ਲੁਧਿਆਣਾ (ਰਾਜ)- ਸਿਵਲ ਸਿਟੀ ਇਲਾਕੇ ’ਚ ਹੋਲੀ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਰੰਗਾਂ ਦੀ ਹੋਲੀ ਤੋਂ ਬਾਅਦ ਪਤੀ ਨੇ ਸ਼ਰਾਬ ਦੇ ਨਸ਼ੇ ’ਚ ਖੂਨ ਦੀ ਹੋਲੀ ਖੇਡੀ। ਨਸ਼ੇ ਵਿਚ ਅੰਨ੍ਹੇ ਹੋਏ ਪਤੀ ਨੇ ਪਤਨੀ ਦਾ ਮੋਬਾਇਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਹ ਉਦੋਂ ਤੱਕ ਗਲਾ ਘੁੱਟਦਾ ਰਿਹਾ ਜਦੋਂ ਤਕ ਪਤਨੀ ਮਰ ਨਹੀਂ ਗਈ। ਵਾਰਦਾਤ ਤੋਂ ਬਾਅਦ ਉਹ ਆਪਣੇ ਇਕ ਸਾਲ ਦੇ ਬੇਟੇ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਫਰਾਰ ਹੋ ਗਿਆ, ਨਾਲ ਹੀ ਕਮਰੇ ਵਿਚ ਬੈਠੇ ਉਸ ਦੇ ਭਰਾ ਅਤੇ ਹੋਰ ਰਿਸ਼ਤੇਦਾਰ ਵੀ ਘਟਨਾ ਤੋਂ ਬਾਅਦ ਫਰਾਰ ਹੋ ਗਏ। ਕੁਝ ਦੇਰ ਬਾਅਦ ਜਦੋਂ ਗੁਆਂਢੀ ਔਰਤ ਕਮਰੇ ’ਚ ਗਈ ਤਾਂ ਫਰਸ਼ ’ਤੇ ਲਾਸ਼ ਦੇਖ ਕੇ ਰੌਲਾ ਪਾਇਆ। ਇਸ ਤੋਂ ਬਾਅਦ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਤਬਾਹ ਕੀਤਾ ਪਰਿਵਾਰ, ਪਤਨੀ ਦਾ ਕਤਲ ਕਰ ਰਾਤੋ-ਰਾਤ ਕਰ ਦਿੱਤਾ ਸਸਕਾਰ
ਏ. ਡੀ. ਸੀ. ਪੀ.-3 ਸਮੀਰ ਵਰਮਾ, ਏ. ਸੀ. ਪੀ. (ਵੈਸਟ) ਗੁਰਪ੍ਰੀਤ ਸਿੰਘ ਅਤੇ ਥਾਣਾ ਹੈਬੋਵਾਲ ਅਤੇ ਚੌਕੀ ਜਗਤਪੁਰੀ ਦੀ ਪੁਲਸ ਮੌਕੇ ’ਤੇ ਪੁੱਜ ਗਈ। ਮ੍ਰਿਤਕ ਔਰਤ ਲਕਸ਼ਮੀ (22) ਮੂਲ ਰੂਪ ਤੋਂ ਯੂ. ਪੀ. ਦੇ ਜ਼ਿਲ੍ਹਾ ਕਾਨਪੁਰ ਦੇ ਪਿੰਡ ਉਨਾਊ ਦੀ ਰਹਿਣ ਵਾਲੀ ਸੀ। ਪੁਲਸ ਨੇ ਲਾਸ਼ ਅਤੇ ਗਲੇ ’ਚ ਲਿਪਟੀ ਮੋਬਾਇਲ ਚਾਰਜਰ ਦੀ ਤਾਰ ਕਬਜ਼ੇ ’ਚ ਲੈ ਕੇ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਥਾਣਾ ਹੈਬੋਵਾਲ ਦੀ ਪੁਲਸ ਨੇ ਮੁਲਜ਼ਮ ਹਰੀ ਰਾਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਪੁਲਸ ਦੀ ਹਿਰਾਸਤ ਵਿਚ ਹੈ ਪਰ ਹਾਲੇ ਤੱਕ ਪੁਲਸ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਬਾਜ਼ਾਰ ਮਾਈ ਹੀਰਾਂ ਗੇਟ ’ਚ ਫੈਲੀ ਸਨਸਨੀ, ਦਹਿਸ਼ਤ ’ਚ ਆਏ ਲੋਕ
