ਲੁਧਿਆਣਾ (ਹਿਤੇਸ਼, ਸਹਿਗਲ) : ਕੋਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਮੁਕਾਬਲੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਸਾਧਨਾਂ ਦੀ ਕਮੀ ਹੋਣ ਦੇ ਮੱਦੇਨਜ਼ਰ ਸਰਕਾਰ ਨੇ ਘਰ 'ਚ ਇਕਾਂਤਵਾਸ ਦੇ ਨਿਯਮਾਂ ਨੂੰ ਹੋਰ ਸੌਖਾ ਕਰ ਦਿੱਤਾ ਹੈ, ਜਿਸ ਲਈ ਕੋਰੋਨਾ ਦੇ ਮਾਮੂਲੀ ਲੱਛਣ ਹੋਣ ’ਤੇ ਵੀ ਮੈਡੀਕਲ ਚੈੱਕਅਪ ਦੇ ਝੰਜਟ ਤੋਂ ਛੁਟਕਾਰਾ ਮਿਲ ਗਿਆ ਹੈ ਅਤੇ ਸਿਰਫ ਟੈਸਟ ਦੇ ਸਮੇਂ ਅੰਡਰਟੇਕਿੰਗ ਦੇਣੀ ਪਵੇਗੀ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸ਼ੁਰੂਆਤੀ ਦੌਰ 'ਚ ਕਿਸੇ ਵੀ ਕੋਰੋਨਾ ਪਾਜ਼ੇਟਿਵ ਨੂੰ ਹਸਪਤਾਲ 'ਚ ਲਿਆਂਦਾ ਜਾਂਦਾ ਸੀ ਪਰ ਜਿਉਂ-ਜਿਉਂ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ , ਉਨ੍ਹਾਂ ਲਈ ਹਸਪਤਾਲਾਂ 'ਚ ਬੈੱਡ ਨਾ ਮਿਲਣ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਉਨ੍ਹਾਂ ਨੂੰ ਘਰ 'ਚ ਇਕਾਂਤਵਾਸ ਦੀ ਸਹੂਲਤ ਦਿੱਤੀ ਜਾ ਰਹੀ ਸੀ ਪਰ ਉਸ ਤੋਂ ਪਹਿਲਾਂ ਇਨ੍ਹਾਂ ਲੋਕਾਂ ਲਈ ਸਰਕਾਰੀ ਸਿਹਤ ਕੇਂਦਰ 'ਚ ਆ ਕੇ ਮੈਡੀਕਲ ਚੈਕਅਪ ਕਰਵਾਉਣਾ ਜ਼ਰੂਰੀ ਸੀ ਅਤੇ ਮਰੀਜ਼ ਦੇ ਫਿੱਟ ਹੋਣ ਦੇ ਇਲਾਵਾ ਉਸ ਦੇ ਘਰ 'ਚ ਅਟੈਚ ਬਾਥਰੂਮ ਵਾਲਾ ਅਲੱਗ ਕਮਰਾ ਹੋਣ ਦੀ ਵੀ ਚੈਕਿੰਗ ਕਰਨ ਦੇ ਬਾਅਦ ਹੀ ਉਸ ਨੂੰ ਘਰ 'ਚ ਇਕਾਂਤਵਾਸ ਦੀ ਮਨਜ਼ੂਰੀ ਦਿੱਤੀ ਜਾਂਦੀ ਸੀ।
ਇਹ ਵੀ ਪੜ੍ਹੋ : ਪੰਜਾਬ ਨੇ 'ਕੋਰੋਨਾ' 'ਚ ਮੰਗਿਆ 2 ਲੱਖ ਵਾਧੂ ਵਿਦਿਆਰਥੀਆਂ ਲਈ 'ਰਾਸ਼ਨ', ਜਾਣੋ ਕਾਰਨ
