ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਪਾਸ਼ ਇਲਾਕੇ ਵਿਚ ਲਾਜਪਤ ਰਾਏ ਨਗਰ ਕੋਲ ਇਕ ਘਰ ਵਿਚ ਬਜ਼ੁਰਗ ਜੋੜੇ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਕੇ ਚੋਰ ਨੇ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਵਾਰਦਾਤ ਦੀ ਜਾਣਕਾਰੀ ਜਲੰਧਰ ਸਿਟੀ ਪੁਲਸ ਨੂੰ ਦਿੱਤੀ ਗਈ ਤਾਂ ਜਾਂਚ ਲਈ ਪੁਲਸ ਅਧਿਕਾਰੀ ਮੌਕੇ ਉਤੇ ਪਹੁੰਚੀ। ਪੁਲਸ ਨੇ ਏਰੀਆ ਦੇ ਸੀ. ਸੀ. ਟੀ. ਵੀ. ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਪੀੜਤਾ ਨੇ ਕਿਹਾ ਕਿ ਦੋਸ਼ੀ ਬਿਨਾਂ ਮੂੰਹ ਢਕੇ ਆਇਆ ਸੀ।
ਲਾਜਪਤ ਨਗਰ ਦੀ ਰਹਿਣ ਵਾਲੀ ਜੈਸਲੀਨ ਨੇ ਦੱਸਿਆ ਕਿ ਮੇਰੀ ਭੈਣ ਅਤੇ ਉਹ ਨੌਕਰੀ ਕਰਦੀਆਂ ਹਨ। ਮਾਤਾ-ਪਿਤਾ ਬਜ਼ੁਰਗ ਹਨ, ਜੋਕਿ ਘਰ ਵਿਚ ਰਹਿੰਦੇ ਹਨ। ਘਟਨਾ ਦੇ ਸਮੇਂ ਘਰ ਵਿਚ ਉਹ ਇਕੱਲੇ ਸਨ ਅਤੇ ਮਾਂ ਕਿਸੇ ਕੰਮ ਲਈ ਬੈਂਕ ਗਈ ਹੋਈ ਸੀ। ਇਸ ਦੌਰਾਨ ਦੁਪਹਿਰ ਦੇ ਸਮੇਂ ਇਕ ਵਿਅਕਤੀ ਘਰ ਆਇਆ ਅਤੇ ਉਸ ਨੇ ਪਹਿਲਾਂ ਪਿਤਾ ਨੂੰ ਗੱਲਾਂ ਵਿਚ ਲੈ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ, ਦੂਰ ਹੋ ਗਿਆ ਭੰਬਲਭੂਸਾ
ਮਿਲੀ ਜਾਣਕਾਰੀ ਗੱਲਾਂ ਵਿਚ ਉਲਝਾ ਕੇ ਉਕਤ ਵਿਅਕਤੀ ਨੇ ਉਨ੍ਹਾਂ ਦੇ ਪਿਤਾ ਲਈ ਚਾਹ ਬਣਾਈ ਅਤੇ ਚਾਹ ਵਿਚ ਕੁਝ ਮਿਲਾ ਦਿੱਤਾ ਗਿਆ। ਇੰਨੇ ਵਿਚ ਘਰ ਦੇ ਅੰਦਰ ਉਨ੍ਹਾਂ ਦੀ ਮਾਂ ਪਹੁੰਚ ਗਈ ਸੀ, ਜਿਸ ਤੋਂ ਬਾਅਦ ਦੋਸ਼ੀ ਨੇ ਬਜ਼ੁਰਗ ਮਾਂ ਨੂੰ ਵੀ ਆਪਣੀਆਂ ਗੱਲਾਂ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਵੀ ਚਾਹ ਬਣਾ ਕੇ ਪਿਲਾ ਦਿੱਤੀ। ਚਾਹ ਪੀਣ ਤੋਂ ਬਾਅਦ ਦੋਵੇਂ ਬੇਸੁੱਧ ਹੋ ਗਏ ਤਾਂ ਦੋਸ਼ੀ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਪੀੜਤਾ ਨੇ ਕਿਹਾ ਕਿ ਸਾਡੀ ਸਾਰੀ ਕਾਲੋਨੀ ਵਿਚ ਗੇਟ ਲੱਗੇ ਹੋਏ ਪਰ ਫਿਰ ਵੀ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ। ਜਦੋਂ ਸ਼ਾਮ ਨੂੰ ਜੈਸਮੀਨ ਦੀ ਭੈਣ ਘਰ ਪਹੁੰਚੀ ਤਾਂ ਸਾਰੀ ਘਟਨਾ ਦਾ ਪਤਾ ਲੱਗਾ। ਥਾਣਾ ਨੰਬਰ 6 ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਵਿਚ ਪੀੜਤ ਪਰਿਵਾਰ ਦਾ ਕਰੀਬ 22 ਲੱਖ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਮਾਂ ਨਾਲ ਚਾਈਂ-ਚਾਈਂ ਨਾਨਕੇ ਜਾ ਰਹੀ 9 ਸਾਲਾ ਬੱਚੀ ਨਾਲ ਵਾਪਰੀ ਅਣਹੋਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਕਿਸਾਨਾਂ ਲਈ ਲਈ ਹੋ ਗਿਆ ਵੱਡਾ ਐਲਾਨ
NEXT STORY