2 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ, ਪਤੀ-ਪਤਨੀ ’ਚ ਆਮ ਕਰ ਕੇ ਰਹਿੰਦਾ ਸੀ ਕਲੇਸ਼
ਮ੍ਰਿਤਕ ਲਕਸ਼ਮੀ ਦੀ ਮਾਂ ਕਾਂਤਾ ਦੇਵੀ ਨੇ ਦੱਸਿਆ ਕਿ ਉਸ ਦੀ ਬੇਟੀ ਦੀ 2 ਸਾਲ ਪਹਿਲਾਂ ਲਵ ਮੈਰਿਜ ਹੋਈ ਸੀ। ਹਰੀ ਰਾਮ ਸਿਵਲ ਸਿਟੀ ਸਥਿਤ ਹੌਜ਼ਰੀ ’ਚ ਸਿਲਾਈ ਦਾ ਕੰਮ ਕਰਦਾ ਹੈ ਪਰ ਉਹ ਸ਼ਰਾਬ ਅਤੇ ਜੂਆ ਖੇਡਣ ਦਾ ਆਦੀ ਹੈ। ਇਸ ਲਈ ਪਤੀ-ਪਤਨੀ ’ਚ ਆਮ ਕਰ ਕੇ ਬਹਿਸ ਹੁੰਦੀ ਸੀ ਅਤੇ ਘਰ ’ਚ ਕਲੇਸ਼ ਰਹਿੰਦਾ ਸੀ। ਲਕਸ਼ਮੀ ਆਪਣੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਤੋਂ ਕਾਫੀ ਦੁਖੀ ਸੀ ਕਿਉਂਕਿ ਹਰੀ ਆਮ ਕਰ ਕੇ ਸ਼ਰਾਬ ਦੇ ਨਸ਼ੇ ’ਚ ਲਕਸ਼ਮੀ ਦੀ ਕੁੱਟ-ਮਾਰ ਕਰਦਾ ਸੀ।
ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੀ ਖ਼ਬਰ, ਭਾਖੜਾ ਨਹਿਰ ਕੰਢੇ ਖੜ੍ਹੇ ਪਤੀ-ਪਤਨੀ ਹਵਾ ਦੇ ਝਟਕੇ ਨਾਲ ਨਹਿਰ ’ਚ ਰੁੜ੍ਹੇ
ਕੀ ਕਹਿਣਾ ਹੈ ਐੱਸ. ਐੱਚ. ਓ. ਥਾਣਾ ਹੈਬੋਵਾਲ ਦਾ
ਇਸ ਬਾਬਤ ਜਦੋਂ ਥਾਣਾ ਹੈਬੋਵਾਲ ਦੇ ਸ. ਐੱਚ. ਓ. ਨੀਰਜ ਚੌਧਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਪਤੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 14 ਸਾਲਾ ਦੋਹਤੀ ਨੇ ਖੋਲ੍ਹੀ ਨਾਨੇ ਦੀ ਕਰਤੂਤ, ਸੁਣ ਹੈਰਾਨ ਰਹਿ ਗਈ ਮਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਭਾਜਪਾ ਵੱਲੋਂ ਕੀਤੀ ਜਾ ਰਹੀ ਹੈ ਧਰੁਵੀਕਰਨ ਦੀ ਰਾਜਨੀਤੀ: ਗਿਆਨੀ ਹਰਪ੍ਰੀਤ ਸਿੰਘ
NEXT STORY