ਇਸ ਪ੍ਰਕਿਰਿਆ 'ਚ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦੇ ਮੱਦੇਨਜ਼ਰ ਘਰ 'ਚ ਇਕਾਂਤਵਾਸ ਲਈ ਅਪਲਾਈ ਕਰਨ ਲਈ ਆਨਲਾਈਨ ਐਪ ਲਾਂਚ ਕੀਤੀ ਗਈ ਸੀ, ਫਿਰ ਵੀ ਮੈਡੀਕਲ ਚੈੱਕਅਪ ਦੇ ਨਾਂ ’ਤੇ ਸਰਕਾਰੀ ਸਿਹਤ ਕੇਂਦਰ 'ਚ ਭੀੜ ਘੱਟ ਨਹੀਂ ਹੋ ਰਹੀ ਸੀ। ਇਸ ਦੇ ਮੱਦੇਨਜ਼ਰ ਸਿਹਤ ਮਹਿਕਮੇ ਵੱਲੋਂ ਜੋ ਨਵੀਂ ਹਿਦਾਇਤ ਜਾਰੀ ਕੀਤੀ ਗਈ ਹੈ, ਉਸਦੇ ਮੁਤਾਬਕ ਹੁਣ ਟੈਸਟ ਕਰਨ ਦੌਰਾਨ ਲੋਕਾਂ ਤੋਂ ਘਰ 'ਚ ਇਕਾਂਤਵਾਸ ਸਬੰਧੀ ਅੰਡਰ ਟੇਕਿੰਗ ਲੈ ਲਈ ਜਾਵੇਗੀ। ਇਸ ਦੇ ਅਧੀਨ ਨਮੂਨੇ ਲੈਣ ਵਾਲੀ ਮੈਡੀਕਲ ਟੀਮ ਵੱਲੋਂ ਵਿਅਕਤੀ ਦੀ ਫਿੱਟਨੈਸ ਪਹਿਲਾਂ ਹੀ ਚੈੱਕ ਕਰ ਲਈ ਜਾਵੇਗੀ ਅਤੇ ਰਿਪੋਰਟ ਪਾਜ਼ੇਟਿਵ ਹੋਣ ਦੀ ਹਾਲਤ 'ਚ ਉਸ ਨੂੰ ਮਾਮੂਲੀ ਲੱਛਣ ਹੋਣ ’ਤੇ ਵੀ ਘਰ 'ਚ ਇਕਾਂਤਵਾਸ ਸਬੰਧੀ ਮੈਡੀਕਲ ਚੈੱਕਅਪ ਕਰਵਾਉਣ ਲਈ ਸਰਕਾਰੀ ਸਿਹਤ ਕੇਂਦਰ 'ਚ ਆਉਣ ਦੀ ਲੋੜ ਨਹੀਂ ਹੋਵੇਗੀ ਭਾਵੇਂ ਕਿ ਸਿਹਤ ਸਬੰਧੀ ਕੋਈ ਸਮੱਸਿਆ ਵੱਧਣ ’ਤੇ ਉਪਰੋਕਤ ਵਿਅਕਤੀ ਨੂੰ ਸਿਹਤ ਮਹਿਕਮੇ ਨੂੰ ਸੂਚਿਤ ਕਰਨਾ ਹੋਵੇਗਾ।
ਇਹ ਵੀ ਪੜ੍ਹੋ : 'ਦੁਲਹਨ' ਨੇ ਲਾੜੇ ਦੇ ਅਰਮਾਨਾਂ 'ਤੇ ਫੇਰਿਆ ਪਾਣੀ, ਕੱਖ ਪੱਲੇ ਨਾ ਰਿਹਾ ਜਦ ਖੁੱਲ੍ਹੀ ਅਸਲ ਕਹਾਣੀ
ਇਸ ਤਰ੍ਹਾਂ ਹੋਵੇਗੀ ਚੈਕਿੰਗ
ਕੋਵਿਡ ਮਰੀਜ਼ ਟ੍ਰੈਕਿੰਗ ਟੀਮ ਦੀ ਲਾਈ ਜਾਵੇਗੀ ਡਿਊਟੀ
ਫੋਨ ’ਤੇ ਲਈ ਜਾਵੇਗੀ ਸਿਹਤ ਸਬੰਧੀ ਜਾਣਕਾਰੀ
ਤਿੰਨ ਵਾਰ ਕਰਨੀ ਹੋਵੇਗਾ ਘਰ ਦਾ ਦੌਰਾ
