ਸੁਲਤਾਨਪੁਰ ਲੋਧੀ (ਧੀਰ)- ਕਲਯੁਗ ਦੇ ਇਸ ਸਮੇਂ ’ਚ ਹਾਲੇ ਵੀ ਈਮਾਨਦਾਰੀ ਜ਼ਿੰਦਾ ਹੈ, ਜਿਸ ਦੀ ਮਿਸਾਲ ਕੱਟੜਾ ਬਾਜ਼ਾਰ ਵਿਖੇ ਪ੍ਰਸਿੱਧ ਸਮਾਜ ਸੇਵੀ ਤੇ ਨਾਮਵਰ ਅਜੰਤਾ ਡਰਾਈਕਲੀਨਰ ਤੇ ਵੇਖਣ ਨੂੰ ਮਿਲੀ। ਜਦੋਂ ਦੁਕਾਨ ਦੇ ਮਾਲਕ ਸ਼ਿਵ ਕੁਮਾਰ ਕਨੋਜੀਆ ਸਾਬਕਾ ਕੌਂਸਲਰ ਤੇ ਸਰਪ੍ਰਸਤ ਕਨੋਜੀਆ ਸੇਵਾ ਦਲ ਅਤੇ ਉਨ੍ਹਾਂ ਦੇ ਸਪੁੱਤਰ ਪਵਨ ਕਨੋਜੀਆ ਕੌਂਸਲਰ ਵੱਲੋਂ ਇੱਕ ਗਾਹਕ ਵੱਲੋਂ ਡਰਾਈਕਲੀਨ ਲਈ ਦਿੱਤੇ ਕੱਪੜਿਆਂ ਵਿਚੋਂ ਕਰੀਬ 7 ਤੋਲੇ ਗੋਲਡ ਦਾ ਕੜਾ ਤੇ ਮੁੰਦਰੀ, ਜਿਸ ਦੀ ਕੀਮਤ ਹੁਣ ਕਰੀਬ 5 ਤੋਂ 6 ਲੱਖ ਬਣਦੀ ਹੈ, ਗਾਹਕ ਨੂੰ ਵਾਪਸ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਸ਼ਿਵ ਕੁਮਾਰ ਕਨੋਜੀਆ ਨੇ ਦੱਸਿਆ ਕਿ ਸਾਡੇ ਕੋਲ ਪਿੰਡ ਡੱਲਾ ਦੇ ਇਕ ਗਾਹਕ ਬਿਕਰਮ ਸਿੰਘ ਡਰਾਈਕਲੀਨ ਲਈ ਕੱਪੜੇ ਦੇ ਕੇ ਵਾਪਸ ਘਰ ਨੂੰ ਚਲੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਉਸ ਦੇ ਕੱਪੜਿਆਂ ਨੂੰ ਡਰਾਈਕਲੀਨ ਸਮੇਂ ਚੈੱਕ ਕੀਤਾ ਤਾਂ ਉਸ ਵਿਚੋਂ ਸੋਨੇ ਦਾ ਕੜਾ ਤੇ ਮੁੰਦਰੀ ਮਿਲੀਆਂ।
ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼, ਕੀਤੀ ਕੋਤਾਹੀ ਤਾਂ ਭੁਗਤਣਾ ਪਵੇਗਾ ਅੰਜਾਮ
ਇਸ ਸਬੰਧੀ ਜਦੋਂ ਅਸੀਂ ਗਾਹਕ ਨੂੰ ਫੋਨ ਕਰਕੇ ਉਸ ਦਾ ਕੁਝ ਗੁੰਮ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਵੱਲੋਂ ਕੁਝ ਵੀ ਗੁਆਚਣ ਬਾਰੇ ਨਾਂਹ ਕਰ ਦਿੱਤੀ। ਜਦੋਂ ਗਾਹਕ ਬਿਕਰਮ ਸਿੰਘ ਨੂੰ ਦੁਕਾਨ ’ਤੇ ਸੱਦ ਕੇ ਉਨ੍ਹਾਂ ਵੱਲੋਂ ਦਿੱਤੇ ਕੱਪੜਿਆਂ ਵਿੱਚ ਸੋਨੇ ਦਾ ਸਮਾਨ ਮਿਲਣ ’ਤੇ ਵਾਪਸ ਕੀਤੇ ਤਾਂ ਉਹ ਹੈਰਾਨ ਹੋ ਗਏ।
ਗਾਹਕ ਬਿਕਰਮ ਸਿੰਘ ਨੇ ਕਿਹਾ ਕਿ ਹਾਲੇ ਵੀ ਇਸ ਕਲਯੁਗ ਵਿੱਚ ਈਮਾਨਦਾਰੀ ਜ਼ਿੰਦਾ ਹੈ, ਜਿਸ ਦੀ ਮਿਸਾਲ ਮੈਂ ਅੱਜ ਵੇਖੀ ਹੈ ਤੇ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ, ਜਦੋਂ ਇਕ ਦੁਕਾਨਦਾਰ ਵੱਲੋਂ ਕਰੀਬ 6 ਲੱਖ ਦੀ ਅਮਾਨਤ ਸਾਨੂੰ ਵਾਪਸ ਕੀਤੀ ਹੈ, ਜਿਸ ਲਈ ਉਹ ਉਨ੍ਹਾਂ ਦੇ ਬਹੁਤ ਹੀ ਸ਼ੁਕਰ ਗੁਜ਼ਾਰ ਹਨ। ਕੌਂਸਲਰ ਪਵਨ ਕਨੋਜੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਡੇ ਵੱਲੋਂ ਕਈ ਗਾਹਕਾਂ ਦਾ ਇੰਝ ਹੀ ਕੀਮਤੀ ਸਮਾਨ ਵਾਪਸ ਕਰ ਚੁੱਕੇ ਹਾਂ। ਇਸ ਮੌਕੇ ਸ਼ਿਵ ਕੁਮਾਰ ਕਨੋਜੀਆ, ਪਵਨ ਕੁਮਾਰ ਕਨੋਜੀਆ, ਰਹਿਮਾਨ ਕਸ਼ਮੀਰੀ, ਬਲਵੀਰ, ਪ੍ਰਿੰਸ , ਆਸ਼ੂ ਤੇ ਸਾਬਕਾ ਸਟੇਸ਼ਨ ਸੁਪਰੀਡੈਂਟ ਰਾਜਬੀਰ ਸਿੰਘ ਟਾਈਗਰ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਮਾਂ ਦਾ ਆਸ਼ਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡਿਲੀਵਰੀ ਮਗਰੋਂ ਔਰਤ ਦੀ ਹੋ ਗਈ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਇਲਜ਼ਾਮ ਲਾਉਂਦਿਆਂ ਜਾਮ ਕਰ'ਤੇ ਰੋਡ
NEXT STORY