ਮੋਗਾ (ਗਰੋਵਰ/ਗੋਪੀ) - ਅੱਜ ਦੇ ਪਦਾਰਥਵਾਦੀ ਯੁੱਗ 'ਚ ਕੁਝ ਲੋਕਾਂ ਨੇ ਮਿਹਨਤ ਦੇ ਨਾਲ-ਨਾਲ ਈਮਾਨਦਾਰੀ ਦਾ ਪੱਲੜਾ ਨਹੀਂ ਛੱਡਿਆ। ਇਸ ਦੀ ਤਾਜ਼ਾ ਮਿਸਾਲ ਅੱਜ ਕੈਂਟਰ ਯੂਨੀਅਨ 'ਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਮਨੋਹਰ ਲਾਲ ਵਰਮਾ ਦੇ ਡਿੱਗੇ 30 ਹਜ਼ਾਰ ਰੁਪਏ ਵਾਪਸ ਕਰ ਕੇ ਅਵਤਾਰ ਖਾਨ ਤਖਾਣਵੱਧ ਨੇ ਈਮਾਨਦਾਰੀ ਦਾ ਸਬੂਤ ਦਿੱਤਾ। ਦਰਅਸਲ ਮਨੋਹਰ ਲਾਲ ਵਰਮਾ ਦੇ ਯੂਨੀਅਨ 'ਚ ਸੌਂਦੇ ਸਮੇਂ ਉਕਤ ਰੁਪਏ ਡਿੱਗ ਗਏ ਸਨ ਅਤੇ ਉਸ ਵੱਲੋਂ ਇਸ ਦਾ ਰੌਲਾ ਪਾਉਣ 'ਤੇ ਹੀ ਅਵਤਾਰ ਖਾਨ ਨੇ ਉਸ ਦੇ ਪੈਸੇ ਦੇ ਦਿੱਤੇ। ਮਨੋਹਰ ਲਾਲ ਵਰਮਾ ਨੇ ਅਵਤਾਰ ਖਾਨ ਦਾ ਧੰਨਵਾਦ ਕੀਤਾ ਹੈ।
ਸਵੱਛ ਭਾਰਤ ਅਭਿਆਨ ਤਹਿਤ ਸਾਫ-ਸਫਾਈ ਕਰਨ ਦੀ ਕੀਤੀ ਸ਼ੁਰੂਆਤ
NEXT STORY