ਲਹਿਰਾਗਾਗਾ (ਗਰਗ): ਪਿਛਲੇ ਕੁਝ ਦਿਨਾਂ ਤੋਂ ਲਹਿਰਾਗਾਗਾ ਵਿਖੇ ਨਿਹੰਗ ਸਿੰਘਾਂ ਤੇ ਸ਼ਹਿਰ ਦੇ ਕੁਝ ਸਮਾਜ ਸੇਵੀ ਵਿਅਕਤੀਆਂ ਵੱਲੋਂ ਨਸ਼ਾ ਵੇਚਣ ਜਾਂ ਨਸ਼ਾ ਖਾਣ ਵਾਲੇ ਵਿਅਕਤੀਆਂ ਵਿਰੁੱਧ ਛੇੜੀ ਮੁਹਿੰਮ ਵਿੱਚ ਪੁਲਸ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ, ਉੱਥੇ ਹੀ ਸ਼ਹਿਰ ਨਿਵਾਸੀਆਂ ਵੱਲੋਂ ਉਕਤ ਮੁਹਿੰਮ ਦੀ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ। ਉਕਤ ਮੁਹਿੰਮ ਦੌਰਾਨ ਮੁਹਿੰਮ ਦਾ ਹਿੱਸਾ ਇਕ ਸਰਗਰਮ ਸਮਾਜ ਸੇਵੀ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਪੋਸਟ ਤੋਂ ਬਾਅਦ ਹੈਰਾਨੀਜਨਕ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਅਤੇ ਉਨ੍ਹਾਂ ਸੰਪਰਕ ਵਿਚ ਆਉਣ ਵਾਲੀਆਂ ਮਹਿਲਾਵਾਂ ਵੀ ਐਚ ਆਈ ਵੀ ਭਾਵ ਏਡਜ਼ ਦੀ ਚਪੇਟ ਵਿਚ ਆ ਰਹੀਆਂ ਹਨ। ਬੇਸ਼ਕ ਅਧਿਕਾਰਿਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ, ਪਰ ਨਸ਼ਾ ਛੁਡਾਊ ਮੁਹਿੰਮ ਦੇ ਐਕਟਿਵ ਕਾਰਕੁਨ ਦੀ ਸੋਸ਼ਲ ਮੀਡੀਆ ਤੇ ਪਾਈ ਪੋਸਟ ਨੇ ਸਭਨਾਂ ਨੂੰ ਦੰਗ ਕਰਕੇ ਰੱਖ ਦਿੱਤਾ। ਹੈਰਾਨੀ ਇਹ ਹੈ ਕਿ ਪ੍ਰਸ਼ਾਸਨ ਤੇ ਸਿਹਤ ਵਿਭਾਗ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ, ਕਿਸੇ ਨੇ ਵੀ ਨਸ਼ਾ ਪੀਣ ਵਾਲੇ ਅਤੇ ਕਥਿਤ ਐਚ ਆਈ ਵੀ ਪੀੜਤਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ,ਜਿਸ ਦੇ ਕਾਰਨ ਸ਼ਹਿਰ ਨਿਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ।
ਨਸ਼ਾ ਵਿਰੋਧੀ ਮੁਹਿੰਮ ਦੇ ਐਕਟਿਵ ਕਾਰਕੁਨ ਨੇ ਆਪਣੀ ਫੇਸਬੁੱਕ ਪੇਜ ਤੇ ਸਪਸ਼ਟ ਲਿਖਿਆ ਕਿ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਚਿੱਟੇ ਦੇ ਨਾਲ ਨਾਲ ਇੱਕ ਹੋਰ ਮਹਾਂਮਾਰੀ ਐਚ ਆਈ ਵੀ ਭਾਵ ਏਡਜ਼ ਜਿਹੀ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਉਹਨਾਂ ਲਿਖਿਆ ਕਿ ਚਿੱਟਾ ਪੀਣ ਵਾਲੇ ਵਿਅਕਤੀ ਆਪਣੀ ਨਾੜੀ ਵਿੱਚ ਚਿੱਟੇ ਦਾ ਟੀਕਾ ਲਗਾਉਣ ਲਈ ਬਾਰ-ਬਾਰ ਇੱਕ ਹੀ ਸਰਿੰਜ ਦਾ ਇਸਤੇਮਾਲ ਕਰਦੇ ਹਨ। ਜਿਸ ਤੋਂ ਬਾਅਦ ਐਚ ਆਈ ਵੀ ਫੈਲਣ ਦਾ ਖਤਰਾ ਵੱਧਦਾ ਹੈ।ਨਸ਼ੇ ਵਿੱਚ ਨਸ਼ੇੜੀ, ਨਸ਼ੇ ਦੀ ਹਾਲਤ ਵਿੱਚ ਕੁਝ ਮਹਿਲਾਵਾ ਨਾਲ ਸਰੀਰਕ ਸਬੰਧ ਬਣਾਉਂਦੇ ਹਨ ਜੋ ਕਿ ਐਚ ਆਈ ਵੀ ਦਾ ਸ਼ਿਕਾਰ ਹੋ ਰਹੀਆਂ ਹਨ। ਜਦੋਂ ਕਿ ਉਕਤ ਮਹਿਲਾਵਾਂ ਦਾ ਚਿੱਟੇ ਜਾਂ ਚਿੱਟਾ ਵਿਕਵਾਉਣ ਵਿੱਚ ਕੋਈ ਰੋਲ ਨਹੀਂ ਹੁੰਦਾ, ਉਕਤ ਮਾਮਲੇ ਸਬੰਧੀ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਨੇ ਉਕਤ ਮਾਮਲੇ ਤੇ ਰੋਕ ਨਾ ਲਗਾਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਸ਼ਹਿਰ ਅਤੇ ਇਲਾਕੇ ਵਿੱਚ ਚਿੱਟੇ ਜਿਹੇ ਨਸ਼ੇ ਦੇ ਨਾਲ ਨਾਲ ਲੋਕਾਂ ਨੂੰ ਐਚ ਆਈ ਵੀ ਭਾਵ ਏਡਜ਼ ਜਿਹੀ ਮਹਾਂਮਾਰੀ ਦਾ ਸਾਹਮਣਾ ਕਰਨਾ ਪਏਗਾ, ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਾ ਹੈ। ਜਾਂ ਫਿਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਹਾਂਮਾਰੀ ਨਾਲ ਫੈਲਣ ਨਾਲ ਹੋਣ ਵਾਲੇ ਨੁਕਸਾਨ ਲਈ ਭਗਵਾਨ ਭਰੋਸੇ ਰਹਿਣਾ ਪਵੇਗਾ।
ਪੂਰੇ ਪੰਜਾਬ ਵਿਚ ਹੈ ਸਮੱਸਿਆ, ਐਡਵਾਈਜ਼ਰੀ ਕਰਾਂਗੇ ਜਾਰੀ: ਸੀ. ਐੱਸ.
