ਤਰਨਤਾਰਨ (ਰਮਨ ਚਾਵਲਾ)- ਨਾਜਾਇਜ਼ ਸਬੰਧਾਂ ਦੇ ਸ਼ੱਕ ਨੂੰ ਲੈ ਪਤਨੀ ਦਾ ਕਤਲ ਕਰ ਅਸਥੀਆਂ ਨੂੰ ਦਰਿਆ ’ਚ ਰੋੜ੍ਹਣ ਵਾਲੇ ਪਤੀ ਨੂੰ ਪੁਲਸ ਨੇ 24 ਘੰਟੇ ਅੰਦਰ ਕਾਬੂ ਕਰ ਲਿਆ ਹੈ। ਡੀ. ਐੱਸ. ਪੀ. ਬੱਲ ਨੇ ਇਸ ਗੁੰਮਸ਼ੁਦਗੀ ਕੇਸ ਨੂੰ ਸੁਲਝਾਉਂਦੇ ਹੋਏ ਟ੍ਰੇਸ ਕਰ ਲਿਆ ਹੈ। ਇਸ ਸਬੰਧੀ ਪੁਲਸ ਨੇ ਪਤੀ ਅਤੇ ਸੱਸ ’ਤੇ ਥਾਣਾ ਵੈਰੋਵਾਲ ਵਿਖੇ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਵੈਰੋਂਵਾਲ ਅਧੀਨ ਆਉਂਦੇ ਪਿੰਡ ਸੱਕਿਆਂਵਾਲਾ ਦੇ ਨਿਵਾਸੀ ਜਸਵਿੰਦਰ ਸਿੰਘ ਉਰਫ ਬੱਬਾ ਪੁੱਤਰ ਬਲਰਾਜ ਸਿੰਘ ਨੇ ਮਿਤੀ 24 ਮਾਰਚ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਮਨਪ੍ਰੀਤ ਕੌਰ ਘਰੋਂ ਚਲੀ ਗਈ ਹੈ, ਜਿਸ ਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਪੁਲਸ ਨੇ ਇਸ ਸਬੰਧੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ ’ਚ ਖ਼ੌਫਨਾਕ ਵਾਰਦਾਤ, ਪਹਿਲਾਂ ਅੱਖਾਂ ਤੇ ਮੂੰਹ ’ਚ ਪਾਈਆਂ ਮਿਰਚਾਂ, ਫਿਰ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਵੱਢ-ਟੁੱਕ
ਇਸ ਦੌਰਾਨ ਜਦੋਂ ਡੀ. ਐੱਸ. ਪੀ. ਸਿੱਟੀ ਸੁੱਚਾ ਸਿੰਘ ਬੱਲ ਨੇ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਤਾਂ ਜਸਵਿੰਦਰ ਸਿੰਘ ਨੇ ਪੁਲਸ ਨੂੰ ਸਹਿਯੋਗ ਦੇਣ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ ਅਤੇ ਆਪਣਾ ਮੋਬਾਇਲ ਫੋਨ ਬੰਦ ਕਰ ਦਿੱਤਾ। ਡੀ. ਐੱਸ. ਪੀ. ਵਲੋਂ ਕੀਤੀ ਪੁੱਛ-ਗਿੱਛ ਦੌਰਾਨ ਜਸਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੂੰ ਆਪਣੀ ਪਤਨੀ ’ਤੇ ਕਿਸੇ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ, ਜਿਸ ਕਾਰਨ ਉਸ ਨੇ ਪਤਨੀ ਦਾ 22-23 ਦੀ ਦਰਮਿਆਨੀ ਰਾਤ ਨੂੰ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ’ਚ ਦੇਰ ਰਾਤ ਉਸ ਦਾ ਅੰਤਿਮ ਸੰਸਕਾਰ ਕਰ ਅਸਥੀਆਂ ਨੂੰ ਦਰਿਆ ’ਚ ਰੋੜ੍ਹ ਦਿੱਤਾ।
ਇਹ ਵੀ ਪੜ੍ਹੋ : ਹਵਸ ’ਚ ਅੰਨ੍ਹੇ ਮਾਮੇ ਨੇ ਭਾਣਜੀ ਨਾਲ ਟੱਪੀਆਂ ਹੱਦਾਂ, ਬਣਾਈ ਅਸ਼ਲੀਲ ਵੀਡੀਓ, ਇੰਝ ਸਾਹਮਣੇ ਆਈ ਕਰਤੂਤ
ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਪੁਲਸ ਨੇ ਕਾਤਲ ਪਤੀ ਨੂੰ ਕਾਬੂ ਕਰਦੇ ਹੋਏ ਥਾਣਾ ਵੈਰੋਂਵਾਲ ਵਿਖੇ ਮ੍ਰਿਤਕਾ ਦੇ ਭਰਾ ਬਲਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਸਠਿਆਲਾ ਦੇ ਬਿਆਨਾਂ ਹੇਠ ਮਾਮਲਾ ਪਤੀ ਤੇ ਸੱਸ ਨਰਿੰਦਰ ਕੌਰ ’ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਆਪਣੇ ਪਿੱਛੇ ਇਕ ਚਾਰ ਸਾਲ ਦਾ ਬੇਟਾ ਛੱਡ ਗਈ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਨੇ ਖੋਲ੍ਹੇ ਪੱਤੇ, ਹੁਣ ਗੇਂਦ ਸਿੱਧੂ ਦੇ ਪਾਲ਼ੇ ’ਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਜਨਾਲਾ 'ਚ ਬੰਦ ਦਾ ਭਰਵਾਂ ਹੁੰਗਾਰਾ, ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ਼ ਦਿੱਤਾ ਧਰਨਾ
NEXT STORY