ਹੁਸ਼ਿਆਰਪੁਰ (ਜ.ਬ.) - ਥਾਣਾ ਚੱਬੇਵਾਲ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਘਰ 'ਚ ਦਾਖਲ ਹੋ ਮਾਰਕੁੱਟ ਕਰਨ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ 'ਚ ਇਕ ਮਹਿਲਾ ਸਮੇਤ 8 ਦੋਸ਼ੀਆਂ ਦੇ ਖਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੱਬੇਵਾਲ ਪੁਲਸ ਨੂੰ ਭਾਮ ਪਿੰਡ ਦੇ ਰਹਿਣ ਵਾਲੇ ਜਸਪਾਲ ਸਿੰਘ ਦਰਜ ਕਰਵਾÎਏ ਬਿਆਨਾਂ 'ਚ ਦੱਸਿਆ ਕਿ ਹਰਵੀਰ ਸਿੰਘ ਵਾਸੀ ਮੋਜੋ ਮਾਜਰਾ, ਮੋਤੀ ਵਾਸੀ ਖੇੜਾ, ਗੁਰਸੇਵਕ ਸਿੰਘ, ਦੀਪਕ ਜਸਵਾਲ, ਰਾਜਦੀਪ ਸਿੰਘ, ਅਮਰੀਕ ਸਿੰਘ, ਸ਼ੌਕੀ, ਹਰਜੀਤ ਕੌਰ ਪਤਨੀ ਅਵਤਾਰ ਸਿੰਘ ਨੇ ਕਥਿਤ ਤੌਰ 'ਤੇ ਉਸ ਦੇ ਘਰ 'ਚ ਜ਼ਬਰਦਸਤੀ ਦਾਖਲ ਹੋ ਉਸ ਦੇ ਨਾਲ ਮਾਰਕੁੱਟ ਕੀਤੀ ਤੇ ਘਰ 'ਚ ਖੜੀ ਗੱਡੀ ਦੀ ਵੀ ਭੰਨਤੋੜ ਕੀਤੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਸੀ ਕਿ ਦੋਸ਼ੀਆਂ ਨੇ ਜਾਂਦੇ ਸਮੇਂ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਤੇ ਉਸ ਦੇ ਭਤੀਜੇ ਦਵਿੰਦਰ ਸਿੰਘ ਵੱਲੋਂ ਪਾਈ ਸੋਨੇ ਦੀ ਚੈਨ ਤੇ ਉਸ ਦੇ ਬੇਟੇ ਕਰਮਬੀਰ ਸਿੰਘ ਦੀ ਪਹਿਨੀ ਹੋਈ ਸੋਨੇ ਦੀ ਵਾਲੀ ਵੀ ਲਾਹ ਕੇ ਲੈ ਗਏ। ਚੱਬੇਵਾਲ ਪੁਲਸ ਨੇ ਉਕਤ ਸ਼ਿਕਾਇਤ ਉਪਰੰਤ ਦੋਸ਼ੀਆਂ ਦੇ ਖਿਲਾਫ਼ ਆਈ. ਪੀ. ਸੀ. ਦੀ ਧਾਰਾ 452, 323, 379,427, 506, 148, 149 ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ-ਨਕੋਦਰ ਹਾਈਵੇ 'ਤੇ ਭਿਆਨਕ ਹਾਦਸਾ, ਤਿੰਨ ਦੀ ਮੌਤ
NEXT STORY