ਜਲੰਧਰ,(ਧਵਨ)-ਪੰਜਾਬ 'ਚ ਇਸ ਸਾਲ ਰਾਜ ਸਰਕਾਰ ਦੇ ਕਈ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਦੇ ਵਾਰਿਸਾਂ ਦੀ ਚੋਣ ਕਰਨੀ ਹੋਵੇਗੀ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਇਸ ਸਾਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਗ੍ਰਹਿ ਸਕੱਤਰ ਸਤੀਸ਼ ਚੰਦਰਾ ਸਣੇ ਕਈ ਸੀਨੀਅਰ ਅਧਿਕਾਰੀ ਰਿਟਾਇਰ ਹੋਣਗੇ। ਕਰਨ ਅਵਤਾਰ ਸਿੰਘ 31 ਅਗਸਤ ਨੂੰ ਰਿਟਾਇਰ ਹੋਣਗੇ, ਜਦੋਂ ਕਿ ਸਤੀਸ਼ ਚੰਦਰਾ 30 ਸਤੰਬਰ ਨੂੰ ਰਿਟਾਇਰ ਹੋਣਗੇ। ਇਸੇ ਤਰ੍ਹਾਂ ਸਹਿਕਾਰਤਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਕਲਪਨਾ ਮਿੱਤਲ ਅਤੇ ਜੇਲ ਵਿਭਾਗ ਦੇ ਪ੍ਰਧਾਨ ਸਕੱਤਰ ਆਰ. ਵੈਂਕਟਰਤਨਮ ਵੀ 30 ਨਵੰਬਰ ਨੂੰ ਰਿਟਾਇਰ ਹੋਣ ਜਾ ਰਹੇ ਹਨ। ਜੰਗਲਾਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰੋਸ਼ਨ ਸੁੰਕਾਰਿਆ 31 ਦਸੰਬਰ ਨੂੰ ਰਿਟਾਇਰ ਹੋਣਗੇ।
ਸਰਕਾਰੀ ਹਲਕਿਆਂ ਅਨੁਸਾਰ ਮੁੱਖ ਸਕੱਤਰ ਦੀ ਚੋਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਨਾਲ ਕੀਤੀ ਜਾਵੇਗੀ ਅਤੇ ਦੂਜੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਨਿਯੁਕਤੀਆਂ ਮੁੱਖ ਮੰਤਰੀ ਦੀ ਸਲਾਹ ਨਾਲ ਮੁੱਖ ਪ੍ਰਧਾਨ ਸਕੱਤਰ ਸੁਦੇਸ਼ ਕੁਮਾਰ ਵੱਲੋਂ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਛੇਤੀ ਹੀ 19 ਆਈ. ਏ. ਐੱਸ. ਅਧਿਕਾਰੀਆਂ ਨੂੰ ਪ੍ਰਧਾਨ ਸਕੱਤਰ ਦੇ ਅਹੁਦਿਆਂ 'ਤੇ ਤਰੱਕੀ ਦੇਣ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ 1995 ਬੈਚ ਦੇ ਆਈ. ਐੱਸ. ਅਧਿਕਾਰੀ, ਜਿਹੜੇ ਇਸ ਸਮੇਂ ਸਰਕਾਰ 'ਚ ਸਕੱਤਰ ਦੇ ਅਹੁਦਿਆਂ 'ਤੇ ਕੰਮ ਕਰ ਰਹੇ ਹਨ, ਨੂੰ ਤਰੱਕੀਆਂ ਦੇ ਕੇ ਪ੍ਰਧਾਨ ਸਕੱਤਰ ਵਜੋਂ ਨਿਯੁਕਤ ਕੀਤਾ ਜਾਵੇਗਾ। ਇਨ੍ਹਾਂ ਅਧਿਕਾਰੀਆਂ 'ਚ ਜਸਪ੍ਰੀਤ ਤਲਵਾੜ, ਹੁਸਨ ਲਾਲ ਅਤੇ ਦਲੀਪ ਕੁਮਾਰ ਦੇ ਨਾਂ ਸ਼ਾਮਲ ਹਨ। 2004 ਦੇ ਆਈ. ਏ. ਐੱਸ. ਅਧਿਕਾਰੀਆਂ ਦੇ ਬੈਚ 'ਚੋਂ ਅਰਸ਼ਦੀਪ ਥਿੰਦ, ਐੱਮ. ਕੁਮਾਰ. ਵਰੁਣ ਰੂਜਮ, ਕਵਿਤਾ ਸਿੰਘ, ਸ਼ਰੂਤੀ ਸਿੰਘ ਅਤੇ ਮਹਿੰਦਰਪਾਲ ਅਰੋੜਾ ਤੋਂ ਇਲਾਵਾ 2005 ਬੈਚ ਦੇ ਬਸੰਤ ਗਰਗ, ਡੀ. ਲਾਕਰਾ, ਤਨੂ ਕਸ਼ਯਪ, ਸਿਬਿਨ ਸੀ., ਚੰਦਰ ਗੈਂਦ, ਮਨਵੇਸ਼ ਸਿੰਘ ਸਿੱਧੂ, ਧਰਮਪਾਲ, ਗਗਨਦੀਪ ਸਿੰਘ ਬਰਾੜ, ਬਲਵਿੰਦਰ ਸਿੰਘ ਧਾਲੀਵਾਲ ਅਤੇ ਅਰੁਣ ਸੇਖੜੀ ਨੂੰ ਤਰੱਕੀ ਦੇ ਕੇ ਸਕੱਤਰ ਦੇ ਅਹੁਦਿਆਂ 'ਤੇ ਨਿਯੁਕਤ ਕੀਤੇ ਜਾਣ ਲਈ ਰਾਹ ਸਾਫ ਹੋ ਜਾਵੇਗਾ।
ਜੇਲ ਪ੍ਰਸ਼ਾਸਨ ਵੱਡੀ ਕਾਰਵਾਈ, ਜੇਲ 'ਚੋਂ ਫੜੇ ਗਏ 15 ਮੋਬਾਈਲ
NEXT STORY