ਜਲੰਧਰ(ਸੋਨੂੰ)— ਇਥੋਂ ਦੇ ਸ਼ਹੀਦ ਉਧਮ ਸਿੰਘ ਨਗਰ 'ਚ ਇਕ ਘਰ ਵਿੱਚ ਦਿਨ-ਦਿਹਾੜੇ ਚੋਰਾਂ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਯਸ਼ਪਾਲ ਜੋਸ਼ੀ ਅਤੇ ਉਸ ਦੀ ਪਤਨੀ ਦੋਵੇਂ ਨੌਕਰੀ ਕਰਦੇ ਹਨ ਅਤੇ ਮੰਗਲਵਾਰ ਸਵੇਰੇ ਉਹ ਦੋਵੇਂ ਨੌਕਰੀ 'ਤੇ ਚਲੇ ਗਏ ਸਨ। ਇਸ ਦੌਰਾਨ ਘਰ 'ਚ ਉਨ੍ਹਾਂ ਦੀ ਮਾਤਾ ਹੀ ਸੀ। ਕਰੀਬ 11.30 ਦੇ ਵਜੇ ਉਨ੍ਹਾਂ ਦੀ ਮਾਤਾ ਬੇਰੀ ਹਸਪਤਾਲ 'ਚ ਕਿਸੇ ਦਾ ਹਾਲ ਜਾਣਨ ਲਈ ਗਈ ਸੀ ਕਿ ਇਸੇ ਦੌਰਾਨ ਚੋਰ ਕੰਧ ਟੱਪ ਕੇ ਅੰਦਰ ਆਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ-ਚੱਕਰ ਹੋ ਗਏ। ਜਦੋਂ ਉਨ੍ਹਾਂ ਦੀ ਮਾਂ ਨੇ ਘਰ ਆ ਕੇ ਦੇਖਿਆ ਤਾਂ ਸਾਮਾਨ ਇੱਧਰ-ਉੱਧਰ ਬਿਖਰਿਆ ਪਿਆ ਸੀ।

ਯਸ਼ਪਾਲ ਨੇ ਦੱਸਿਆ ਕਿ ਚੋਰ ਕਰੀਬ 70 ਤੋਲੇ ਦੇ ਸੋਨਾ ਅਤੇ 1 ਲੱਖ ਰੁਪਏ ਨਕਦੀ ਲੈ ਕੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਇਹ ਸੋਨਾ ਕਿਸੇ ਦੇ ਵਿਆਹ ਲਈ ਬਣਵਾਇਆ ਸੀ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਡਿਵੀਜ਼ਨ ਨੰਬਰ 4 ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
10 ਕਿੱਲੋ ਭੁੱਕੀ ਚੂਰਾ-ਪੋਸਤ ਸਮੇਤ ਇਕ ਗ੍ਰਿਫ਼ਤਾਰ
NEXT STORY