ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਕਰੀਬ ਸਾਢੇ 3 ਦਹਾਕੇ ਪਹਿਲਾਂ ਭੂਚਾਲ, ਤੂਫ਼ਾਨ, ਹੜ੍ਹ ਅਤੇ ਹੋਰ ਕੁਦਰਤੀ ਕਰੋਪੀਆਂ ਨਾਲ ਨਿੱਜਠਣ ਲਈ ਪੰਜਾਬ ਹੋਮ ਗਾਰਡਜ਼ ਵਲੰਟੀਅਰਜ ਫੋਰਸ ਦੀ ਸਥਾਪਨਾ ਕੀਤੀ ਗਈ ਸੀ। ਇਨ੍ਹਾਂ ਵਲੰਟੀਅਰਾਂ ਨੇ ਉਕਤ ਆਫ਼ਤਾ ਸਮੇਂ ਸ਼ਾਸਨ-ਪ੍ਰਸ਼ਾਸਨ ਨਾਲ ਮਿਲ ਕੇ ਆਪਣੇ ਫਰਜ ਅਦਾ ਕੀਤੇ। ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਇਸ ਫੋਰਸ ਨੂੰ ਪੰਜਾਬ ਪੁਲਸ ਨਾਲ ਅਟੈਚ ਕੀਤਾ ਗਿਆ। ਮੁਕਾਬਲਾ ਕਰਦੇ ਹੋਏ ਹੋਮ ਗਾਰਡਜ਼ ਦੇ ਕਈ ਵਲੰਟੀਅਰ ਸ਼ਹੀਦੀ ਪਾ ਗਏ। ਹੌਲੀ- ਹੌਲੀ ਇਨ੍ਹਾਂ ਜਵਾਨਾਂ ਤੋਂ ਪੰਜਾਬ ਪੁਲਸ ਵਾਲਾ ਸਾਰਾ ਕੰਮ ਲਿਆ ਜਾਣ ਲੱਗ ਪਿਆ। ਬੈਂਕਾਂ ਦੀ ਸੁਰੱਖਿਆ ਲਈ, ਐਫ. ਸੀ. ਆਈ ਗੋਦਾਮਾਂ ਦੀ ਰਾਖੀ ਲਈ, ਟ੍ਰੈਫਿਕ ਕੰਟਰੋਲ ਲਈ ਅਤੇ ਵੀ. ਆਈ. ਪੀ ਸੁਰੱਖਿਆ ਵਿਚ ਇਨ੍ਹਾਂ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ। ਪੰਜਾਬ ਪੁਲਸ ਵਰਗੀ ਡਿਊਟੀ ਦੇਣ 'ਤੇ ਇਨ੍ਹਾਂ ਜਵਾਨਾਂ ਨੂੰ ਨਾ ਤਾਂ ਪੱਕੀ ਤਨਖਾਹ ਮਿਲਦੀ ਸੀ, ਨਾ ਪੈਨਸ਼ਨ ਦੀ ਸਹੂਲਤ ਅਤੇ ਨਾ ਕੋਈ ਹੋਰ ਸੇਵਾ ਲਾਭ, ਨਾ ਰੈਗੂਲਰ। ਸੰਘਰਸ਼ ਦੌਰਾਨ ਹੋਮ ਗਾਰਡਜ਼ ਦੇ ਕਈ ਆਗੂ ਨੌਕਰੀ ਤੋਂ ਬਰਤਰਫ਼ ਵੀ ਕਰ ਦਿੱਤੇ ਗਏ।