ਹੋਮ ਆਈਸੋਲੇਸ਼ਨ ਸਬੰਧੀ ਸ਼ਰਤਾਂ ਦਾ ਪਾਲਣ ਹੋਣ ਦੀ ਕਰਨੀ ਹੋਵੇਗੀ ਰਿਪੋਰਟ
ਹਸਪਤਾਲ 'ਚ ਸ਼ਿਫਟ ਹੋਵੇਗਾ ਨਿਯਮਾਂ ਦਾ ਉਲੰਘਣ ਕਰਨ ਵਾਲਾ ਮਰੀਜ਼
ਇਹ ਵੀ ਪੜ੍ਹੋ : ਖਤਰੇ ਦੇ ਨਿਸ਼ਾਨ ਤੋਂ ਉੱਪਰ 'ਸੁਖਨਾ', ਫਲੱਡ ਗੇਟ ਖੋਲ੍ਹਣ ਤੋਂ ਬਾਅਦ ਦਿਖਿਆ ਹੜ੍ਹ ਵਰਗਾ ਮੰਜ਼ਰ
ਬਜ਼ੁਰਗ ਅਤੇ ਗਰਭਵਤੀ ਜਨਾਨੀਆਂ ਨੂੰ ਲੈਣਾ ਹੋਵੇਗਾ ਡਾਕਟਰ ਦਾ ਸਰਟੀਫਿਕੇਟ
ਸਿਹਤ ਮਹਿਕਮੇ ਵੱਲੋਂ ਹੁਣ ਤੱਕ ਕੋਰੋਨਾ ਪਾਜ਼ੇਟਿਵ 60 ਸਾਲ ਤੋਂ ਉਪਰ ਦੇ ਬਜ਼ੁਰਗ ਅਤੇ ਗਰਭਵਤੀ ਜਨਾਨੀਆਂ ਨੂੰ ਘਰ 'ਚ ਇਕਾਂਤਵਾਸ ਦੀ ਮਨਜ਼ੂਰੀ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਸੀ, ਜਿਨ੍ਹਾਂ ਲਈ ਹਸਪਤਾਲ 'ਚ ਦਾਖ਼ਲ ਹੋਣ ਦੇ ਇਲਾਵਾ ਸਰਕਾਰ ਨੇ ਸਿਹਤ ਕੇਂਦਰ 'ਚ ਮੈਡੀਕਲ ਚੈੱਕਅਪ ਕਰਵਾਉਣ ਦੀ ਸ਼ਰਤ ਲਾਈ ਸੀ ਪਰ ਨਵੀਆਂ ਹਦਾਇਤਾਂ 'ਚ ਉਨ੍ਹਾਂ ਨੂੰ ਵੀ ਰਾਹਤ ਦਿੱਤੀ ਗਈ ਹੈ, ਜਿਨ੍ਹਾਂ ਨੂੰ ਹੁਣ ਕੋਰੋਨਾ ਪਾਜ਼ੇਟਿਵ ਹੋਣ ’ਤੇ ਡਾਕਟਰ ਵੱਲੋਂ ਘਰ 'ਚ ਇਕਾਂਤਵਾਸ ਲਈ ਫਿੱਟ ਹੋਣ ਸਬੰਧੀ ਸਰਟੀਫਿਕੇਟ ਲੈਣਾ ਹੋਵੇਗਾ, ਉਸੇ ਡਾਕਟਰ ਨੂੰ ਉਨ੍ਹਾਂ ਦੀ ਮਨੀਟਰਿੰਗ ਦੀ ਜ਼ਿੰਮੇਵਾਰੀ ਵੀ ਲੈਣੀ ਹੋਵੇਗੀ ਭਾਵੇਂ ਕੋਰੋਨਾ ਪਾਜ਼ੇਟਿਵ ਹੋਣ ਦੇ ਅਗਲੇ ਤਿੰਨ ਹਫ਼ਤੇ 'ਚ ਡਲਿਵਰੀ ਹੋਣ ਦੀ ਸਟੇਜ ’ਤੇ ਪਹੁੰਚ ਚੁੱਕੀਆਂ ਜਨਾਨੀਆਂ ਨੂੰ ਇਹ ਸਹੂਲਤ ਦੇਣ ਦੀ ਮਨਾਹੀ ਹੈ।
ਇੰਪਰੂਵਮੈਂਟ ਟਰੱਸਟ ਦੇ EO ਜਤਿੰਦਰ ਸਿੰਘ ਖਿਲਾਫ 5 ਕੇਸਾਂ ’ਚ ਨਿਕਲੇ ਗੈਰ-ਜ਼ਮਾਨਤੀ ਅਰੈਸਟ ਵਾਰੰਟ
NEXT STORY