ਉਕਤ ਮਾਮਲੇ ਤੇ ਸਿਵਲ ਸਰਜਨ ਡਾਕਟਰ ਅਮਰਜੀਤ ਕੌਰ ਨੇ ਕਿਹਾ ਕਿ ਨੌਜਵਾਨਾਂ ਵਿਚ ਚਿੱਟੇ ਦਾ ਰੁਝਾਨ ਗੰਭੀਰ ਚਿੰਤਾ ਦਾ ਵਿਸ਼ਾ ਹੈ, ਉਨ੍ਹਾਂ ਨਸ਼ੇ ਦਾ ਟੀਕਾ ਲਾਉਣ ਵਾਲੇ ਵਿਅਕਤੀਆਂ ਵੱਲੋਂ ਇੱਕ ਹੀ ਸਰਿੰਜ ਨੂੰ ਬਾਰ-ਬਾਰ ਵਰਤੋਂ ਵਿੱਚ ਲਿਆਉਣ ਦੇ ਕਾਰਣ ਵੱਧ ਰਹੇ ਐਚ ਆਈ ਵੀ ਮਰੀਜ਼ਾਂ ਦੇ ਮਾਮਲੇ ਤੇ ਕਿਹਾ ਕਿ ਉਕਤ ਸਮੱਸਿਆ ਪੂਰੇ ਪੰਜਾਬ ਦੀ ਹੈ, ਪਰ ਬਾਵਜੂਦ ਇਸ ਦੇ ਉਹ ਇਸ ਸਬੰਧੀ ਐਡਵਾਈਜਰੀ ਜਾਰੀ ਕਰਨਗੇ, ਸਮੇਂ-ਸਮੇਂ ਤੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ, ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਇੱਕ ਸਰਿੰਜ ਨੂੰ ਦੁਬਾਰਾ ਨਾ ਵਰਤਣ, ਐਚ ਆਈ ਵੀ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਦੇ ਵਿਸ਼ੇਸ਼ ਸੈਂਟਰ ਏ ਆਰ ਟੀ ਵਿੱਚ ਦਾਖਲ ਕਰਵਾਇਆ ਜਾਂਦਾ ਹੈ , ਨਸ਼ਾ ਦੇ ਆਦੀ ਨਵੇਂ ਰਜਿਸਟਰਡ ਮਰੀਜ਼ਾਂ ਦਾ ਐਚ ਆਈ ਵੀ ਟੈਸਟ ਵੀ ਜਰੂਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਂਦੀ ਹੈ ਅਤੇ ਸਿਖਾਇਆ ਜਾਂਦਾ ਹੈ ਕਿ ਐੱਚ. ਆਈ. ਵੀ. ਦੇ ਸਮਾਜ ਨੂੰ ਕਿੰਨੇ ਨੁਕਸਾਨ ਹਨ, ਐਚ ਆਈ ਵੀ ਮਰੀਜ਼ਾਂ ਦਾ ਓਰਵ ਟਰੀਟਮੈਂਟ ਵੀ ਕੀਤਾ ਜਾਂਦਾ ਹੈ। ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਜਰੂਰਤ ਹੈ ਜਿਸ ਵਿੱਚ ਐੱਨ.ਜੀ.ਓ. ਆਪਣਾ ਅਹਿਮ ਰੋਲ ਅਦਾ ਕਰ ਸਕਦੀਆ ਹਨ।
ਪੰਜਾਬ ਵਿਧਾਨ ਸਭਾ ਚੋਣਾਂ 2027: ਭਾਜਪਾ ਵੱਲੋਂ ਮੈਨੀਫੈਸਟੋ ਅਤੇ ਚਾਰਜਸ਼ੀਟ ਕਮੇਟੀਆਂ ਦਾ ਗਠਨ, ਪੜ੍ਹੋ ਪੂਰੀ LIST
NEXT STORY