ਅਖੀਰ ਇਨ੍ਹਾਂ ਜਵਾਨਾਂ ਨੇ ਮਾਨਯੋਗ ਅਦਾਲਤ ਸੁਪਰੀਮ ਕੋਰਟ ਦੀ ਸ਼ਰਨ ਲਈ ਜਿਥੇ ਇਨ੍ਹਾਂ ਨੂੰ ਰੈਗੂਲਰ ਕਰਕੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਜਿੰਨੀ ਤਨਖਾਹ ਦੇਣ ਦਾ ਇਤਿਹਾਸਕ ਫੈਸਲਾ ਸੁਣਾਇਆ। ਲੰਮੇਂ ਸੰਘਰਸ਼ ਤੋਂ ਬਾਅਦ ਇਹ ਜਵਾਨ ਇਸ ਫੈਸਲੇ ਨੂੰ ਲਾਗੂ ਕਰਾਉਣ ਵਿਚ ਕਾਮਯਾਬ ਹੋਏ। ਆਪਣੇ ਡਿਊਟੀ ਵਾਲੇ ਅਸਲ ਸਥਾਨਾਂ ਤੋਂ ਬਹੁਤ ਜਿਆਦਾ ਦੂਰੀ ਤੇ ਇਨ੍ਹਾਂ ਜਵਾਨਾਂ ਤੋਂ ਲਗਾਤਾਰ ਕਈ ਘੰਟੇ ਡਿਊਟੀ ਲਈ ਜਾਂਦੀ ਹੈ। ਹੁਣ ਪੰਜਾਬ ਹੋਮ ਗਾਰਡਜ ਅਤੇ ਸਿਵਲ ਸੁਰੱਖਿਆ ਵਿਭਾਗ ਚੰਡੀਗੜ੍ਹ ਨੇ 18 ਅਕਤੂਬਰ 2017 ਨੂੰ ਪੱਤਰ ਨੰਬਰ 7/1/ਪਹਗ-2017/ ਟ੍ਰੇਨਿੰਗ/ਸ-9/13447-49 ਅਨੁਸਾਰ ਜਲੰਧਰ, ਪਟਿਆਲਾ ਅਤੇ ਫਿਰੋਜ਼ਪੁਰ ਦੇ ਡਿਵੀਜਨਲ ਕਮਾਂਡਰਾਂ ਨੂੰ ਪੱਤਰ ਜਾਰੀ ਕੀਤਾ ਹੈ। ਪੱਤਰ ਅਨੁਸਾਰ ਬੈਂਕਾਂ , ਥਾਣਿਆਂ, ਜੇਲਾਂ, ਪੀ.ਏ.ਪੀ/ਆਈ.ਆਰ.ਬੀ ਅਤੇ ਹੋਰ ਅਹਿਮ ਡਿਊਟੀਆਂ ਤੇ ਤਾਇਨਾਤ ਹੋਮ ਗਾਰਡ ਵਲੰਟੀਅਰਾਂ ਤੋਂ 8 ਘੰਟੇ ਦੀ ਹੀ ਡਿਊਟੀ ਲੈਣ ਸੰਬੰਧੀ ਯਕੀਨੀ ਬਣਾਉਣ ਬਾਰੇ ਹਦਾਇਤਾਂ ਜਾਰੀ ਕੀਤੀਆਂ। ਐਲ.ਬੀ.ਸੀ.ਟੀ (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਸਰਕਾਰ ਤੋਂ ਹੋਮ ਗਾਰਡਜ ਵਲੰਟੀਅਰਾਂ ਤੋਂ ਉਨ੍ਹਾਂ ਦੀ ਡਿਊਟੀ ਵਾਲੇ ਅਸਲ ਸਥਾਨ ਤੇ ਕੰਮ ਅਤੇ ਦੂਰ ਦੁਰਾਡੇ ਡਿਊਟੀ ਲਗਾਏ ਜਾਣ ਦੀ ਸੂਰਤ ਵਿਚ ਸਫਰੀ ਭੱਤੇ ਸਮੇਤ ਵਿਸ਼ੇਸ਼ ਭੱਤਾ ਦੇਣ ਦੀ ਮੰਗ ਕੀਤੀ।
ਖੱਟਾ ਸਿੰਘ ਦੀ ਗਵਾਹੀ ਅਤੇ ਨਾਰਕੋ ਟੈਸਟ ਨੂੰ ਲੈ ਕੇ ਸੀ.ਬੀ.ਆਈ. ਨੇ ਮੰਗਿਆ ਸਮਾਂ, 1 ਦਸੰਬਰ ਨੂੰ ਸੁਣਵਾਈ
NEXT STORY