ਜਲੰਧਰ (ਬਿਊਰੋ) - ਹੋਲੀ ਦਾ ਤਿਉਹਾਰ ਰੰਗਾਂ, ਪਿਆਰ ਅਤੇ ਖੁਸ਼ਹਾਲੀ ਦਾ ਤਿਉਹਾਰ ਹੁੰਦਾ ਹੈ। ਹਿੰਦੂ ਮਹੀਨੇ ਅਨੁਸਾਰ ਹੋਲੀ ਵਾਲੇ ਦਿਨ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਸ ਸਾਲ ਹੋਲੀ ਦਾ ਤਿਉਹਾਰ 28 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇੱਕ ਦੂਜੇ ਦੇ ਪ੍ਰਤੀ ਖੁਸ਼ਹਾਲੀ ਅਤੇ ਪਿਆਰ ਨੂੰ ਵਿਖਾਉਣ ਲਈ ਹਰ ਸਾਲ ਹੋਲੀ ਦਾ ਤਿਉਹਾਰ ਫਾਲਗੁਨ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਿਰਫ਼ ਰੰਗਾਂ ਦਾ ਹੀ ਨਹੀਂ ਸਗੋਂ ਆਪਸੀ ਪ੍ਰੇਮ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਰੰਗਾਂ ਨਾਲ ਭਰੀ ਹੋਲੀ ਵਾਲੇ ਦਿਨ ਲੋਕ ਖ਼ਾਸ ਤਰ੍ਹਾਂ ਦੇ ਗੁਲਾਲ, ਰੰਗ ਅਤੇ ਫੁੱਲਾਂ ਦੀ ਵਰਤੋਂ ਕਰਦੇ ਹਨ, ਜਿਸ ਨੂੰ ਉਹ ਖੁਸ਼ੀ-ਖੁਸ਼ੀ ਇਕ ਦੂਜੇ ਦੇ ਲਗਾਉਂਦੇ ਹਨ। ਕੀ ਤੁਸੀ ਜਾਣਦੇ ਹੋ ਕਿ ਹੋਲੀ ਦੇ ਰੰਗਾਂ ਵਿੱਚ ਵਾਸਤੂ ਦਾ ਵਿਸ਼ੇਸ਼ ਮਹੱਤਵ ਹੈ। ਵਾਸਤੂ ਸ਼ਾਸਤਰ ਅਨੁਸਾਰ ਹੋਲੀ ਦੇ ਹਰ ਰੰਗ ਦਾ ਪ੍ਰਭਾਵ ਵੱਖਰਾ ਹੁੰਦਾ ਹੈ। ਇਸ ਹੋਲੀ ‘ਤੇ ਤੁਸੀ ਵੀ ਬਜ਼ਾਰ ਵਿੱਚ ਗੁਲਾਲ ਜਾਂ ਰੰਗ ਖਰੀਦਣ ਜਾ ਰਹੇ ਹੋ ਤਾਂ ਵਾਸਤੂ ਅਨੁਸਾਰ ਜਾਣ ਲਓ ਕਿ ਕਿਹੜਾ ਰੰਗ ਤੁਹਾਡੇ ਲਈ ਸ਼ੁਭ ਹੈ ਅਤੇ ਵਾਸਤੂ ਅਨੁਸਾਰ ਕਿਸ ਰੰਗ ਦਾ ਕੀ ਮਹੱਤਵ ਹੈ।
ਲਾਲ ਰੰਗ
ਵਾਸਤੂ ਅਨੁਸਾਰ ਲਾਲ ਰੰਗ ਨਾਲ ਹੋਲੀ ਖੇਡਣ ਨਾਲ ਸਿਹਤ ਵਿੱਚ ਵਾਧਾ ਹੁੰਦਾ ਹੈ। ਜੋ ਲੋਕ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ ਉਨ੍ਹਾਂ ਲਈ ਵੀ ਲਾਲ ਰੰਗ ਨਾਲ ਹੋਲੀ ਖੇਡਣਾ ਸ਼ੁਭ ਮੰਨਿਆ ਜਾਂਦਾ ਹੈ।
ਗੁਲਾਬੀ ਰੰਗ
ਮੁਸ਼ਕਿਲ ਹਲਾਤਾਂ ਵਿੱਚ ਹਾਰ ਮੰਨਣ ਵਾਲੇ ਲੋਕਾਂ ਲਈ ਗੁਲਾਬੀ ਰੰਗ ਨਾਲ ਹੋਲੀ ਖੇਡਣਾ ਸ਼ੁਭ ਮੰਨਿਆ ਜਾਂਦਾ ਹੈ।
ਹਰੇ ਰੰਗ
ਵਿਦਿਆਰਥੀ, ਅਧਿਆਪਕ, ਵਕੀਲ ਅਤੇ ਪੱਤਰਕਾਰਾਂ ਲਈ ਹਰੇ ਰੰਗ ਨਾਲ ਹੋਲੀ ਖੇਡਣਾ ਚੰਗਾ ਮੰਨਿਆ ਜਾਂਦਾ ਹੈ।
ਪੀਲਾ ਰੰਗ
ਸੋਨਾ, ਚਾਂਦੀ ਦਾ ਵਪਾਰ ਕਰਨ ਵਾਲਿਆਂ ਨੂੰ ਪੀਲੇ ਰੰਗ ਨਾਲ ਹੋਲੀ ਖੇਡਣਾ ਵਾਸਤੂ ਅਨੁਸਾਰ ਸ਼ੁਭ ਮੰਨਿਆ ਜਾਂਦਾ ਹੈ।
ਨੀਲਾ ਰੰਗ
ਐਕਟਰ, ਲੋਹਾ ਕਾਰੋਬਾਰੀਆਂ ਲਈ ਨੀਲੇ ਰੰਗ ਨਾਲ ਹੋਲੀ ਖੇਡਣਾ ਸ਼ੁਭ ਹੁੰਦਾ ਹੈ।
ਕੇਸਰੀ ਰੰਗ
ਜੀਵਨ ਵਿੱਚ ਤਬਦੀਲੀ ਚਾਹੁਣ ਵਾਲੇ ਲੋਕਾਂ ਲਈ ਕੇਸਰੀ ਰੰਗ ਨਾਲ ਹੋਲੀ ਖੇਡਣਾ ਸ਼ੁਭ ਮੰਨਿਆ ਜਾਂਦਾ ਹੈ।
ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਜਲੰਧਰ ਡੀ. ਸੀ. ਵੱਲੋਂ ਮਾਈਕ੍ਰੋ ਕੰਟੇਨਮੈਂਟ ਜ਼ੋਨਜ਼ ਦੀ ਨਵੀਂ ਸੂਚੀ ਜਾਰੀ
NEXT STORY