਛੋਟੀ 2 ਮਹੀਨੇ ਦੀ ਸੀ। ਘਰ ਵਿਚ ਪਹਿਲਾਂ ਹੀ ਗਰੀਬੀ ਸੀ। ਲਾਕਡਾਊਨ ਤੋਂ ਬਾਅਦ ਘਰ ਦੇ ਹਾਲਾਤ ਹੋਰ ਜ਼ਿਆਦਾ ਖਰਾਬ ਹੋ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਕੰਮ ਨਾਲ ਹੁਣ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ ਅਤੇ ਉੱਪਰੋਂ ਉਹ ਸ਼ਰਾਬ ਵੀ ਪੀਂਦਾ ਸੀ। ਸਕੂਲ 'ਚ ਬੱਚੀਆਂ ਦੀ ਫ਼ੀਸ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਦਾ ਨਾਂ ਕੱਟ ਦਿੱਤਾ ਗਿਆ, ਜਿਸ ਕਾਰਨ ਤਿੰਨੇ ਕੁੜੀਆਂ ਨੂੰ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ 'ਚ ਦਾਖ਼ਲ ਕਰਵਾ ਦਿੱਤਾ।
ਇਹ ਵੀ ਪੜ੍ਹੋ : ਜਿਗਰੀ ਯਾਰ ਹੀ ਨਿਕਲੇ ਨੌਜਵਾਨ ਦੇ ਕਾਤਲ, ਵਜ੍ਹਾ ਕਰ ਦੇਵੇਗੀ ਹੈਰਾਨ
ਇਨ੍ਹਾਂ ਕਾਰਨਾਂ ਕਰਕੇ ਪਤੀ-ਪਤਨੀ ਦਾ ਘਰ ਵਿਚ ਝਗੜਾ ਰਹਿਣ ਲੱਗ ਪਿਆ ਅਤੇ ਕੁਝ ਦਿਨ ਪਹਿਲਾਂ ਹੀ ਉਸ ਦੀ ਪਤਨੀ ਝਗੜਾ ਕਰਕੇ ਆਪਣੀਆਂ ਚਾਰੇ ਕੁੜੀਆਂ ਨੂੰ ਨਾਲ ਲੈ ਕੇ ਪੇਕੇ ਘਰ ਚਲੀ ਗਈ ਅਤੇ ਪਤੀ ਦੇ ਵਿਰੁੱਧ ਸਥਾਨਕ ਪੁਲਸ ਥਾਣੇ 'ਚ ਸ਼ਿਕਾਇਤ ਦੇ ਦਿੱਤੀ, ਜਿਸ 'ਤੇ ਬੀਤੇ ਦਿਨ ਥਾਣੇ ਤੋਂ ਪੁਲਸ ਦਾ ਬਿੱਟੂ ਨੂੰ ਫ਼ੋਨ ਗਿਆ ਕਿ ਉਸ ਦੀ ਪਤਨੀ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ ਸਵੇਰੇ ਥਾਣੇ ਹਾਜ਼ਰ ਹੋਵੇ, ਜਿਸ ਤੋਂ ਬਾਅਦ ਤੋਂ ਪਤੀ ਕਾਫੀ ਜ਼ਿਆਦਾ ਡਰ ਗਿਆ ਅਤੇ ਬੇਚੈਨੀ ਜਿਹੀ ਮਹਿਸੂਸ ਕਰ ਰਿਹਾ ਸੀ ਅਤੇ ਇਕ ਹੀ ਗੱਲ ਬੋਲ ਰਿਹਾ ਸੀ ਕਿ ਪੁਲਸ ਉਸ ਨੂੰ ਹੁਣ ਛੱਡੇਗੀ ਨਹੀਂ।
ਇਹ ਵੀ ਪੜ੍ਹੋ : ਮੋਗਾ ਸੈਕਸ ਸਕੈਂਡਲ 'ਚ ਵੱਡਾ ਖੁਲਾਸਾ, ਗੈਂਗਸਟਰ ਸੁੱਖ ਭਿਖਾਰੀਵਾਲ ਤੇ ਹੈਰੀ ਚੱਠਾ ਦਾ ਨਾਂ ਆਇਆ ਸਾਹਮਣੇ
ਸੂਤਰਾਂ ਤੋਂ ਪਤਾ ਲੱਗਾ ਕਿ ਜਦੋਂ ਬਿੱਟੂ ਥਾਣੇ ਨਾ ਗਿਆ ਤਾਂ ਪੁਲਸ ਮੁਲਾਜ਼ਮ ਸਵੇਰ 11 ਵਜੇ ਦੇ ਕਰੀਬ ਉਸ ਨੂੰ ਥਾਣੇ ਲਿਜਾਣ ਉਸ ਦੇ ਘਰ ਪੁੱਜ ਗਏ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਜਦੋਂ ਮੁਹੱਲੇ ਵਿਚ ਬਿੱਟੂ ਦੇ ਘਰ ਸਬੰਧੀ ਪੁੱਛਗਿੱਛ ਕਰ ਰਹੀ ਸੀ ਤਾਂ ਉਸ ਨੇ ਪੁਲਸ ਨੂੰ ਆਉਂਦੇ ਦੇਖ ਲਿਆ ਅਤੇ ਡਰ ਕੇ ਆਪਣੇ ਘਰ ਦੇ ਅੰਦਰ ਚਲਾ ਗਿਆ। ਉਸ ਸਮੇਂ ਬਿੱਟੂ ਘਰ 'ਚ ਇਕੱਲਾ ਸੀ। ਉਸ ਨੇ ਜਲਦਬਾਜ਼ੀ ਵਿਚ ਘਰ 'ਚ ਪਈ ਮੰਜੇ ਦੀ ਨਵਾਰ ਕੱਢ ਕੇ ਉਸ ਨੂੰ ਛੱਤ ਨਾਲ ਬੰਨ੍ਹ ਕੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਜਿਉਂ ਹੀ ਪੁੱਛਗਿੱਛ ਕਰਦੇ ਪੁਲਸ ਮੁਲਾਜ਼ਮ ਉਸ ਦੇ ਘਰ ਪੁੱਜੇ ਤਾਂ ਕਾਫੀ ਸਮੇਂ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਜਦੋਂ ਅੰਦਰੋਂ ਕੋਈ ਬਾਹਰ ਨਾ ਨਿਕਲਿਆ ਤਾਂ ਪੁਲਸ ਮੁਲਾਜ਼ਮਾਂ ਨੇ ਗੁਆਂਢੀ ਮੁੰਡੇ ਨੂੰ ਬੁਲਾ ਕੇ ਉਸ ਨੂੰ ਘਰ ਦੇ ਅੰਦਰ ਭੇਜਿਆ। ਜਿਉਂ ਹੀ ਉਹ ਘਰ ਦੇ ਅੰਦਰ ਦਾਖਲ ਹੋਇਆ ਤਾਂ ਬਿੱਟੂ ਫਾਹ 'ਤੇ ਲਟਕਿਆ ਹੋਇਆ ਸੀ, ਜਿਸ ਨੂੰ ਥੱਲੇ ਉਤਾਰਿਆ ਤਾਂ ਉਸ ਦਾ ਸਰੀਰ ਗਰਮ ਸੀ, ਜਿਸ ਤੋਂ ਪਤਾ ਲਗਦਾ ਸੀ ਕਿ ਉਸ ਨੂੰ ਖੁਦਕੁਸ਼ੀ ਕੀਤੇ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ ਤੁਰੰਤ ਮ੍ਰਿਤਕ ਦੀ ਮਾਂ ਨੂੰ ਸੂਚਨਾ ਦੇ ਕੇ ਉਥੇ ਬੁਲਾਇਆ ਗਿਆ।
ਇਹ ਵੀ ਪੜ੍ਹੋ : ਪੁਲਸ ਨੇ ਪ੍ਰੋਡੈਕਸ਼ਨ ਵਾਰੰਟ 'ਤੇ ਲਏ ਰਵੀ ਬਲਾਚੌਰੀਆ ਤੇ ਅਰੁਣ ਛੁਰੀਮਾਰ, ਜਾਣੋ ਕੀ ਹੈ ਪੂਰਾ ਮਾਮਲਾ
ਬਜ਼ੁਰਗ ਮਾਤਾ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਜਿਸ ਬੱਚੇ ਨੂੰ ਉਹ ਘਰ ਵਿਚ ਸਹੀ-ਸਲਾਮਤ ਛੱਡ ਕੇ ਆਈ ਹੈ, ਉਸ ਨੇ ਅਚਾਨਕ ਖ਼ੁਦਕੁਸ਼ੀ ਕਿਉਂ ਕਰ ਲਈ। ਮਾਤਾ ਨੇ ਦੱਸਿਆ ਕਿ ਪੁਲਸ ਕੋਲ ਉਸ ਵਿਰੁੱਧ ਸ਼ਿਕਾਇਤ ਤੋਂ ਬਾਅਦ ਉਹ ਕਾਫੀ ਡਰਿਆ ਹੋਇਆ ਸੀ। ਪੁਲਸ ਅਧਿਕਾਰੀ ਧਰਮਿੰਦਰ ਨੇ ਦੱਸਿਆ ਕਿ ਉਹ ਬਿੱਟੂ ਨੂੰ ਥਾਣੇ ਬੁਲਾਉਣ ਲਈ ਉਸ ਦੇ ਘਰ ਪੁੱਜੇ ਸਨ। ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਉਹ ਖੁਦਕੁਸ਼ੀ ਕਰ ਚੁੱਕਾ ਸੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ
ਗਰਭਵਤੀ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਵਾਇਰਲ ਦੇ ਮਾਮਲੇ 'ਚ ਆਇਆ ਨਵਾਂ ਮੋੜ
NEXT STORY