ਮੋਹਾਲੀ (ਜੱਸੀ) : ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਅੱਜ ਮੋਹਾਲੀ ਦੀ ਅਦਾਲਤ 'ਚ ਸੁਣਵਾਈ ਹੋਈ। ਦੋਹਾਂ ਧਿਰਾਂ ਵਲੋਂ ਅਦਾਲਤ 'ਚ ਕਰੀਬ 2 ਘੰਟੇ ਤੱਕ ਬਹਿਸ ਚੱਲੀ।
ਇਸ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਦੀ ਇਸ ਅਰਜ਼ੀ 'ਤੇ ਅਗਲੀ ਸੁਣਵਾਈ ਲਈ ਸੋਮਵਾਰ 11 ਤਾਰੀਖ਼ ਤੈਅ ਕੀਤੀ ਹੈ। ਦੱਸਣਯੋਗ ਹੈ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Income-Tax Bill 2025 ਨੂੰ ਲੈ ਲਿਆ ਗਿਆ ਹੈ ਵਾਪਸ, ਜਾਣੋ ਕਦੋਂ ਪੇਸ਼ ਹੋਵੇਗਾ ਸੋਧਿਆ ਹੋਇਆ ਬਿੱਲ
NEXT STORY